(੧੦੪)
ਪਈ ਭੀੜ ਤੇ ਮਰਦ ਨੂੰ ਮਰਦ ਆਖੇ ਚੱਲ ਵਾਸਤੇ ਗੁਰੂ ਤੇ ਪੀਰ ਦੇ ਜੀ
ਮੇਰੀ ਨੂੰਹ ਦੇ ਪੈਰ ਤੇ ਸੱਪ ਲੜਿਆ ਕੰਮ ਹੈਨ ਏਹ ਬੁਰੀ ਤਕਦੀਰ ਦੇ ਜੀ
ਲਾਹੌਰੀ ਆਖਿਆ ਤਰਸ ਕਰ ਅਸਾਂ ਉੱਤੇ ਭਰਕੇ ਨੈਣ ਰੋਏ ਦੋਵੇਂ ਨੀਰ ਦੇ ਜੀ
ਜੋਗੀ ਨੇ ਦਿਲ ਵਿੱਚ ਸੋਚਣਾ
ਜ਼ਰਾ ਸੋਚਿਆ ਧਿਆਨ ਦੇ ਨਾਲ ਜੋਗੀਜਿਤਨਾਦੌੜਿਆਖਿਆਲਦੁੜਾਇਆ ਏ
ਨਹੀਂ ਹੀਰ ਬੀਮਾਰ ਨਹੀਂ ਸੱਪ ਲੜਿਆ ਐਂਵੇਂ ਜਾਣਕੇ ਮਕ੍ਰ ਬਣਾਇਆ ਏ
ਮੌਲਾ ਮੇਲਿਆ ਢੰਗ ਸਬੱਬ ਮੈਂਨੂੰ ਤੂੰ ਕਿਉਂ ਮੂਰਖਾ ਓਏ ਚਿਰ ਲਾਇਆ ਏ
ਗਿਆ ਵਕਤਲਾਹੌਰੀਆ ਮਿਲੇ ਨਾਹੀਂ ਸੁਖਨਸਿਆਣਿਆਂਏਹਫੁਰਮਾਇਆਏ
ਜੋਗੀ ਦਾ ਮੇਹਰਬਾਨ ਹੋਣਾ
ਆਇਆ ਤਰਸ ਤੁਸਾਡੜੇ ਹਾਲ ਉਤੇ ਚੱਲੋ ਨਾਲ ਤੁਸਾਡੜੇ ਚੱਲੀਏ ਜੀ
ਫੜਨੇ ਸੱਪ ਤੇ ਕੀਲਣੇ ਬਹੁਤ ਮੰਦੇ ਜੋ ਕੁਝ ਬਣੇ ਸੋ ਜਾਨ ਤੇ ਝੱਲੀਏ ਜੀ
ਕੁਲ ਜ਼ਾਤ ਜੋ ਸੱਪ ਹੈ ਕਰਾਂ ਹਾਜ਼ਰ ਗੁਰ ਕਾ ਸ਼ਬਦ ਕਾਮਲ ਵੱਡਾ ਬੱਲੀਏ ਜੀ
ਲਾਹੌਰੀ ਹੀਰ ਜੀਵੇ ਵੱਸੇ ਮਰੇ ਜੋਗੀ ਕੁਝ ਪਰਵਾਹ ਨਹੀਂ ਜਾਨ ਅੱਕਲੀਏ ਜੀ
ਅੱਜੂ ਚੌਧਰੀ ਨੇ ਮੰਨਤਾਂ ਕਰਣੀਆਂ
ਮਰੇਂ ਜੋਗੀਆ ਕਿਉਂ ਤੇਰੇ ਮਰਨ ਵੈਰੀ ਸਾਈਂ ਸਦਾ ਰੱਖੇ ਤੇਰੀ ਖ਼ੈਰ ਜੋਗੀ
ਬਚੇ ਨੂੰਹ ਜੇ ਏਸ ਆਜ਼ਾਰ ਕੋਲੋਂ ਖੇੜੇ ਨਿੱਤ ਪੂਜਣ ਤੇਰੇ ਪੈਰ ਜੋਗੀ
ਹੀਲਾ ਕਰੋ ਸਟੋ ਕਦਮ ਝਬ ਚਲੋ ਗੱਲਾਂ ਕਰਦਿਆਂ ਗਈ ਦੂਪਹਿਰ ਜੋਗੀ
ਲਾਹੌਰੀ ਕੋੜ ਮੇਂ ਪਿਆਅੰਧੇਰ ਪਲਪਲ ਚੜ੍ਹਦੀ ਹੀਰ ਨੂੰ ਜਾਂਦੀਆ ਜ਼ੈਹ੍ਰਜੋਗੀ
ਕਵੀਸ਼ਰ ਦਾ ਕਹਿਣਾ
ਹਾਲ ਕਾਲ ਫ਼ਕੀਰ ਨੇ ਪਹਿਨਕੇ ਤੇ ਅੱਜੂ ਨਾਲ ਸੈਦੇ ਹੋ ਰਵਾਨ ਆਇਆ
ਦਰ ਯਾਰ ਦਾ ਗੰਗ ਦਰਿਆ ਜਾਪੇ ਜੋਗੀ ਕੁੰਭ ਦਾ ਕਰਣ ਇਸ਼ਨਾਨ ਆਇਆ
ਧਾਮ ਖੀਰ ਉਤੇ ਜਿਵੇਂ ਪਵੇ ਬਾਮ੍ਹਨ ਮੁੱਲਾਂ ਖਾਣ ਹਲਵਾ ਜਿਵੇ ਨਾਨ ਆਇਆ
ਦਾਹੜੀ ਮੁੱਛ ਨ ਰਹੇਗੀ ਖੇੜਿਆਂ ਦੀ ਬਿਨਾਂਪਾਣੀ ਹਜਾਮਤ ਬਨਾਣਆਇਆ
ਅੰਦ੍ਰਸਿਆਹ,ਚਿੱਟਾਬਾਹ੍ਰੋਂਵਾਂਗਬਗਲੇ ਮੱਛੀਹੀਰ ਫ਼ਕੀਰਖਸਕਾਣਆਇਆ