(124)
ਦਿੱਤਾ॥ ਖਿਸਰੋ ਚੱਲਿਆ ਨਾਲ ਐਸ ਵਾਰ ਹੋਕੇ ਸ਼ੀਰੀ ਰੋਇ ਕੇ ਜਰ ਸੁਨਾਇ ਦਿੱਤਾ॥ ਦੇਖ ਹਲ ਫ਼ਰਿਹਾਦ ਬਰਬਾਦ ਹੋਯਾ ਰੋਇ ਰੋਇਕੇ ਨੀਰ ਵਹਾਇ ਦਿੱਤਾ॥ ਰਾਤ ਸੁਪਨੇ ਵਾਂਗ ਵਿਹਾਇ॥ ਗਈ ਦਿਨ ਹਸ਼ਰ ਦਾ ਹਿਜਰ ਦਿਖਾਇ ਦਿੱਤਾ॥ ਕਿਹਾ ਜ਼ੋਰ ਫ਼ਕੀਰ ਦਾ ਨਾਲ ਸ਼ਾਹਾਂ ਮਨ ਮਾਰ ਕੇ ਵਕਤ ਲੰਘਾਇ ਦਿੱਤਾ ਕਹਿੰਦੇ ਕਹਿਰ ਦਰਵੇਸ਼ ਦਰਵੇਸ਼ ਉਤੇ ਸਬਰ ਨਾਲ ਏਹ ਹਾਲ ਬਤਾਇ ਦਿੱਤਾ॥ ਸ਼ੀਰੀਂ ਸਾਹੁਰੇ ਜਾਇ ਮੁਕਾਮ ਕੀਤਾ ਫ਼ਰਿਹਾਦ ਦਾ ਦਿਲ ਜਲਾਇ ਦਿੱਤਾ॥ ਕਿਸ਼ਨ ਸਿੰਘ ਮੈਨਾ ਵਿੱਚ ਪਿੰਜਰੇ ਦੇ ਤਿਵੇਂ ਸ਼ੀਰੀ ਨੂੰ ਜਾਇ ਬਣਾਇ ਦਿੱਤਾ॥੯੧॥
ਮਾਕੂਲਾ ਸ਼ਾਇਰ
ਗਿਆ ਦਿਨ ਤਾਂ ਰਾਤ, ਮੌਜੂਦ ਹੋਈ ਸ਼ੀਰੀਂ ਵਾਸਤੇ ਪਲੰਘ ਵਿਛਾਇਓ ਨੇ॥ ਆਖਨ ਜਾਹ ਸੁਹਾਗ ਨੇ ਸੇਜ ਉਤੇ ਅੰਦਰ ਖ਼ਿਸਰੋਂ ਨੂੰ ਚਾ ਬਠਾਇਓ ਨੇ॥ ਕਹਿਨ ਸੱਸ ਨਿਣਾਨ ਪਿਆਰ ਕਰਕੇ ਗੱਲਾਂ ਮਿੱਠੀਆਂ ਨਾਲ ਵਿਲਾਇਓ ਨੇ॥ ਸ਼ੀਰੀਂ ਚੁਪ ਖ਼ਾਮੋਸ਼ ਹੋ ਰਹੀ ਅੱਗੋਂ ਜ਼ੋਰ ਆਪਨਾ ਬਹੁਤ ਹੀ ਲਾਇਓ ਨੇ॥ ਫੇਰ ਕਹਿਨ ਕੀ ਚਾਹਿੰਦਾ ਦਿਲ ਤੇਰਾ ਉਸ ਤੋਂ ਮਿਨਤਾਂ ਨਾਲ ਪੁਛਾਇਓ ਨੇ॥ ਨਵੀਂ ਮੈਨਾਂ ਦੇ ਨਾਲ ਜਿਓੁਂ ਗ਼ਲ ਕਰੀਏ ਸੀਸ ਆਪਨਾ ਬਹੁਤ ਖਪਾਇਓ ਨੇ॥ ਕਿਸ਼ਨ ਸਿੰਘ ਪ੍ਰੀਤ ਦੀ ਰੀਤ ਕਰਕੇ ਸ਼ਾਹਜ਼ਾਦੀ ਨੂੰ ਆਨ ਬੁਲਾਇਓ ਨੇ॥੯੨॥
ਕਲਾਮ ਸ਼ੀਰੀਂ
ਕਹਿਆ ਜ਼ੀਰੀਂ ਨੇ ਪਲੰਘ ਇੱਕ ਹੋਰ ਕੱਸੋਂ ਤਾਹੀਂ ਏਸ ਠੇਕੋ