ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(125)

ਅੰਦਰ ਜਾਵਸਾਂ ਮੈਂ॥ ਜੇ ਤਾਂ ਪਲੰਘ ਨਾ ਦੂਸਰਾ ਵਿਛੇ ਐਥੇ ਮੰਦਰ ਵਿਚ ਨਾ ਪੈਰ ਟਿਕਾਵਸਾਂ ਮੈਂ॥ ਕਿਹਾ ਸੱਸ ਨੇ ਉਠ ਤੂੰ ਨੇਕ ਬਖਤੇ ਪਲੰਘ ਦੂਸਰਾ ਹੋਰ ਵਿਛਾਵਸਾਂ ਮੈਂ॥ ਖੱਟ ਦੂਸਰੀ ਖੂਬ ਤਿਆਰ ਕੀਤੀ ਸ਼ੀਰੀਂ ਜਾਇ ਬੈਠੀ ਬਤਲਾਵਸਾਂ ਮੈਂ॥ ਖ਼ਿਸਰੋ ਮਾਰ ਕੰਡਾ ਆਇ ਗਿਰਦ ਹੋਯਾ ਸ਼ੀਰੀਂ ਆਖਿਆ ਮਾਰ ਮੁਕਾਵਸਾਂ ਮੈਂ॥ ਛੁਰੀ ਪਕੜ ਕੇ ਆਖਦੀ ਦੂਰ ਹੋਜਾ ਮਰਾਂ ਆਪ ਕੇ ਮਰ ਵੰਞਾਵਸਾਂ ਮੈਂ॥ ਜੋ ਤਾਂ ਬਹੁਤ ਹੀ ਸ਼ੋਰ ਤੇ ਜ਼ੋਰ ਕਰਸੇਂ ਉਚਾ ਬੋਲ ਕੇ ਜੱਗ ਸੁਨਾਵਸਾਂ ਮੈਂ॥ ਤੈਨੂੰ ਕਸਮ ਖ਼ੁਦਾਇ ਦੀ ਖ਼ੌਫ਼ ਕਰ ਤੂੰ ਬੋਲਾਂ ਸੱਚ ਨਾ ਝੂਠ ਅਲਾਵਸਾਂ ਮੈਂ॥ ਜੇਤਾਂ ਖਿੱਚਈ ਮਾਨ ਨੁਕਸਾਨ ਕੀਤੋ ਦਿਨੇ ਜ਼ਹਿਰ ਮੰਗਾਇਕੇ ਖਾਵਸਾਂ ਮੈਂ॥ ਮੇਰਾ ਨਾਲ ਫ਼ਰਿਹਾਦ ਦੇ ਨੇਹੁ ਲੱਗਾ ਤੇਰੇ ਨਾਲ ਨਾ ਅੰਗ ਲਗਾਵਸਾਂ ਮੈਂ॥ ਜਾਨ ਤਲੀ ਤੇ ਇਸ਼ਕ ਦੇ ਲੂਠਿਆਂ ਦੀ ਆਹ ਮਾਰ ਕੇ ਮੁਲਕ ਜਲਾਵਸਾਂ ਮੈਂ॥ ਖ਼ਿਸਰੌ ਖ਼ੌਫ਼ ਕਰਕ ਵੱਖ ਹੋਇ ਬਠਾ ਕਹਯਾ ਤੁੱਧ ਨਾਹੀਂ ਹੱਥ ਲਾਵਸਾਂ ਮੈਂ॥ ਹੱਠ ਰੰਨ ਦਾ ਬੁਰਾ ਹੈ ਹਾਇ ਯਾਰੋ ਕਹੇ ਆਪਨੀ ਜਾਨ ਗਵਾਵਸਾ ਮੈਂ॥ ਅੱਗੇ ਭੁਲ ਵਿਆਹ ਕਰਵਾਇ ਬੈਠਾ ਹੁਨ ਹੋਰ ਪਰਨਾਇ ਲਿਆਵਸਾਂ ਮੈਂ॥ ਦਿਨੇ ਪਾਇ ਡੋਲੀ ਤੈਨੂੰ ਤੋਰ ਹੇਰਾਂ ਅਤੇ ਫੇਰ ਨਾ ਮੂਲ ਸਦਾ ਵਸ ਮੈਂ॥ ਛੱਡ ਹੱਕ ਹਰਾਮ ਨੂੰ ਚਾਹਨੀ ਹੈਂ ਸੀਰੀਂ ਸਮਝ ਤੈਨੂੰ ਸਮਝਾਵਸਾਂ ਮੈਂ॥ ਕਿਸ਼ਨ ਸਿੰਘ ਸਵਾਲ ਜਵਾਬ ਐਥੇ ਸ਼ੀਰੀ ਖਿਸਰੋ ਦੇ ਆਖ ਸੁਨਾਵਸਾਂ ਮੈ॥੯੩॥