ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਬੰਦਰ ਏਕ ਬਜਾਰੀ ਏਕ ਮਦਾਰੀ॥
ਬਹੁ ਰੂਪਯੇ ਯਾਸੀ ਸੋਹਿਦੇ ਹਰ ਹਰ ਖੇਲ ਖਿਲਾਰੀ ਊਧਮ ਭਾਰੀ॥੪੫॥

ਸ਼ਹਿਰ ਭੰਬੋਰ ਮਕਾਨ ਅਜਾਇਬ ਆਹਾ ਕਿਤਾ ਨੂਰਾਂਨੀ ਜਿੱਨਤ ਸਾਨੀ॥
ਰੌਨਕ ਘਣੀ ਬਜਾਰ ਚੁਰਸਤੇ ਹੋਵਨ ਰਾਗ ਸੁਲਤਾਨੀ ਰੰਗ ਮਕਾਨੀ॥
ਸਦਾ ਵਰਤ ਚਟਸਾਲਾਂ ਮਕਤਬ ਵੱਸਨ ਲੋਕ ਸੁਰਗਿਆਨੀ ਗੜ ਸੁਲਤਾਨੀ॥
ਕਹਿ ਲਖਸ਼ਾਹ ਤਾਲ ਸੇ ਨੇੜੇ ਬਾਵਲੀਆਂ ਬਹੁ ਪਾਨੀ ਖੂਹ ਅਸਮਾਨੀ॥੪੬॥

ਆਲੀ ਸ਼ਾਨ ਛਬਾ ਅਤ ਪੂਰਨ ਦੂਰੋਂ ਦਿਸਨ ਮੁਨਾਰੇ ਔਰ ਅਟਾਰੇ॥
ਖਾਈਆਂ ਸ਼ਹਰ ਪਨਾਹ ਦਮਦਮੇ ਸੱਮਨ ਬੁਰਜ ਉਸਾਰੇ ਗਿਰਦੇ ਸਾਰੇ॥
ਅੰਦਰ ਮੰਦਰ ਬਨੇ ਅਜਾਇਬ ਮਹਲ ਰੰਗੀਲ ਚੁਬਾਰੇ ਬੇਸ਼ੁਮਾਰੇ॥
ਸ਼ਮਾ ਚਰਾਗ ਨਾ ਰਖਦੇ ਭੀਤਰ ਲਖ ਸ਼ਾਹ ਲਖ ਚਮਕਾਰੇ ਨਾਗ ਉਜਿਆਰੇ॥੪੭॥

ਸ਼ੇਸ਼ਨਾਗ ਥੀਂ ਮਨੀ ਬਾਦਸ਼ਾਹੀਆਂ ਸਭ ਛੀਨ ਮੰਗਾਈਆਂ ਘਰੀਂ ਚੜ੍ਹਾਈਆਂ॥
ਯਾਂ ਅਸਮਾਨੋ ਤੋੜ ਸਤਾਰੇ ਸਾਰੇ ਛਬਾਂ