( ੧੦੩ )
ਕਰੇ ਰੱਬ ਲਾਹੌਰੀਆ ਫ਼ਜ਼ਲ ਚੱਲੋ ਮੇਰੇ ਨਾਲ ਐਹਸਾਨ ਕਮਾਲ ਸਾਈਂ
ਜਵਾਬ ਜੋਗੀ
ਜੋ ਲਿਖਿਆ ਵਿੱਚ ਤਕਦੀਰ ਹੋਇਆ ਕੀਤਾ ਰੱਬ ਦਾ ਕਿਸ ਹਟਾਉਂਣਾ ਓਏ
ਦਿੱਤਾ ਛੱਡ ਸੰਸਾਰ ਨਾ ਸਾਂਝ ਕੋਈ ਅਸਾਂ ਨਾਲ ਨਾ ਕਿਸੇ ਦੇ ਜਾਉਂਣਾ ਓਏ
ਬਾਰਾਂ ਬਰਸ ਹੋਏ ਅਸਾਂ ਨੇਮ ਕੀਤਾ ਝਾੜਾ ਵਿਆਹੀਆਂ ਤੇ ਨਹੀਂ ਪਾਉਂਣਾਓਏ
ਮਰਨ ਦੇ ਜੱਟ ਕਾਹ ਦਾ ਫ਼ਿਕ੍ਰ ਤੈਂਨੂੰ ਵਹੁਟੀ ਨਵੀਂ ਵਿਆਹ ਲਿਆਉਂਣਾ ਓਏ
ਅਸੀਂਰੱਬਦੀਯਾਦਵਿੱਚਮਸਤਬੈਠੇਸਾਡਾਵਕਤ ਕਿਉਂ ਪਿਆਗਵਾਉਂਣਾਓਏ
ਲਾਹੌਰੀ ਜਾਹ ਜੇ ਤੁਧ ਨੂੰ ਲੋੜ ਵੱਡੀ ਏਥੇ ਡੋਲੜੀ ਪਾ ਲਿਆਉਂਣਾ ਓਏ
ਸੈਦੇ ਨੇ ਮਿੰਨਤਾਂ ਕਰਣੀਆਂ
ਮੇਰਾ ਆਖਿਆ ਜੋਗੀਆ ਸੱਚ ਜਾਣੀ ਅਜੇ ਤੀਕ ਹੈ ਨਵੀਂ ਨਕੋਰ ਜੱਟੀ
ਜੇਹੀ ਸੋਹਿਣੀ ਹੀਰ ਹੈ ਨਾਰ ਐਸੀ ਦੇਸ ਵਿੱਚ ਨਾ ਹੋਸੀਆ ਹੋਰ ਜੱਟੀ
ਹੋਇਆਸਾਲ ਨਾ ਸਿਆਲਾਂਦੇਜੰਞਢੁੱਕੀ ਖੇੜੀਂ ਵਿਆਹ ਆਂਦੀ ਜ਼ੋਰਾਜ਼ੋਰ ਜੱਟੀ
ਤੇਰੇ ਚੱਲਿਆਂ ਦੂਰ ਆਜ਼ਾਰ ਹੋਵੇ ਚੀਖ਼ਾਂ ਮਾਰ ਮਚਾਇਆ ਸ਼ੋਰ ਜੱਟੀ
ਹੁਣ ਨਾਗ ਦੇ ਡੰਗ ਲਾਚਾਰ ਕੀਤੀ ਅੱਗੇ ਸੀ ਬੀਮਾਰ ਕਮਜ਼ੋਰ ਜੱਟੀ
ਲਾਹੌਰੀ ਵਾਸਤੇ ਰੱਬ ਦੇ ਚਲ ਜੋਗੀ ਸ਼ਾਮ ਸੁਬਹਾ ਨਹੀਂ ਪਏਗੀ ਗੋਰ ਜੱਟੀ
ਜਵਾਬ ਜੋਗੀ
ਸੋਹਣੀ ਕੋਝੜੀ ਨਾਲ ਕੀ ਜੋਗੀਆਂ ਨੂੰ ਮਰ ਜਾਏ ਤੇ ਕੁੱਝ ਪ੍ਰਵਾਹ ਨਾਹੀਂ
ਮੰਦਾ ਫ਼ਕਰ ਨੂੰ ਔਰਤਾਂ ਵਿੱਚ ਜਾਣਾ ਅਸਾਂ ਦੇਖਣੀ ਨਾਲ ਨਿਗਾਹ ਨਾਹੀਂ
ਝੁੱਗੇ ਅਪਣੇ ਪੱਟਕੇ ਚੌੜ ਕੀਤੇ ਸਾਂਨੂੰ ਲੋਕ ਵਸਾਉਣ ਦੀ ਚਾਹ ਨਾਹੀਂ
ਏਸ ਦੇਸ ਲਾਹੌਰੀਆ ਸ਼ਖ਼ਤ ਡਾਢੇ ਕੀਲ ਮੰਨਦੇ ਸੱਪ ਕੁਪਾਹ ਨਾਹੀਂ
ਸੈਦੇ ਦੀ ਦੇਰੀ ਦੇ ਕਾਰਣ ਉਸਦੇ ਬਾਪ ਦਾ ਆਉਂਣਾ
ਅੱਜੂ ਆਣ ਪਹੁੰਚਾ ਸੈਦੇ ਦੇਰ ਹੋਈ ਗੱਲਾਂ ਕਰਦਿਆਂ ਨਾਲ ਫ਼ਕੀਰ ਦੇ ਜੀ
ਅੱਜੂ ਰਖ਼ਕੇ ਨਜ਼ਰ ਫ਼ਕੀਰ ਅੱਗੇ ਕੀਤੀ ਅਰਜ਼ ਚਾ ਤਦਬੀਰ ਦੇ ਜੀ
ਸਾਡਾ ਆਵਣਾ ਜਾਵਣਾ ਕੰਮ ਕੇਹੜੇ ਪਹੁੰਚੇ ਆਪ ਜੇ ਬਾਦ ਆਖ਼ੀਰ ਦੇ ਜੀ