(੧੦੯)
ਲੋਕਾਂ ਦੀਆਂ ਆਪਸ ਦੀਆਂ ਗਲਾਂ
ਲੋਕਾਂ ਆਖਿਆ ਤੁਸਾਂ ਦੀ ਮੱਤਮਾਰੀ ਓਹ ਫ਼ਕੀਰ ਨਹੀਂ ਸੀ ਖਿਸਕੂ ਸ਼ਾਹਮੀਆਂ
ਏਸੇ ਵਾਸਤੇ ਬਾਹਿਰ ਕਨਾਤ ਲਾਈ ਸਹਿਤੀ ਹੀਰ ਸੀ ਇਕ ਸਲਾਹ ਮੀਆਂ
ਨਹੀਂ ਸੀ ਹੀਰ ਦੇ ਪੈਰ ਨੂੰ ਸੱਪ ਲੜਿਆ ਐਂਵੇ ਮਕਰ ਸੀ ਵਿੱਚ ਕੁਪਾਹ ਮੀਆਂ
ਅੱਜ ਨਾਲ ਤੁਸਾਡੜੇ ਬੁਰੀ ਹੋਈ ਸੁੱਤੇ ਪਏ ਰਹੇ ਬੇ ਗੁਮਰਾਹ ਮੀਆਂ
ਜੋ ਕਰੇ ਸਾਈਂ ਸੱਚਾ ਸੋਈ ਹੋਵੇ ਮਾਂਗਤ ਸ਼ਾਹ ਤੇ ਸ਼ਾਹ ਤਬਾਹ ਮੀਆਂ
ਲਾਹੌਰੀ ਛੱਡ ਝਗੜੇ ਰੱਬ ਯਾਦ ਕਰ ਲੈ ਨਹੀਂ ਦੰਮ ਦਾ ਕੁਝ ਵਸਾਹ ਮੀਆਂ
ਵਾਕ ਕਵੀਸ਼ਰ ਮਰਜ਼ੀ ਮੌਲਾ ਪਰ
ਆਸਮਾਨ ਸਾਇਬਾਨ ਬਿਨਾ ਚੋਬਾਂ, ਜ਼ਿਮੀਂ ਮਖ਼ਮਲੀ ਦੇਖ ਵਿਛਾਉਣਾ ਏਂ
ਕਦੀ ਚੰਦ ਸੂਰਜ ਕਦੀ ਰਾਤ ਕਾਲੀ ਕਦੀ ਅਬਰ ਆ ਮੀਂਹ ਬਰਸਾਉਣਾ ਏਂ
ਖ਼ਲਕਤ ਕੁੱਲ ਜਨੌਰ ਪਰਿੰਦਿਆਂ ਨੂੰ ਕੰਮ ਓਸੇ ਦਾ ਰਿਜ਼ਕ ਪੁਚਾਉਂਣਾ ਏਂ
ਏਹ ਸੰਸਾਰ ਕਰਤਾਰ ਨੇ ਖੇਲਰਚਿਆ ਪਾਇਆ ਭੇਤ ਨਾ ਕਿਸੇ ਨੇ ਪਾਉਂਣਾਏਂ
ਨਹੀਂਖ਼ਬਰਭਲਕੇ ਕੇਹੜਾ ਤਖ਼ਤਬੈਹਸੀ ਕਿਸਨੂੰ ਫ਼ਰਸ਼ ਤੇ ਚਾ ਪਟਕਾਉਂਣਾਏਂ
ਨਹੀਂ ਖ਼ਬਰ ਭਲਕੇ ਕੇਹੜਾ ਸ਼ਾਹਹੋਸੀ ਖ਼ਾਨਾਚੋਰਾਂ ਥੀਂ ਕਿਸਦਾ ਲੁਟਾਉਂਣਾਏਂ
ਨਹੀਂਖ਼ਬਰ ਭਲਕੇ ਕਿਸਦਾ ਕਾਲ ਹੋਸੀ ਅੰਗਣ ਕਿਸਦੇ ਬਾਲ ਖਿਡਾਉਂਣਾਏਂ
ਨਹੀਂਖ਼ਬਰਕੇਹੜਾ ਦੁਨੀਆਂਦਾਰਬਨਸੀਕਿਸਨੇਖ਼ਾਕਮਲਜੋਗਕਮਾਉਂਣਾਏਂ
ਹਰ ਹਰ ਭੇਤ ਦਾ ਆਪ ਵਾਕਫ਼ ਕਿਧਰੇ ਹਸਣਾ ਕਿੱਧਰੇ ਅਲਾਹੁਣਾ ਏਂ
ਚੱਕੀ ਜ਼ਿਮੀਂ ਅਸਮਾਨ ਦੀ ਵਿੱਚ ਆਕੇ ਸਾਬਤਕੌਣ ਗਿਆ ਕਿਸਨੇਜਾਉਂਣਾਏਂ
ਅੱਗੇ ਓਸ ਦਰਬਾਰ ਵਿੱਚ ਸੱਜਣਾ ਓਏ ਅਮਲਾਂ ਤੇਰਿਆਂ ਨੇ ਕੰਮਆਉਂਣਾਏਂ
ਲਾਹੌਰੀ ਰੱਬ ਬਖ਼ਸ਼ੇ ਔਗਨਹਾਰਿਆਂ ਨੂੰ ਸ਼ੇਹਰ ਓਸੇ ਦੇ ਨਾਮ ਦਾ ਗਾਉਂਣਾਏਂ
ਖੇੜਿਆਂ ਨੇ ਸਹਿਤੀ ਤੇ ਮੁਰਾਦ ਨੂੰ ਫੜਨਾ
ਭੱਜ ਦੌੜ ਜਾ ਫੜੇ ਮੁਰਾਦ ਸਹਿਤੀ ਕੀਤਾ ਖੇੜਿਆਂ ਬੜਾ ਫ਼ਸਾਦ ਮੀਆਂ
ਓਥੇ ਖ਼ੂਬ ਬਲੋਚਾਂ ਨੇ ਫ਼ਾਟ ਕੀਤੀ ਥੋੜੀ ਖੇੜਿਆਂ ਸੀ ਤਾਦਾਦ ਮੀਆਂ
ਹਾਇ ਹਾਇ ਕੁਰਲਾਂਦੜੇ ਸੁੱਟ ਗਏ ਕਿਸੇ ਸੁਣੀ ਨਾ ਕੂਕ ਫ਼ਰਿਆਦ ਮੀਆਂ