(੧੧੫)
ਅਸਾਂ ਬਾਜ਼ੀਆਂ ਡਾਢਿਆਂ ਨਾਲ ਲਾਈਆਂ ਓੜਕ ਜਿੱਤੀਆਂ ਓਨ੍ਹਾਂ ਨੇ ਹਾਰੀਆਂਜੀ
ਪਰਸੋਂ ਚਲ ਸਿਆਲਾਂ ਦੇ ਢੁੱਕਣਾ ਜੇ ਮੇਰੀ ਜੰਞ ਦੀਆਂ ਕਰੋ ਤਿਆਰੀਆਂ ਜੀ
ਗੈਹਣਾ ਕੱਪੜਾ ਖ਼ੂਬ ਬਣਾ ਚਲੋ ਲਾਵੋ ਵਰੀ ਦੇ ਨਾਲ ਕਨਾਰੀਆਂ ਜੀ
ਗੰਢੀਂ ਫ਼ੇਰੀਆਂ ਭਾਜੀਆਂ ਵੰਡੀਆਂ ਨੇ ਗਾਏ ਗੀਤ ਵਿਆਹੀਆਂ ਕਵਾਰੀਆਂ ਜੀ
ਚੜ੍ਹੀ ਤਖ਼ਤ ਹਜ਼ਾਰੇਓਂ ਜੰਞ ਬਾਂਕੀ ਬੈਹਲਾਂ ਘੋੜੀਆਂ ਖ਼ੂਬ ਸਿੰਗਾਰੀਆਂ ਜੀ
ਪਤਾ ਨਹੀਂ ਲਾਹੌਰੀਆ ਇਕ ਪਲ ਦਾਨਿਤ ਕੁਦਰਤਾਂ ਰੱਬ ਨਿਆਰੀਆਂ ਜੀ
ਹੀਰ ਨੂੰ ਜ਼ੈਹਰ ਦੇਣਾ
ਕੀਤ ਕੱਠ ਸਿਆਲਾਂ ਨੇ ਵਿੱਚ ਵੇਹੜੇ ਰਾਤੀ ਬੈਠਕੇ ਬਾਤ ਵਿਚਾਰੀਏ ਜੀ
ਚਾਕ ਨਾਲ ਜੇ ਹੀਰ ਨੂੰ ਟੋਰ ਦਈਏ ਸਾਨੂੰ ਜੱਗ ਸ਼ਰਮਿੰਦਗੀ ਭਾਰੀਏ ਜੀ
ਮਾਰ ਘੱਤੀਏ ਹੀਰ ਨੂੰ ਜ਼ੈਹਰ ਦੇਕੇ ਮੁੱਕੇ ਨਿੱਤ ਦੀ ਏਹ ਖੁਆਰੀਏ ਜੀ
ਲਾਹੌਰੀ ਹੀਰ ਨੂੰ ਮਾਰਿਆ ਜ਼ੈਹਰ ਦੇਕੇ ਰਾਂਝੇ ਚਾਕ ਦੀ ਆਈ ਹੁਨ ਵਾਰੀਏ ਜੀ
ਕਲਾਮ ਸ਼ਾਇਰ
ਰੂਹ ਚਲਿਆ ਤੇ ਬੁੱਤ ਕਰੇ ਅਰਜ਼ਾਂ ਕਿਪਰ ਰਵਾਂ ਹੋਏ ਕਮਰ ਕੱਸਕੇ ਤੇ
ਮੇਰੀ ਪ੍ਰੀਤ ਦੀ ਰੀਤ ਅਨੀਤ ਕਰਕੇ ਕਿਧਰ ਚਿੱਤ ਚਾਇਆ ਜਾਈਂ ਦਸਕੇ ਤੇ
ਪੰਜ ਰੋਜ਼ ਦਾ ਸਾਥ ਸੀ ਰੁੱਹ ਬੋਲੇ ਚੱਲੇ ਕੱਚੇ ਨੌਘਰੇ ਵਿਚ ਵੱਸ ਕੇ ਤੇ
ਝੂਠੀ ਪ੍ਰੀਤ ਤੇ ਪਤਾ ਨਿਸ਼ਾਨ ਕਾਹਦਾ ਲਾਹੌਰੀ ਰੂਹ ਏਹ ਕੈਹ ਗਿਆ ਹੱਸਕੇ ਤੇ
________੦________
ਕਾਰੀਗਰੀ ਹੈ ਖ਼ਤਮ ਖ਼ੁਦਾ ਉਤੇ ਪੁਤਲੀ ਕ ਥੀਂ ਅਜਬ ਬਣਾਈਓ ਸੂ
ਡੋਰੀਤਾਰਬਿਨ ਵਾਲ ਬਿਨ ਆਸਰੇ ਦੇ ਜਿਉਂ ਰਜ਼ਾ ਆਈ ਤਿਉਂ ਨਚਾਇਓਸੂ
ਪੁਤਲੀ ਨੱਚਦੀਗਾਉਂਦੀਹੱਸਦੀ ਨੂੰ ਲਾਇਆ ਚਟਕਨਾਜ਼ਿਮੀਂਪਟਕਾਇਓਸੂ
ਲਾਹੌਰੀ ਦੇਖ ਖੇਡਾਂ ਸਬ ਤਮਾਮ ਹੋਈਆਂ ਖਾਕੋਂ ਸਾਜ਼ ਮੁੜ ਖਾਕ ਰਲਾਇਓਸੂ
________੦_________
ਸਾਰੇਜਗਜਹਾਂਨ ਦੇ ਪਹਨਣੇ ਨੂੰ ਮਾਈ ਅਜਲਘਰਘਰਰੀਜਾਉਨਦੀਪਈਏ
ਸਾਡੇ ਕੂਚ ਵਾਲਾ ਹਥ ਹੁਕਮਨਾਮਾ ਓਸ ਸ਼ਾਹਸੁਲਤਾਨਥੀਂਸੁਣਦੀ ਪਈਏ