(੧੧੪)
ਇਤਨੀ ਉਮਰ ਸਾਡੀ ਦੁੱਖਾਂ ਵਿਚ ਬੀਤੀ ਕੋਈਘੜੀ ਹੁਣ ਸੁੱਖ ਦੀ ਕੱਢੀਏ ਨੀਂ
ਵੇਖਣ ਆਉਂਣ ਲੋਕੀ ਨੀਵੇਂ ਚਾਰ ਕੂਟਾਂ ਝੰਡਾ ਆਸ਼ਕਾਨਾ ਚੱਲ ਗੱਡੀਏ ਨੀਂ
ਲਾਹੌਰੀ ਬੈਠ ਗੋਸ਼ੇ ਰੱਬ ਯਾਦ ਕਰੀਏ ਝਗੜੇ ਕੂੜ ਕੁਸੰਗ ਦੇ ਛੱਡੀਏ ਨੀਂ
ਹੀਰ ਨੇ ਰਾਂਝੇ ਨੂੰ ਹੱਕ ਨਿਕਾਹ ਦੇ ਲਈ ਕੈਹਣਾ
ਬੋਲੀ ਹੀਰ ਐਂਵੇ ਗਈ ਨਾਲ ਤੇਰੇ ਮੈਂਨੂੰ ਕਹਿਣਗੇ ਲੋਕ ਹੁਧਾਲ ਮੀਆਂ
ਬਣੇ ਢੰਗ ਤੇ ਹੱਕ ਨਿਕਾਹ ਕਰੀਏ ਹੋਵੇ ਜੱਗ ਜਹਾਂਨ ਦੀ ਚਾਲ ਮੀਆਂ
ਮੇਰੇ ਮਾਪਿਆਂ ਦੀ ਓਹ ਜੂਹ ਆਈ ਵੇਖਣ ਸੁਨਣ ਲੈ ਜਾਣ ਜੇ ਨਾਲ ਮੀਆਂ
ਲਾਹੌਰੀ ਹੀਰ-ਰਾਂਝੇ ਜੇੜ੍ਹੀ ਨੀਤ ਕੀਤੀ ਢੁੱਕੀ ਰੱਬ ਵਲੋਂ ਸੋਈ ਫ਼ਾਲ ਮੀਆਂ
ਮੁੰਡਿਆਂ ਨੇ ਰਾਂਝੇ ਤੇ ਹੀਰ ਦੀ ਖ਼ਬਰ ਸਿਆਲਾਂ ਨੂੰ ਦੇਣੀ
ਸੁਣਿਆਂ ਮਾਪਿਆਂ ਨੇ ਬਾਹਰ ਹੀਰ ਬੈਠੀ ਓਹ ਚਾਕ ਵੀ ਓਸਦੇ ਨਾਲ ਹੈ ਜੀ
ਮਲਕੀ ਜਾ ਚੂਚਕ ਦੁਹਾਂ ਘਰੀਂ ਆਂਦੇ ਬੈਠ ਪੁਛਿਆ ਹਾਲ ਅਹਿਵਾਲ ਹੈ ਜੀ
ਦਿੱਤੀ ਦਿਹੀ ਜਵਾਈ ਨੂੰ ਖ਼ੂਬ ਰੋਟੀ ਖੰਡ ਖੀਰ ਚਾਵਲ ਮੰਡਾ ਦਾਲ ਹੈ ਜੀ
ਹੋਇਆ ਵਿੱਚ ਤਕਦੀਰ ਜੋ ਲਿਖਿਆ ਸੀ ਕੇਹਾ ਧੁਰੋਂ ਨਾ ਚਿੱਤ ਖਿਆਲ ਹੈ ਜੀ
ਸਿਆਲਾਂ ਕਿਹਾ ਬੀਬਾ ਤੇਰੀ ਹੀਰ ਹੋਈ ਜੰਞ ਜੋੜ ਲੈ ਆ ਤਰਾ ਮਾਲ ਹੈ ਜੀ
ਜ਼ੇਵਰ ਪਾਂਵਣਾ ਈਂ ਨੱਕ ਅਪਣੇ ਨੂੰ ਸਾਥੋਂ ਸਰੇ ਲੈ ਜਾ ਛੱਨਾ ਥਾਲ ਹੈ ਜੀ
ਅਸਾਂ ਜੱਗ ਦੇ ਮੇਹਣੇ ਤੀਰ ਝੱਲੇ ਸੀਨਾ ਵਾਂਗ ਬਣਾਇਆ ਢਾਲ ਹੈ ਜੀ
ਜਟਾਂ ਤੁਰਤ ਮੁਨਾਈਆਂ ਪੱਗ ਬੱਧੀ ਪੈਹਨੇ ਕਪੜੇ ਹੱਥ ਰੁਮਾਲ ਹੈ ਜੀ
ਜਾਹ ਹੁਨ ਜੰਞ ਲਿਆਕੇ ਹੀਰ ਲੈਜ ਹ ਕਰਣੀ ਜੱਗ ਜਹਾਂਨ ਦੀ ਚਾਲ ਹੈ ਜੀ
ਜਾਂਦੀ ਵਾਰ ਲਾਹੌਰੀਆ ਰਾਂਝਣੇ ਨੇ ਕੀਤੀ ਰੱਲਨ ਹਰ ਦੇ ਨਾਲ ਹੈ ਜੀ
ਰਾਂਝੇ ਦਾ ਹਜ਼ ਹੋ ਜਾਣਾ
ਗਿਆ ਤਖ਼ਤ ਹਜ਼ਾਰੇ ਦੀ ਮਾਰ ਮੰਜ਼ਲ ਜਾ ਦੇਖੀਆਂ ਭਾਬੀਆਂ ਪਿਯਾਰੀਆਂ ਜੀ
ਧੰਨਭਾਗ ਭਰਜਾਈਂਆਂਦੇਵਰਮਲਿਆਅਸੀਂਵਾਰੀਆਂਵਾਰੀਆਂਵਾਰੀਆਂਜੀ
ਗਲੇ ਲਾਇਕੇ ਭਾਈਆਂ ਖ਼ੈਰ ਪੁੱਛੀ ਗੱਲਾਂ ਦੱਸੀਆਂ ਬੀਤੀਆਂ ਸਾਰੀਆਂ ਜੀ
ਮੱਝਾਂ ਝੰਗ ਸਿਆਲਾਂ ਦੀਆਂ ਚਾਰੀਆਂ ਜੀ ਖੇੜਾਂ ਘੱਤੀਆਂ ਦਾ ਖਾਰੀਆਂ ਜੀ