ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀਓਵਾਚ


ਸੀਨ ਸੁਣੋ ਲੋਕੋ ਕਿੱਸਾ ਆਸ਼ਕਾਂ ਦਾ,
ਜਿਨ੍ਹਾਂ ਰੱਬ ਦੇ ਨਾਮ ਤੋਂ ਜਾਨ ਵਾਰੀ।
ਓਨ੍ਹਾਂ ਜਾਨ ਤੋਂ ਮੌਤ ਕਬੂਲ ਕੀਤੀ,
ਪਰ ਸਾਬਤੀ ਨਾ ਦਿਲੋਂ ਮੂਲ ਹਾਰੀ।
ਰੱਬ ਜਦ ਕਦ ਓਨ੍ਹਾਂ ਨੂੰ ਬਖਸ਼ਦਾ ਹੈ,
ਦੁਖ ਦੇਇ ਕੇ ਸੁਖ ਦੀ ਕਰੇ ਕਾਰੀ।
ਕਾਦਰਯਾਰ ਜੇ ਓਸ ਦੇ ਹੋਇ ਰਹੀਏ,
ਓਹਨੂੰ ਪਉਂਦੀ ਹੈ ਸਰਮ ਦੀ ਲੱਜ ਸਾਰੀ।

ਜੋਗੀ ਬਣਨ ਤੋਂ ਪਿੱਛੋਂ ਪੂਰਨ ਦਾ
ਸੁੰਦਰਾਂ ਤੋਂ ਖੈਰ ਮੰਗਣ ਜਾਣਾ


ਸ਼ੀਨ ਸ਼ਹਿਰ ਭਲਾ ਰਾਣੀ ਸੁੰਦਰਾਂ ਦਾ,
ਪੂਰਨ ਚੱਲਿਆ ਖਾਕ ਰਮਾਏ ਕੇ ਜੀ।
ਜੋਗੀ ਆਖਦੇ ਪੂਰਨਾ ਅੱਜ ਜੇ ਤੂੰ,
ਆਵੇਂ ਸੁੰਦਰਾਂ ਤੋਂ ਫਤੇ ਧਾਇ ਕੇ ਜੀ।
ਅੱਗੇ ਕਈ ਜੋਗੀ ਉਥੇ ਹੋਇ ਆਏ,
ਮਹਿਲੀਂ ਬੈਠ ਆਵਾਜ਼ ਬੁਲਾਇ ਕੇ ਜੀ।
ਕਾਦਰਯਾਰ ਤੇਰੀ ਸਾਨੂੰ ਖਬਰ ਨਾਹੀ,
ਜ਼ੋਰ ਕਰੇਂ ਜੇ ਪੂਰਨਾ ਜਾਇ ਕੇ ਜੀ।

ਸ੍ਵਾਦ ਸਾਹਿਬ ਦਾ ਨਾਮ ਧਿਆਏ ਕੇ ਜੀ,
ਪੂਰਨ ਆਖਦਾ ਹੁਕਮ ਦੀ ਟਹਿਲ ਕਾਈ।
ਗੁਰੂ ਨਾਥ ਫੜਾਇ ਕੇ ਹੱਥ ਲੋਟਾ,
ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ।
ਗੁਰੂ ਆਖਦਾ ਬੱਚਾ ਜੀ ਮੱਤ ਸਾਡੀ,
ਹਰ ਕਿਸੇ ਨੂੰ ਸਮਝਨਾ ਭੈਣ ਮਾਈ।
ਕਾਦਰਯਾਰ ਸੰਮਾਲ ਕੇ ਮੁਲਖ ਫਿਰਨਾ,
ਮਤਿ ਦਾਗੁ ਨਾ ਸੂਰਤਿ ਨੂੰ ਲੱਗ ਜਾਈ।

ਜ਼ੁਆਦ ਜ਼ਰੂਰਤ ਜੇ ਕਿਸੇ ਦੀ ਹੁੰਦੀ ਮੈਨੂੰ,
ਕਿਉਂ ਆਪਣਾ ਆਪ ਗੁਵਾਵਦਾ ਮੈਂ।
ਪਹਿਲਾਂ ਲੂਣਾ ਦਾ ਆਖਿਆ ਮੰਨ ਲੈਂਦਾ,
ਖੂਹੇ ਪੈਂਦਾ ਕਿਉਂ ਦਸਤ ਵਢਾਉਂਦਾ ਮੈਂ।

28