ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(119)

ਜ਼ਵਾਲ ਹੋਯਾ॥ ਗਿਆ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਜਿਸਦਾ ਇਸ਼ਕ ਦੇ ਨਾਲ ਖ਼ਿਆਲ ਹੋਆ॥ ਕਿਸ਼ਨ ਸਿੰਘ ਤੂੰ ਜਾਨਨਾ ਜਾਨ ਪਿਆਰੇ ਜੀਵਨ ਮਰਨ ਮੇਰਾ ਤੇਰੇ ਨਾਲ ਹੋਯਾ॥੮੨॥

ਜਵਾਬ ਫ਼ਰਿਹਾਦ

ਕਿਹਾ ਸ਼ੀਰੀਂ ਨੂੰ ਫੇਰ ਫ਼ਰਿਹਾਦ ਆਸ਼ਕ ਕਾਨੂੰ ਕੂੜ ਦੀ ਗੱਲ ਬਤਾਂਵਦੇ ਹੋ॥ ਅੱਜ ਰਾਤ ਦੀ ਰਾਤ ਗੁਜ਼ਰਾਨ ਕਰਨੀ ਦਿਨੇ ਛੱਡ ਫ਼ਕੀਰ ਨੂੰ ਜਾਂਵਦੇ॥ ਤੁਸੀ ਬਾਦਸ਼ਾਹ ਅਸੀ ਫ਼ਕੀਰ ਆਜਜ਼ ਸਾਨੂੰ ਨਜ਼ਰ ਤਲੇ ਕਦੋਂ ਲਿਆਂਵਦੇ ਹੋ॥ ਅਸੀਂ ਫਿਰ ਨੇ ਹਜ਼ਾਰ ਖੁਵਾਰ ਹੋਂਦੇ ਤੁਸੀਂ ਮੁਖ ਭੀ ਨਹੀਂ ਦਿਖਾਂਵਦੇ ਹੋ॥ ਤੁਸੀ ਪੇਕਿਆਂ ਸੌਹਰਿਆਂ ਵਾਲੜੇ ਹੋ ਅੱਛਾ ਖਾਂਵਦੇ ਖੂਬ ਹੰਢਾਂਵਦੇ ਹੋ॥ ਅਸਾ ਆਜਜ਼ ਕਮਲਿਯਾਂ ਰਮਲਿਆਂ ਤੇ ਕਦੋਂ ਮੇਹਰ ਦੀ ਅੱਖ ਉਠਾਵਦੇ ਹੋ॥ ਅੱਗੇ ਮਾਰ ਫ਼ਕੀਰ ਕਰ ਛੱਡਿਆ ਜੇ ਹੁਨ ਹੋਰ ਕੀ ਤੀਰ ਚਲਾਂਵਦੇ ਹੋ॥ ਮੋਯਾਂ ਮਾਰਿਆਂ ਦਾ ਕਹੋ ਮਾਰਨਾਂ ਕੀ ਅੰਗਿਆਰਿਆਂ ਅੱਗ ਲਗਾਂਵਦੇ ਹੋ॥ ਕਿਸ਼ਨ ਸਿੰਘ ਕੀ ਹੁਸਨ ਦੀ ਤੇਗ਼ ਲੈ ਕੇ ਅਸਾਂ ਆਜਜ਼ਾਂ ਦੇ ਸਿਰ ਆਵਦੇ ਹੋ॥੮੩॥

ਜਵਾਬ ਸ਼ੀਰੀਂ

ਸ਼ੀਰੀਂ ਆਖਿਆ ਸਮਝ ਮਹਬੂਬ ਮੇਰੇ ਤੇਰੇ ਬਾਝ ਮੈਂ ਬਹੁਤ ਖ਼ਰਾਬ ਹੋਈ॥ ਮੇਰੀ ਗੱਲ ਨੂੰ ਮੂਲ ਨਾ ਸਮਝਿਓਈ ਹਾਇ ਹਾਇ ਏਹ ਬੇਹਿਸਾਬ ਹੋਈ॥ ਮੇਰੀ ਜਾਨ ਹੈਰਾਨ ਹੈ ਬਾਝ ਤੇਰੇ ਵਿੱਚੇ ਵਿਚ ਮੈਂ ਭੁਜ ਕਬਾਬ ਹੋਈ॥ ਭੁਲੇ ਸਾਹੁਰੇ ਪੇਈਅੜੇ ਮੁਝ ਤਾਈਂ ਇਸ਼ਕ ਦੇ ਵਿੱਚ ਗਰਕਾਬ ਹੋਈ ॥ ਕਿਸ਼ਨ ਸਿੰਘ