ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਫੇਰ ਰਹੇ ਤੁਸੀਂ ਆਖ ਮੈਨੂੰ,
ਹਿਰਸ ਹੁੰਦੀ ਤੇ ਮੁਲਖ ਨੂੰ ਜਾਂਉਂਦਾ ਮੈਂ।
ਕਾਦਰਯਾਰ ਜੇ ਖੁਸ਼ੀ ਦੀ ਗੱਲ ਹੁੰਦੀ,
ਘਰ ਸੌ ਵਿਆਹ ਕਰਾਉਂਦਾ ਮੈਂ।

ਤੋਇ ਤਾਲਿਆ ਵੰਦ ਫ਼ਕੀਰ ਪੂਰਨ,
ਪਹਿਲੇ ਰੋਜ਼ ਗਦਾਈ ਨੂੰ ਚੱਲਿਆ ਈ।
ਰਾਣੀ ਸੁੰਦਰਾਂ ਦੇ ਮਹਲ ਜਾਇ ਵੜਿਆ,
ਬੂਹਾ ਰੰਗ ਮਹਿਲ ਦਾ ਮੱਲਿਆ ਈ।
ਮਹਲਾਂ ਹੇਠ ਜਾਂ ਪੂਰਨ ਆਵਾਜ਼ ਕੀਤੀ,
ਰਾਣੀ ਖੈਰ ਗੋਲੀ ਹੱਥ ਘੱਲਿਆ ਈ।
ਕਾਦਰਯਾਰ ਗੁਲਾਮ ਬਿਹੋਸ਼ ਹੋਈ,
ਸੂਰਤ ਵੇਖ ਸੀਨਾ ਥਰਥੱਲਿਆ ਈ।

ਜ਼ੋਇ ਜ਼ਾਹਰਾ ਗੋਲੀ ਨੂੰ ਕਹੇ ਪੂਰਨ,
ਘੱਲ ਰਾਣੀ ਨੂੰ ਆਇ ਕੇ ਖੈਰ ਪਾਏ।
ਅਸੀਂ ਖੈਰ ਲੈਣਾ ਰਾਣੀ ਸੁੰਦਰਾਂ ਤੋਂ,
ਤੁਸਾਂ ਗੋਲੀਆਂ ਥੋਂ ਨਹੀਂ ਲੈਣ ਆਏ।

ਪੂਰਨ ਕਿਹਾ ਤਾਂ ਗੋਲੀ ਨਾ ਉਜ਼ਰ ਕੀਤਾ,
ਪਿਛਾਂ ਪਰਤ ਕੇ ਰਾਣੀ ਦੇ ਕੋਲ ਜਾਏ।
ਕਾਦਰਯਾਰ ਮੀਆਂ ਰਾਣੀ ਸੁੰਦਰਾਂ ਨੂੰ,
ਗੋਲੀ ਜਾਇ ਤਾਹਨਾ ਤਨ ਬੀਚ ਲਾਏ।

ਐਨ ਅਰਜ਼ ਮੰਨ ਰਾਣੀਏ ਕਹੇ ਗੋਲੀ,
ਤੈਨੂੰ ਸੂਰਤ ਦਾ ਵੱਡਾ ਮਾਨ ਮੋਈਏ।
ਜਿਹੜਾ ਆਇਆ ਅੱਜ ਫ਼ਕੀਰ ਸਾਈਂ,
ਮੈਂ ਵੀ ਵੇਖ ਕੇ ਹੋਈ ਹੈਰਾਨ ਮੋਈਏ।
ਤੇਰੇ ਕੋਲੋਂ ਹੈ ਸੋਹਣਾ ਦਸ ਹਿੱਸੇ,
ਭਾਵੇਂ ਗੈਰਤਾਂ ਦਿਲ ਵਿੱਚ ਜਾਨ ਮੋਈਏ।
ਕਾਦਰਯਾਰ ਮੈਥੋਂ ਨਹੀਂ ਖੈਰ ਲੈਂਦਾ,
ਤੇਰੇ ਦੇਖਣੇ ਨੂੰ ਖੜ੍ਹਾ ਆਨ ਮੋਈਏ।

ਪੂਰਨ ਦੀ ਸੁੰਦਰਤਾ ਦੇਖਦੇ ਹੀ
ਰਾਣੀ ਸੁੰਦਰਾਂ ਦਾ ਵਿਕ ਜਾਣਾ


ਗੈਨ ਗੁੱਸਾ ਆਇਆ ਰਾਣੀ ਸੁੰਦਰਾਂ ਨੂੰ,
ਬਾਰੀ ਖੋਲ੍ਹ ਝਰੋਖੇ ਦੇ ਵਿਚ ਰਾਣੀ।

29