ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀ ਬਣੀ ਸੀ ਆਖਿ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁੱਛੋ ਹਵਾਲ ਮੇਰਾ।
ਕਾਦਰਯਾਰ ਤੁਸੀਂ ਕੱਢੋ ਬਾਹਰ ਮੈਨੂੰ,
ਫੇਰ ਪੁੱਛਣਾ ਹਾਲ ਅਹਿਵਾਲ ਮੇਰਾ।

ਹੇ ਹੁਕਮ ਜ਼ੁਬਾਨ ਥੀਂ ਨਾਥ ਕੀਤਾ,
ਲੱਜ ਤੁਰਤ ਵਹਾਂਵਦੇ ਵਿਚ ਚੇਲੇ।
ਪੂਰਨ ਬਾਹਰ ਆਇਆ ਗੁਰੂ ਲੋਥ ਡਿੱਠੀ,
ਜਿਵੇਂ ਘਾਇਲ ਕੀਤਾ ਸ਼ੇਰ ਵਿਚ ਬੇਲੇ।
ਸੋਹਣੀ ਸੂਰਤਿ ਵਿੱਚ ਨਾ ਫਰਕ ਕੋਈ,
ਹੱਥ ਪੈਰ ਮੇਲੇ ਗੁਰੂ ਓਸ ਵੇਲੇ।
ਕਦਾਰਯਾਰ ਜਾ ਰੱਬ ਨੂੰ ਯਾਦ ਕੀਤਾ,
ਸੱਚਾ ਰੱਬ ਜੇ ਇਸ ਦੇ ਜ਼ਖਮ ਮੇਲੇ।

ਲਾਮ ਲੋਥ ਚੁਕਾਇ ਕੇ ਗੁਰੂ ਹੋਰਾਂ,
ਪੂਰਨ ਭਗਤ ਨੂੰ ਆਂਦਾ ਹੈ ਚੁੱਕ ਡੇਰੇ।
ਬੈਠ ਨਾਲ ਤਾਗੀਦ ਦੇ ਪੁੱਛਿਓ ਨੇ,
ਕਿਹੜੇ ਸ਼ਹਿਰ ਨੀ ਲੜਕਿਆ ਘਰ ਤੇਰੇ।
ਕਿਸ ਦਾ ਪੁੱਤ ਤੇ ਕੀ ਹੈ ਨਾਉਂ ਤੇਰਾ,
ਕਿੰਨ ਖੂਹ ਪਾਇਆ ਵੱਢੇ ਹੱਥ ਤੇਰੇ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਰੱਬ ਜਾਣਦਾ ਜੋ ਬਣੀ ਨਾਲ ਮੇਰੇ।

ਅਲਫ਼ ਆਖਦਾ ਮੁਲਖ ਉਜੈਨ ਸਾਡਾ,
ਰਾਜਾ ਬਿਕ੍ਰਮਜੀਤ ਦੀ ਵਲ਼ ਹੈ ਜੀ।
ਉਸ ਮੁਲਖੋਂ ਆਇਆ ਸਾਡਾ ਬਾਪ ਦਾਦਾ,
ਸਿਆਲਕੋਟ ਬੈਠੇ ਹੁਣ ਮੱਲ ਹੈ ਜੀ।
ਪੂਰਨ ਨਾਉਂ ਤੇ ਪੁੱਤਰ ਸਲਵਾਹਨ ਦਾ ਹਾਂ,
ਜਿਸ ਵੱਢ ਸੁਟਾਇਆ ਵਿੱਚ ਡਲ ਦੇ ਜੀ।
ਕਾਦਰਯਾਰ ਹੁਣ ਆਪਣਾ ਆਪ ਦੱਸੋ,
ਤਦੇ ਖੋਲ੍ਹ ਦਸਾਂ ਅਗੋਂ ਗੱਲ ਹੈ ਜੀ।

24