ਪੰਨਾ:ਕਿੱਕਰ ਸਿੰਘ.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨)


ਕਿਕਰ ਸਿੰਘ ਜਿਨਾਂ ਬਲੀ ਸੀ ਜੋ ਕਦੀ ਉਨਾ ਹੀ
ਮਲ ਪੁਣੇ ਦੇ ਢੰਗਾਂ ਦਾ ਜਾਣੂ ਹੁੰਦਾ ਤਾਂ ਨਿਸਚੇ ਹੀ ਪੰਜਾਬ
ਦੀ ਸਾਰੀ ਹੀ ਦੁਨਯਾਂ ਵਿਚ ਉਸਦੇ ਜੋੜਦਾ ਕੋਈ ਨਹੀ ਸੀ।
ਕਿਕਰ ਸਿੰਘ ਇਕ ਖੁਲ ਸੁਭਾਵ ਸਾਧ ਮੇਲੀ
ਪੁਰਸ਼ ਸੀ ਇਸਦਾ ਸਭਾਓ ਡਾਢਾ ਠਠੋਲ ਤੇ ਮਖੌਲੀਆ ਸੀ
ਪਰ ਵਾਧਾ ਏਹ ਕੇ ਸਾਧ ਫਕੀਰ ਨੂੰ ਕਦੇ ਉਚਾ ਬਚਨ
ਨਹੀਂ ਕੈਂਹਦਾ ਸੀ ਅਖਬਾਰਾਂ ਤੋਂ ਏਸ ਲਈ ਡਰਦਾ ਸੀ
ਕਿ ਮਤਾਂ ਉਸਦੇ ਪ੍ਰਥਾਏ ਕੋਈ ਭੈੜੀ ਗਲ ਨਾਂ ਛਾਪ ਦੇਨ ।
ਏਹ ਭਾਵੇਂ ਨਿਡਰ ਅਤੇ ਦਲੇਰ ਸੀ ਪਰ ਮੁਕੱਦਮੇ
ਬਾਜੀ ਅਤੇ ਲੜਾਈ ਝਗੜਿਆਂ ਤੋਂ ਕੰਨੀ ਕਤਰਾਉਂਦਾ ਸੀ
ਹਰ ਮਤ ਦੇ ਵਡਿਆਂ ਨੂੰ ਸਤਕਾਰ ਕਰਦਾ ਜੇ ਅਜ
ਬ੍ਰਾਹਮਣਾਂ ਨੂੰ ਗਉ ਦਾਨ ਦੇਂਦਾ ਤਾਂ ਕਲ ਯਾਰਵੀ ਵਾਲੇ
ਦੀ ਸੀਰਨੀ ਵੰਡਦਾ ਤੇ ਪ੍ਰਸੋ ਸਿਖਾਂ ਨੂੰ ਪ੍ਰਸ਼ਾਦਿ ਛਕਾਂਦਾ
ਸੀ ਇਥੋ ਸਿਧ ਹੁੰਦਾ ਹੈ ਉਸਦੇ ਮਨ ਵਿਚ ਕੋਈ ਵਿਤਕਰਾ
ਨਹੀਂ ਸੀ ਅਰ ਗਾਉਨ ਸੁਣਨ ਦਾ ਪ੍ਰੇਮੀ ਸੀ ਜਦ ਕੋਈ
ਰਾਗੀ ਯਾ ਮਰਾਸੀ ਗਾਓਂਦਾ ਤਾਂ ਡਾਢੀ ਹੀ ਚਾਹ ਅਤੇ ਪ੍ਰੇਮ
ਨਾਲ ਸੁਣਦਾ ਸੀ ।
ਏਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ
ਨੂ ਪੂਰਨ ਹਿਤ ਨਾਲ ਸੁਣਿਆ ਕਰਦਾ ਸੀ ਅਰ ਕਦੇ ਕਦੇ
ਸੁਣ ੨ ਕੇ ਨੇਤਰ ਜਲ ਪੂਰਤ ਹੋ ਜਾਂਦੇ ਸਨ।
ਇਸ ਵਿਚ ਵਡਾ ਗੁਣ ਏਹ ਸੀ ਕੇ ਬਲ ਅਤੇ
ਬੀਰਯ ਤੇ ਸੁਤੰਤ੍ਰਤਾ ਦੇ ਹੁੰਦਿਆਂ ਭੀ ਏਹ ਵਿਭਦਾਰ ਕੋਲੋਂ
ਬੜਾ ਡਰਦਾ ਸੀ ਇਕ ਵੇਰ ਦੀ ਗਲ ਹੈ ਜੋ ਇਕ ਰੂਪਵਾਨ