ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੰਨੀਂ ਖਿੱਚ ਮੈਂ ਅੰਦਰੋਂ ਬਾਹਰ ਆਇਆ,
ਜਦੋਂ ਧਰਮ ਡਿੱਠਾ ਜਿੰਦ ਜਾਣ ਲੱਗੀ।
ਕਾਦਰਯਾਰ ਜਾ ਰਾਤ ਨੂੰ ਆਇਆ ਰਾਜਾ,
ਉਹਨੂੰ ਅਲਸ਼ਾਂ ਨਾਲ ਸਿਖਾਨ ਲੱਗੀ।

ਜੀਮ ਜਦੋਂ ਸੁਣੀ ਰਾਜੇ ਗੱਲ ਉਹਦੀ,
ਉਸੇ ਵਕਤ ਮੈਨੂੰ ਸਦਵਾਇ ਕੇ ਜੀ।
ਕਹਿਰਵਾਨ ਹੋਇ ਬਾਪ ਦੇ ਨੈਨ ਖੂਨੀ,
ਧਪਾ ਮਾਰਿਆ ਪਾਸ ਬਠਲਾਇ ਕੇ ਜੀ।
ਉਸੇ ਵਖਤ ਜਲਾਦਾਂ ਨੂੰ ਆਖਿਆ ਸੂ,
ਖੂਹੇ ਵਿੱਚ ਪਾਓ ਇਹਨੂੰ ਜਾਇ ਕੇ ਜੀ।
ਕਾਦਰਯਾਰ ਮੀਆਂ ਏਸ ਖੂਹੇ ਅੰਦਰ,
ਕਰ ਗਏ ਦਾਖ਼ਲ ਮੈਨੂੰ ਆਇ ਕੇ ਜੀ।

ਹੇ ਹਾਲ ਸੁਣਾਂਵਦਾ ਗੁਰੂ ਤਾਈਂ,
ਕੇਹਾ ਵਰਤਿਆ ਇਹ ਨਜੂਲ ਮੈਨੂੰ।
ਮੇਰੇ ਮਾਇ ਤੇ ਬਾਪ ਦੇ ਵਸ ਨਾਹੀ,
ਸਭੇ ਰੱਬ ਦਿਖਾਂਵਦਾ ਸੂਲ ਮੈਨੂੰ।
ਕਰੋ ਕਰਮ ਜੀ ਰੱਬ ਦਾ ਵਾਸਤਾ ਜੇ,
ਹੋਵਨ ਨੈਨ ਪਰਾਨ ਵਸੂਲ ਮੈਨੂੰ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਪਿੱਛਾ ਦੇਇ ਨਾ ਜਾਇ ਸੂ ਮੂਲ ਮੈਨੂੰ।

ਖ਼ੇ ਖੁਸ਼ੀ ਹੋਈ ਗੁਰੂ ਨਾਥ ਤਾਈਂ,
ਜਲ ਪਾਇ ਕੇ ਪੂਰਿਆ ਤੁਰਤ ਮੀਤਾ।
ਹੱਥੀਂ ਆਪਣੀ ਓਸ ਦੇ ਮੂੰਹ ਲਾਇਆ,
ਪੜਦੇ ਖੁੱਲ੍ਹ ਗਏ ਜਦੋਂ ਘੁੱਟ ਪੀਤਾ।
ਫੇਰ ਬੇਪਰਵਾਹ ਗੁਰੂ ਨਾਥ ਹੁਰਾਂ,
ਪੂਰਨ ਭਗਤ ਤਾਈਂ ਸਾਵਧਾਨ ਕੀਤਾ।
ਕਾਦਰਯਾਰ ਗੁਜ਼ਾਰ ਕੇ ਬਰਸ ਬਾਰਾਂ,
ਖਸਤਾਲ ਤਾਈਂ ਖੁਸ਼ਹਾਲ ਕੀਤਾ।

ਪੂਰਨ ਦੀ ਗੁਰੂ ਗੋਰਖ ਨਾਥ ਤੋਂ ਜੋਗ ਦੀ ਮੰਗ
ਅਤੇ ਗੁਰੂ ਦੀ ਪ੍ਰਵਾਨਗੀ


ਦਾਲ ਦੇਣ ਲੱਗਾ ਰੁਖਸਤ ਓਸ ਵੇਲੇ,
ਗੁਰੂ ਆਖਦਾ ਬੱਚਾ ਜੀ ਮੁਲਖ ਜਾਵੋ।

26