ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(76)

ਨੀਦ ਘਣੇਘਰ ਗਾਲੇ ਆਫਤ ਡਾਲੇ॥੨੧੨॥

ਕਾਇਮ ਰਖ ਤੂੰ ਦਿਲ ਅਪਨੇ ਨੂੰ ਨਾਂ ਕਰ ਬਾਤਾਂ ਝੱਲੀਆਂ ਵਾਂਗ ਵਲੱਲੀਆਂ॥
ਚਾਵੇਂ ਪਾਹੰਗ ਪੈਨ ਵਲ ਕਮਰੇ ਜਿਉ ਅਰਵਾਹਾਂ ਫਲੀਆਂ ਨਰਮ ਉਂਗਲੀਆਂ॥
ਬਾਲੂ ਰੇਤ ਤਪੇ ਥਲ ਮਾਰੂ ਨਾਜਕ ਏਹ ਦੁਖੀਆਂ ਤਲੀਆਂ ਜਾਨ ਤਲੀਆਂ॥
ਕਹਿ ਲਖਸ਼ਾਹ ਵਾਹਿ ਸਭ ਲਾਈ ਸ਼ੌਕ ਰਾਹ ਗ੍ਰਸ ਖਲੀਆਂ ਸਕੀਆਂ ਰਲੀਆਂ॥੨੧੩॥

ਪ੍ਰੇਮ ਜਿਨਹਾਂ ਨੂੰ ਲਗਦਾ ਨਾਹੀ ਛਡਦਾ ਹੋਸ਼ ਟਿਕਾਨੇ ਫਿਰਨ ਮੁਤਾਣੇ॥
ਹਰਦਮ ਪੀਵਨ ਖੂਨ ਜਿਗਰਦਾ ਰਹਿੰਦੇ ਬਹੁਤ ਨਿਮਾਣੇ ਦਰਦ ਰਿਜਾਣੇ॥
ਰਹੁਨੀ ਮਾਏ ਹਟਕ ਨਾਂ ਮੈਨੂੰ ਤੂੰ ਦੁਸਮਨ ਮੈ ਭਾਣੇ ਕਰੇਂ ਧਗਾਣੇ॥
ਕਹਿ ਲਖਸ਼ਾਹ ਨਾ ਫੁਰਦੇ ਮੰਤ੍ਰ ਡੱਸਿਆਂ ਨਾਗ ਅਣਜਾਣੇ ਵਿਹੁ ਤਨ ਧਾਣੇ॥੨੧੪॥

ਮਤ ਕਰ ਸ਼ੋਰ ਭੰਬੋਰ ਬੀਚ ਤੂੰ ਹੋ ਕਰ ਬੈਠ ਸਿ੍ਯਾਨੀ ਘਰ ਵਿਚ ਰਾਣੀ॥
ਸਬਰ ਕਰੇ ਸਭ ਸਉਰੇ ਮਤਲਬ ਕਹਿਆ ਸਚ ਕਰ ਜਾਨੀ ਬਾਤ ਵਿਹਾਨੀ॥
ਕਰਕੇ ਕੋਈ ਉਪਾਉ