ਪੰਨਾ:ਕਿੱਸਾ ਸੱਸੀ ਪੁੰਨੂੰ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੬)

ਵੇਂ ਨ ਬੈਰ ਦੁੜਾਵੇਂ॥੪੨॥

ਏਕ ਪ੍ਰਤਮਾ ਸੰਗਮਰਮਰੀਆਂ ਆਗੇ ਜਾਹਰ ਹਰਦੇ ਜ਼ਾਹਰ ਕਰਦੇ॥
ਏਕ ਕਲੰਦਰ ਤਜ ਰਿਛ ਬੰਦਰ ਲੈ ਜ਼ਿਆਰਤਾਂ ਧਰਦੇ ਊਪਰ ਸਿਰਦੇ॥
ਇਕ ਤਸਬੀਹਾਂ ਲੇ ਉਠ ਤੁਰਦੇ ਜਾਚਕ ਓਹ ਘਰ ਘਰਦੇ ਤਾਲਬ ਜਰਦੇ॥
ਲਖ ਨਸੀਹਤਾਂ ਦੇਦੇਂ ਵੈਂਹਦੇ ਲੈਂਦੇ ਖੈਰ ਕਦਰ ਦੇ ਨਾਲ ਹੁਨਰ ਦੇ॥੪੩॥

ਪਾਹਨ ਪਤਰੇ ਅਰ ਤਲਵਾਰਾਂ ਫੇਰਨ ਇਕ ਕਰਥਾਲੀ ਗਗਨ ਉਛਾਲੀ॥
ਫਿਰਨ ਬਾਜ਼ਾਰ ਸ਼ਹਿਰ ਹਰ ਕੂਚੇ ਬਾਜੀਗਰ ਦਿਲ ਵਾਲੀ ਕਈ ਬੰਗਾਲੀ॥
ਰਾਸ ਮੰਡਲ ਇਕ ਰਚਨ ਨਾਇਕਾਂ ਕਸਬ ਕਰਨ ਇਕ ਤਾਲੀ ਤੇਰਾਂ ਤਾਲੀ॥
ਏਕ ਬਾਂਸ ਪਰ ਪੇਲਨ ਖੇਲਨ ਕਹਿ ਲਖ਼ਸ਼ਾਹ ਧੁਮਾਲੀ ਲੈਨ ਭੁਵਾਲੀ॥੪੪॥

ਏਕ ਅਨੇਕ ਬਜਾਵਹਿ ਬਾਜੇ ਰਖਨ ਤਮਾਸ਼ੇ ਜਾਰੀ ਮੰਗਲਾ ਚਾਰੀ॥
ਨਟ ਨਕਾਲ ਨਾਇਕ ਇਕ ਗਾਇਕ ਕੰਚਨ ਪੇਸ਼ੇ ਦਾਰੀ ਇਕ ਨਿਰੰਕਾਰੀ॥
ਏਕ ਪੁਤਲੀਆਂ ਆਂਨ ਨਚਾਵਹਿ