ਪੰਨਾ:ਕਿੱਕਰ ਸਿੰਘ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧o)


ਖਾਨ ਪੀਨ ਤੇ ਪੈਹਨਨ ਗਲ ਕੀਹ ਪਹਲਵਾਨਾਂ ਦੇ ਸੁਖਾਂ
ਦੇਸਾਧਨਾਂ ਵਿਚ ਕੋਈ ਭੀ ਥੁੜ ਨਹੀਂ ਸੀ ਰਖੀ ਜਾਂਦੀ ।
ਰਾਜਿਆਂ ਦੀ ਕੇਵਲ ਇਨੀ ਇਛਾ ਹੁੰਦੀ ਸੀ ਕੇ
ਉਨਹਾਂ ਦਾ ਮਲ ਵਡਾ ਬਲੀ ਹੋਵੇ- ਕਿਸੇ ਪੈਹਲਵਾਨ
ਨੇ ਆਪਨੇ ਟਾਕਰੇ ਦੇ ਪਹਲਵਾਨ ਨੂੰ ਢਾ ਲਿਆ । ਜਾਂ
ਘੋਲ ਵੇਲੇ ਕੁਝ ਸਫਾਈ ਦਸੀ ਤਾਂ ਰਾਜੇ ਦੇ ਹਿਰਦੇ ਨੂੰ
ਆਪਨਾਂ ਬਨਾਲਿਅ-ਫਿਰ ਇਨਾਮ ਤੇ ਇਨਾਮ ਮਿਲਨ
ਲਗ ਪੈਂਦਾ ਸੀ-ਰਸਦਾ ਤੇ ਰੋਜੀਨੇ ਦੂਣੇ ਹੋ ਜਾਂਦੇ ਸਨ ।
ਕਿਕਰ ਸਿੰਘ ਨੇ ਭੀ ਇਸ ਅਕਾਲੀ ਦਾਤ ਦੀ
ਕਦਰ ਕੀਤੀ ਅਤੇ ਚੋਖਾ ਲਾਭ ਲੀਤਾ-ਪੈਹਲਾ ਪਹਲ
ਇਸਦਾ (ਪ੍ਰਬੰਧ) ਸਨਬੰਧ ਰਯਾਸਤ ਜਮੂ ਨਾਲ ਹੋਇਆ
ਅਤੇ ਜੰਮੂ ਵਿਚ ਇਸਨੇ ਇਨਾਂ ਜਸ ਖਟਿਆ ਕੇ ਮਹਾਰਾਜ
ਦਾ ਖਾਸ ਪਹਲਵਾਨ ਬਨਗਿਆ-ਭਾਵੇਂ ਜੋਧਪੁਰ-ਦਤਯਾ-
ਟੌਂਕ ਇਦੌਰ-ਮਰਾਦ-ਮਹੂ ਆਦਿਕ ਰਯਾਸਤਾਂ ਵਿਚ ਕਈ
ਰਜਵਾੜਿਆਂ ਵਿਚ ਨੌਕਰੀ ਕੀਤੀ ਪਰ ਭੌ ਚੌਕੇ ਅਪਨੇ ,
ਕੇਂਦਰ ਜਮੂੰ ਵਿਚ ਹੀ ਆਨ ਠੈਹਰ ਦਾ ਰਿਹਾ ।
ਅਰੀਮਾ ਸਦਨਾ ਨਾਮੀ ਨਗਰ ਵਿਚ ਹਰ ਸਾਲ
ਸਾਵਨ ਮਹੀਨੇ ਦੀ ਸੰਗਰਾਂਦ ਤੇ ਭਾਰੀ ਮੇਲਾ ਦੰਗਲ ਦਾ
ਲਗਦਾ ਸੀ ਜਿਥੇ ਚਾਰ ਸਾਲ ਤਕ ਬਰਾਬਰ ਇਸਨੂੰ
੧੦੦) ਸੌ ਰੁਪਯਾ ਸਿਰੋ ਪਓ ਤੇ ਹੋਰ ਵੀ ਗਫੇ ਮਿਲਦੇ
ਰਹੇ ।