(36)
ਰਵਾਦਾਰ ਹੋਯਾ॥ ਪ੍ਰੇਮ ਪਾਇ ਰੋਲਾ ਕਹੇ ਚਲੋ ਭਾਈ ਜ਼ੋਕ ਜ਼ਿੱਲਤਾਂ ਨਾਲ ਖੁਆਰ ਹੋਯਾ॥ ਲੱਦ ਹਲਦ ਦੇ ਊਠ ਫਿਰਾਕ ਤੁਰਿਆ ਬਾਝ ਯਾਰ ਦੇ ਰੰਗ ਵਿਸਾਰ ਹੋਯਾ॥ ਚਲੇ ਫ਼ੀਲ ਫ਼ੁਸਾਦ ਦੇ ਸਦ ਹੋਕੇ ਸੰਗਲ ਸੋਗਦਾ ਮਾਰਨੇਹਾਰ ਹੋਯਾ॥ ਭੁਖ ਨੰਗ ਦੀਆਂ ਗੱਡੀਆਂ ਲੱਦ ਲਈਆਂ ਦੁਖ ਦਰਦ ਅੱਗੇ ਠਾਨੇਦਾਰ ਹੋਯਾ॥ ਤੰਬੂ ਤਾਨਿਆਂ ਦੇ ਰੱਖੇ ਟੱਟੂਆਂ ਤੇ ਮੇਹਨਾਂ ਜੀਂਵਦਾ ਹੀ ਮੁਰਦਾਰ ਹੋਯਾ॥ ਠੂਠੇ ਠੋਕਰਾਂ ਦੇ ਪਿਆਲੇ ਪੋਸਤੀ ਦੇ ਠੀਕਰ ਪਕੜ ਦਰਵੇਸ ਦਵਾਰ ਹੋਯਾ॥ ਤੋਪਾਂ ਤੋਹਮਤਾਂ ਤਖ਼ਤੇ ਚਾੜ ਲੱਈਆਂ ਬਦਨਾਮ ਅੱਗੇ ਕਿਲੇਦਾਰ ਹੋਯਾ॥ ਹਲਕਾ ਹੁਜਤਾਂ ਰੋਕਿਆ ਹੌਲ ਸੇਤੀ ਮੁਸਕਲ ਬਨੀ ਨੂੰ ਰੱਬ ਗੁਫ਼ਾਰ ਹੋਯਾ॥ ਕੁਮੇਦਾਨ ਕਿਸਾ ਆਖੇ ਚਲ ਭਾਈ ਗੋਲੰਦਾਜ਼ ਗ਼ੁਸਾ ਹੁਸਯਾਰ ਹੋਯਾ॥ ਅਦਬ ਨਾਲ ਬੇਅਦਬ ਸਵਾਬ ਕੀਤੇ ਦਾਗ਼ ਦੂਰਿਆਂ ਦਾ ਦਫ਼ਾਦਾਰ ਹੋਯਾ॥ ਧੁੰਮ ਧੂੜ ਉਡਾਇ ਧਰਵਾਸ ਆਯਾ ਸੱਲ ਸਿਰਜਨਾਂ ਦਾ ਸਿਕਦਾਰ ਹੋਯਾ॥ ਸੁਸਤੀ ਆਇ ਸੁਤੀ ਕਿਸੇ ਬਹਲ ਅੰਦਰ ਆਲਸ ਚਿਤਵਨਾ ਦਾ ਦਿਲਦਾਰ ਹੋਯਾ॥ ਚਿੰਤਾ ਚੂਰ ਹ ਪਈ ਮੈਦਾਨ ਅੰਦਰ ਗ਼ਮ ਗੈਰਤਾਂ ਨਾਲ ਗੁਬਾਰ ਹੋਯਾ॥ ਲਏ ਪਕੜ ਨਿਸਾਨ ਅੰਦੇਸਿਆਂ ਨੇ ਵਹਿਮ ਵਾਸਤਾ ਸਹਿਮ ਦਾ ਯਾਰ ਹੋਯਾ॥ ਇਸਕ ਬਾਦਸਾਹ ਸੀਸ ਪਰ ਤਾਜ ਧਰਕੇ ਖ਼ੌਫ਼ ਦੂਰ ਕਰਕੇ ਖ਼ਬਰਦਾਰ ਹੋਯਾ॥ ਇਸਤੰਬੋਲ ਦੇ ਕੋਲ ਆ ਕੀਆ ਡੇਰਾ ਦੇਖੋ ਵੱਸਦਾ ਸਹਿਰ ਉਜਾੜ ਹੋਯਾ॥ ਇਸਕ ਮੁਸਕ ਤੇ ਹੁਸਨ ਨਾ ਰਹਿਨ ਗੁਝੇ ਜਿਵੇਂ ਰੂੰ ਦੇ ਵਿੱਚ ਅੰਗਾਰ