ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(118)

ਵਿਚ ਪਾਯਾ ਭੌਰ ਫੁਲ ਤੇ ਆਨ ਫਰਾਇਓ ਨੇ॥ ਮਿਲੇ ਮੀਤ ਜੋ ਬਹੁਤ ਪ੍ਰੀਤ ਵਾਲੇ ਸੀਨੇ ਦੋਹਾਂ ਦੇ ਸੀਤ ਕਰਾਇਓ ਨੇ॥ ਜਿਨ੍ਹਾਂ ਮੇਲਿਆ ਮੇਲੀਆਂ ਮਿੱਤਾਂ ਨੂੰ ਤੁਰਤ ਵਿਚ ਬਹਿਸ਼ਤ ਪੁਚਾਇਓ ਨੇ॥ ਮਿਲੇ ਯਾਰ ਦੋਵੇਂ ਜ਼ਾਰੋ ਜ਼ਾਰ ਟੋਕੇ ਰੋਇ ਰੋਇਕੇ ਬਹਿਰ ਵਗਾਇਓ ਨੇ॥ ਮੈਲ ਦੂਈ ਦੀ ਧੋਇਕੇ ਦੂਰ ਕੀਤੀ ਤਨ ਮਨ ਨੂੰ ਸਾਫ਼ ਕਰਾਇਓ ਨੇ॥ ਧੋਤਾ ਦਿਲੇ ਦਾ ਦਾਗ਼ ਖਿੜ ਬਾਗ਼ ਹੋਏ ਓਥੇ ਸ਼ੌਕ ਚਰਾਗ਼ ਜਗਾਇਓ ਨੇ॥ ਆਪੋ ਅਪਨੇ ਫੋਲ ਕੇ ਦੁਖ ਦੱਸੋ ਕੁਲ ਹਾਲ ਅਹਿਵਾਲ ਬਤਾਇਓ ਨੇ॥ ਸ਼ੀਰੀ ਆਖਿਆ ਕੁਝ ਨਾ ਵਸ ਮੇਰੇ ਮੈਨੂੰ ਵੈਰੀਆਂ ਦੇ ਵਸ ਪਾਇਓ ਨੇ॥ ਗੱਲਾਂ ਕੀਤੀਆਂ ਬੀਤੀਆਂ ਸੀਸ ਉਤੇ ਪਾਨੀ ਅਗ ਉਤੇ ਛਿੜਕਾਇਓ ਨੇ॥ ਮਿਲੇ ਲਗ ਛਾਤੀ ਉਸੇ ਨੇ ਕਰਾਤੀਂ ਕੁਲ ਦੁਖ ਤੇ ਦਰਦ ਗਵਾਇਓ ਨੇ॥ ਹੋਯਾ ਰਬ ਸਬਬ ਮਿਲ ਗਏ ਦੋਵੇਂ ਕੁਫਰ ਤੋੜ ਈਮਾਨ ਚਿਤਾਇਓ ਨੇ॥ ਕਿਸ਼ਨ ਸਿੰਘ ਲੋਹਾ ਪਾਰਸ ਨਾਲ ਛੋਹਿਆ ਸੋਨਾ ਹੋਯਾ ਨਾ ਮੂਲ ਦਿਖਾਇਓ ਨੇ॥੮੧॥

ਕਲਾਮ ਸ਼ੀਰੀਂ ਮਾਕੂਲਾ ਸ਼ਾਇਰ

ਸ਼ੀਰੀਂ ਆਖਿਆ ਕਹਾਂ ਕੀ ਫੋਲ ਤੈਨੂੰ ਤੇਰੇ ਇਸ਼ਕ ਦੇ ਨਾਲ ਜੋ ਹਾਲ ਹੋਯਾ॥ ਮੇਰਾ ਦਿਲ ਬੇਦਿਲ ਹਮੇਸ਼ ਰਹਿੰਦਾ ਜਿਵੇਂ ਬਕਰਾ ਪਕੜ ਹਲਾਲ ਹੋਯਾ॥ ਬਾਝ ਪਿਆਰਿਆਂ ਸਜਨਾਂ ਸੋਹਣਿਆਂ ਦੇ ਜਗ ਜੀਵਨਾਂ ਬਹੁਤ ਮਹਾਲ ਹੋਯਾ॥ ਸੋਹਨੀ ਵਾਸਤੇ ਮਾਲ ਲੁਟਾਇ ਸਾਰਾ ਇਜ਼ਤ ਬੇਗ ਮਿਰਜ਼ਾ ਮਹੀਂਵਾਲ ਹੋਯਾ॥ ਰਾਂਝਾ ਹੀਰ ਦੇ ਮਗਰ ਫ਼ਕੀਰ ਹੋਕੇ ਕੰਨ ਚੀਰ ਕੇ ਹਾਲ