ਪੰਨਾ:ਕਿੱਕਰ ਸਿੰਘ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੮)

ਦਾ ਪਾਣੀ ਪੀਤਾ ਹੋਇਆ ਸੀ-ਝਟ ਹਥ ਜੋੜ ਖਲਾ ਹੋਗਿਆ ਅਰ ਉਨਾਂ ਮਾਈਆਂ ਥੀ ਖਿਮਾਂ ਮੰਗੀ-ਕਿਕਰ ਸਿੰਘ ਦੀ ਏਸ ਹਦੀਨਗੀ ਥੀ ਜਟਾਂ ਦੇ ਦਿਲਾਂ ਵਿਚ ਨਰਮੀ ਆ ਗਈ ਅਰ ਮੋਢਿਆਂ ਤੋਂ ਡਾਂਗਾਂ ਲਾ ਦਿਤੀਆਂ ਉਸ ਦਿਨ ਥੀ ਲੈਕੇ ਕਿਕਰ ਸਿੰਘ ਨੇ ਅਯੋਗ ਮਖੌਲ ਤੇ ਠੱਠਾ ਕਰਨਾ ਉੱਕਾ ਹੀ ਛੱਡ ਦਿੱਤਾ।

(ਕਿਕਰ ਸਿੰਘ ਦੀ ਮੌਤ)

ਕਿਕਰ ਭੀ ਇਕ ਸਿਖਿਆਦਾਇਕ ਵਾਕਿਆ ਹੈ-ਉਸਨੇ ਆਪਣੇ ਮਰਨ ਥੀ ਇਕ ਸਾਲ ਪਹਿਲਾਂ ਦਸ ਦਿੱਤਾ ਸੀ ਕਿ ਇਹ ਸਾਲ ਮੇਰਾ ਅੰਤ ਦਾ ਸਾਲ ਹੈ-ਉਸਦੇ ਏਸ ਨਜਮ ਨੂੰ ਲੋਕਾਂ ਨੇ ਮਖੌਲ ਉਡਾ ਦਿੱਤਾ-ਅਰ ਕਿਹਾ ਕਿ ਐਡਾ ਹੀ ਨਜ਼ਮੀ ਤੇ ਪੂਰਾ ਫਕੀਰ ਹੋ ਗਿਆ ਹੈ ਕਿ ਆਪਣੀ ਮੌਤ ਦੇ ਦਿਹਾੜੇ ਭੀ ਦਸਨ ਲਗ ਪਿਆ ਹੈ- ਕਿਕਰ ਸਿੰਘ ਨੇ ਕਿਹਾ ਭਾਈ ਫਕੀਰ ਨਹੀਂ ਤਾਂ ਫਕੀਰ ਸਾਈ ਮੀਹਾਂ ਸਾਹ ਦਾ ਚੇਲਾ ਤਾਂ ਹਾਂ ਨਾਂ- ਖੈਰ ਗਲ ਆਈ ਗਈ ਹੋਈ ਪਰ ਜਦੋਂ ਕਦੀ ਬੈਹਦਾ ਜਤਾ ਜਰੂਰ ਦੇਂਦਾ ਕਿ ਇਹ ਸਾਲ ਮੇਰੇ ਲਈ ਅੰਤ ਦਾ ਸਾਲ ਹੈ--ਜਿਸ ਦੀ ਸਿਧੀ ਲਈ ਇਹ ਦਲੀਲ ਦਸਿਆ ਕਰਦਾ ਸੀ ਕਿ ਮੇਰੇ ਸਰੀਰ ਵਿਚ ਅਗੇ ਨਾਲੋਂ ਕਿਧਰੇ ਵਧਕੇ ਬਲ ਹੋ ਰਿਹਾ ਹੈ ਮਾਨੋ ਕਟਕ ਦਾ ਬਲ ਹੈ-ਅਰ ਇਹੀ ਮੇਰੀ ਮੌਤਦੀ ਨਸ਼ਾਨੀ ਹੈ--ਭਾਵੇ ਲੋਕ ਆਖਦੇ ਹਨ ਕਿ ਇਹ ਬਲ ਅਤੇ ਖੁਸ਼ੀ ਆਦ ਸਭ ਕੁਝ