ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਗੋਰਖ ਨਾਥ ਨੂੰ ਖੁਸ਼ੀ ਹੋਈ,
ਸਿਆਲਕੋਟ ਦੀ ਤਰਫ ਨੂੰ ਸੈਲ ਆਇਆ।
ਕਾਦਰਯਾਰ ਜਾ ਖੂਹੇ ਤੇ ਕਰਨ ਡੇਰਾ,
ਇੱਕ ਸਾਧ ਜੋ ਪਾਣੀ ਨੂੰ ਲੈਣ ਧਾਇਆ।

ਲਾਮ ਲੱਜ ਤਾਂ ਖੂਹੇ ਵਹਾਇ ਦਿੱਤੀ,
ਤਲੇ ਪਾਣੀ ਦੇ ਵੱਲ ਧਿਆਨ ਕਰਕੇ।
ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ
ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ।
ਖਾਧਾ ਖੌਫ ਤੇ ਹੋਸ਼ ਨਾ ਰਹੀ ਕਾਈ,
ਦੌੜ ਆਇਆ ਗੁਰੂ ਦੇ ਪਾਸ ਡਰ ਕੇ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਆਇਆ ਜੀਂਵਦਾ ਮੈਂ ਕਿਵੇਂ ਕਿਵੇਂ ਮਰ ਕੇ।

ਮੀਮ ਮੈਂ ਜਾ ਗੁਰੂ ਜੀ ਖੂਹੇ ਚੜ੍ਹਿਆ,
ਤਲੇ ਪਾਣੀ ਦੇ ਵੱਲ ਧਿਆਨ ਪਾਇਆ।
ਖਾਧਾ ਖੌਫ ਤੇ ਹੋਸ਼ ਨਾ ਰਹੀ ਕਾਈ,
ਵਿੱਚੋਂ ਆਦਮੀ ਦਾ ਬੁੱਤ ਨਜ਼ਰ ਆਇਆ।
ਕਰਮ ਕਰੋ ਤੇ ਚੱਲ ਕੇ ਆਪ ਦੇਖੋ,
ਕੋਈ ਆਦਮੀ, ਜਿੰਨ ਕਿ ਭੂਤ ਸਾਇਆ।
ਕਾਦਰਯਾਰ ਅਚਰਜ ਦੀ ਗੱਲ ਸੁਣ ਕੇ,
ਸਾਰਾ ਝੁੰਡ ਗੁਰੂ ਸੇਤੀ ਉਠਿ ਧਾਇਆ।

ਗੁਰੂ ਗੋਰਖ ਨਾਥ ਦਾ ਪੂਰਨ ਨੂੰ ਖੂਹ ’ਚੋਂ ਕਢਵਾਉਣ

ਨੂਨ ਨਾਲ ਦੇ ਸਾਧ ਖਮੋਸ਼ ਹੋਇ,
ਗੁਰੂ ਪੁਛਦਾ ਆਪ ਖਲੋਇ ਕੇ ਜੀ।
ਸੱਚ ਦੱਸ ਖਾਂ ਤੂੰ ਹੈਂ ਕੋਣ ਕੋਈ,
ਗੁਰੂ ਪੁਛਦਾ ਕਾਹਲਿਆਂ ਹੋਇ ਕੇ ਜੀ।
ਬਾਰਾਂ ਬਰਸ ਨਾ ਆਦਮੀ ਮੂੰਹ ਲੱਗਾ,
ਪੂਰਨ ਬੋਲਿਆ ਸੀ ਵਿੱਚੋਂ ਰੋਇ ਕੇ ਜੀ।
ਕਾਦਰਯਾਰ ਮੈਂ ਰੂਪ ਹਾਂ ਆਦਮੀ ਦਾ,
ਭਾਵੇਂ ਦੇਖ ਲਵੋ ਅਜ਼ਮਾਇ ਕੇ ਜੀ।

ਵਾਉ ਵਾਸਤਾ ਪਾਇ ਕੇ ਕਹੇ ਪੂਰਨ,
ਮੰਨੋ ਰੱਬ ਦੇ ਨਾਉਂ ਸੁਆਲ ਮੇਰਾ।

23