ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(122)

ਕਲਾਮ ਫ਼ਰਿਹਾਦ

ਕਿਹਾ ਫੇਰ ਫ਼ਰਿਹਾਦ ਨੇ ਸ਼ਾਦ ਹੋ ਕੇ ਸੁਖ਼ਨ ਸੁਨੀਏ ਮਸਤ ਮਲੰਗ ਦੇ ਨੀ॥ ਬੋਲ ਆਸ਼ਕਾਂ ਦੇ ਐਵੇਂ ਜਾਨੀ ਏਨੀ ਜਿਵੇਂ ਮੁਖੜੇ ਤੀਰ ਤੁਫ਼ੰਗ ਦੇ ਨੀ॥ ਏਹ ਰਸਮ ਕਦੀਮ ਹੈਸੋ ਹਨਿਆਂ ਦੀ ਪਏ ਆਸਕ ਤੋਂ ਸਦਾ ਸੰਦੇਨੀ ਆਸ਼ਕ ਸੰਗ ਦੇ ਨਹੀਂ ਮਾਸ਼ੂਕ ਕੋਲੋਂ ਜਲ ਜਾਂਵਦੇ ਵਾਂਗ ਪਤੰਗ ਦੇ ਨੀ॥ ਚੇਹਰਾ ਰੰਗ ਮਜੀਠ ਰੰਗੀਲਿਆਂ ਦਾ ਆਸ਼ਕ ਨੈਨ ਨੈਨਾਂ ਵਿਚ ਰੰਗ ਦੇ ਨੀ॥ ਮਰਨਾਂ ਜੀਵਨਾਂ ਇਕ ਹੈ ਆਸ਼ਕਾਂ ਨੂੰ ਜੇਹੜੇ ਜਨਮ ਤੇ ਮਰਨ ਤੋਂ ਲੰਘਦੇ ਨੀ॥ ਤਿਨਾਂ ਪਾਪ ਦੀ ਅਗ ਨਾ ਸਾੜ ਸਕੇ ਜੇਹੜੇ ਨ੍ਹਾਉਨ ਵਿੱਚ ਗਿਆਨ ਦੇ ਰੰਗ ਦੇ ਨੀ॥ ਸਰ ਫ਼ਾਸੀਸ ਦਾ ਕੇਹਾ ਹੈ ਤਿਨ੍ਹਾਂਤਾਈਂ ਜੇਹੜੇਆਨਖੜੇ ਵਿੱਚ ਜੰਗ ਦੇਨੀ ॥ ਇੱਕਵਾਸਤੇ ਦੇਖ ਨੇ ਪਿਆਰੜੇ ਦੇ ਗਲੀ ਕੂਚਿਆਂ ਦੇ ਵਿੱਚ ਮੰਗਦੇ ਨੀ॥ ਕਹੁ ਕੀ ਮਾਰਨਾ ਇਸ਼ਕ ਦੇ ਮਾਰਿਆਂ ਦਾ ਜੇਹੜੇ ਜੀਵਦੇ ਮੋਯਾਂ ਤੋਂ ਲੰਘਦੇ ਨੀ॥ ਕਿਸ਼ਨ ਸਿੰਘ ਏਹ ਜੀਵ ਜੋ ਦੇਖਨਾ ਹੈਂ ਫਿਸ ਜਾਵਸਨ ਵਾਂਗ ਤਰੰਗ ਦੇ ਨੀ॥੮੯॥

ਕਲਾਮ ਸ਼ੀਰੀਂ

ਸ਼ੀਰੀਂ ਆਖਿਆ ਨਾਲ ਜ਼ੁਬਾਂਨ ਸ਼ੀਰੀਂ ਲੱਖ ਵਾਰ ਮੈਂ ਘੋਲ ਘੁਮਾਵਨੀ ਹਾਂ॥ ਦਿਨੇ ਰਾਤ ਹੈ ਜ਼ਿਕਰ ਹਮੇਸ਼ ਤੇਰਾ ਤੇਰਾ ਨਾਮ ਹੀ ਪਈ ਧਿਆਵਨੀ ਹਾਂ॥ ਕੋਈ ਜ਼ੋਰ ਨਾ ਸੋਹਨਿਆਂ ਨਾਲ ਤੇਰੇ ਪਈ ਮਿੰਨਤਾਂ ਨਾਲ ਬੁਲਾਵਨੀ ਹਾਂ॥ ਇੱਕ ਵਾਰ ਮੈਂ ਹੱਸ ਕੇ ਗਲ ਕਰੇਂ ਲਖ ਵਾਰ ਸਦੱਕੜੇ ਜਾਵਨੀ ਹਾਂ॥ ਖਾਤਰਤ ਲੈਨ