( ੧੦੬ )
ਪਈ ਰਾਤ ਅੰਧੇਰ ਗ਼ੁਬਾਰ ਕਾਲੀ ਦੀਵਾ ਬਾਲਿਆ ਧੂਖ ਧੂਖਾ ਦਿੱਤੀ
ਸਾਰੇ ਕੋੜਮੇਂ ਦੇ ਵਿੱਚੋਂ ਚਤਰ ਸਹਿਤੀ ਧਿਆਨ ਵਾਸਤੇ ਪਾਸ ਬਹਾ ਦਿੱਤੀ
ਆਪੇ ਸਾਧ ਨੂੰ ਹੀਰ ਜਾਗੀਰ ਦਿੱਤੀ ਕਿਸਮਤ ਖੇੜਿਆਂ ਹੋਸ਼ ਭੁਲਾ ਦਿੱਤੀ
ਮਰਦ ਨਾਰ ਨੂੰ ਰਹੀ ਨਾ ਸੁਰਤ ਕੋਈ ਬੂਟੀ ਫ਼ਕਰ ਨੇ ਜੇਹੀ ਸੁੰਘਾ ਦਿੱਤੀ
ਜਦੋਂ ਜਾਣਿਆਂ ਕਿਸੇ ਨੂੰ ਸੁਰਤ ਨਾਹੀਂ ਜੋਗੀ ਝੂਣ ਕੇ ਹੀਰ ਉਠਾ ਦਿੱਤੀ
ਮਿਲੇ ਚਿਰਾਂ ਦੇ ਵਿਛੜੇ ਯਾਰ ਹੱਸੇ ਸਾਈਂ ਦਿਲਾਂ ਦੀ ਆਸ ਪੁਚਾ ਦਿੱਤੀ
ਸਾਬਤ ਰਹੇ ਦੋਂਵੇਂ ਰਾਹ ਇਸ਼ਕ ਅੰਦਰ ਲਾਹੌਰੀ ਵਸਲ ਦੀ ਰਾਤ ਖ਼ੁਦਾ ਦਿੱਤੀ
ਵਾਕ ਸਹਿਤੀ
ਭਾਬੀ ਜੋਗੀਆ ਥਾਂ ਸੁਹਾਂਵਣੀ ਏਹ ਅੱਜ ਰਾਤ ਅਨੋਖੜੀ ਭਲੀ ਹੈ ਵੇ
ਅੱਜ ਹੀਰ ਦੇ ਹੁਸਨ ਦਾ ਬਾਗ਼ ਖਿੜਿਆ ਆ ਭੌਰ ਫ਼ਿਰਆ ਕਲੀ ਕਲੀ ਹੈ ਵੇ
ਤੇਰੀ ਜੋਗੀਆ ਹੀਰ,ਤੂੰ ਹੀਰ ਜੋਗਾ,ਜੋੜੀ ਧੁਰੋਂ ਸੰਜੋਗ ਥੀਂ ਰਲੀ ਹੈ ਵੇ
ਲਾਹੌਰੀ ਆਣ ਮਿਲਾਇਆ ਦੇਖ ਹੀਲਾ ਮਕਰ ਔਰਤਾਂ ਦਾ ਪੀਰ ਵਲੀ ਹੈ ਵੇ
ਸਹਿਤੀ ਤੇ ਜੋਗੀ ਦਾ ਮੇਹਰ ਬਾਨ ਹੋਣਾ
ਜੋਗੀ ਆਖਿਆ ਸਹਿਤੀਏ ਪਿਆਰੀਏ ਨੀਂ ਕੁਝ ਮੰਗ ਮੂੰਹੋਂ ਰੱਖ ਸੰਗ ਨਾਹੀਂ
ਜੋ ਕੁਝ ਕਹਾਂਗਾ ਕਰੇਗਾ ਰੱਬ ਸੱਚਾ ਖਾਲੀ ਪਲਿੱਓਂ ਏਹ ਮਲੰਗ ਨਾਹੀਂ
ਰੰਗਣ ਆਸ਼ਕਾਂ ਚੜ੍ਹੀ ਕੁਝ ਰੰਗ ਤੂੰ ਵੀ ਵਲਾ ਲੱਭਣਾ ਫ਼ੇਰ ਏਹ ਰੰਗ ਨਾਹੀਂ
ਕੋਈ ਘੜੀ ਲਾਹੌਰੀਆ ਸਾਥ ਸਾਡਾ ਹੋਣਾ ਫ਼ੇਰ ਸੰਜੋਗ ਏਹ ਸੰਗ ਨਾਹੀਂ
ਅਰਜ਼ ਸਹਿਤੀ
ਸਹਿਤੀ ਜੋੜ ਕੇ ਹੱਥ ਚਾ ਆਖਿਆ ਏ ਮੇਰੀ ਅਰਜ਼ ਹੈ ਏਹ ਫ਼ਰਿਆਦ ਜੋਗੀ
ਜੋੜੀ ਤੁਸਾਂ ਦੀ ਰੱਬ ਨੇ ਮੇਲ ਕੀਤਾ ਮੈਂਨੂੰ ਮੇਲ ਦੇ ਯਾਰ ਮੁਰਾਦ ਜੋਗੀ
ਦੋਵੇਂ ਕਰੋ ਦੁਆ ਜੇ ਸੁਣੇ ਸਾਈਂ ਹੋਵਾਂ ਉੱਜੜੀ ਮੈਂ ਆਬਾਦ ਜੋਗੀ
ਲਾਹੌਰੀ ਫ਼ਸੀ ਮੈਂ ਇਸ਼ਕ ਦੇ ਜਾਲ ਅੰਦਰ ਦੁਖੀ ਜਾਂਨ ਨੂੰ ਕਰੀਂ ਆਜ਼ਾਦਜੋਗੀ
ਸਹਿਤੀ ਲਈ ਜੋਗੀ ਨੇ ਬੇਨਤੀ ਕਰਣੀ
ਜੋਗੀ ਅੱਖੀਆਂ ਮੀਟਕੇ ਅਰਜ਼ਕੀਤੀ ਸਾਈਆਂ ਝੱਬ ਮੇਲੀਂ ਜਾਨੀ ਜਾਨਏਹਦਾ