ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਅੱਜਭਲਕ ਏਹਖ਼ਾਕ ਨਾਲਖ਼ਾਕਰੁਲਸੀ ਮਾੜੀ ਜਾਂਨ ਲਕੜੀ ਖਾਧੀ ਘੁੰਣਦੀਪਈਏ
ਲਾਹੌਰੀ ਦੇਖ ਏਹਬਾਗ਼ਜਹਾਨ ਵਿੱਚੋਂ ਸਦਾਮੌਤ ਮਾਲਣ ਫ਼ੁੱਲਚੁਨਦੀਪਈਏ

ਸਿਆਲਾ ਨੇ ਹੀਰ ਦੇ ਮਰਣ ਦਾ ਖ਼ਤ ਰਾਂਝੇ ਨੂੰ ਲਿਖਣਾ

ਖ਼ਤ ਲਿਖਿਆ ਸਿਆਲਾਂ ਨੇ ਰਾਂਝਨੇ ਨੂੰ ਚਾਰ ਪਹਿਰਹੋਏ ਹੀਰ ਮੋਈਏ ਜੀ
ਜੇਹੀ ਪੀੜ ਉਠੀ ਦਾਰੂ ਕਈ ਕੀਤੇ ਓੜਕ ਪੇਸ਼ ਨ ਗਈ ਜੇ ਕੋਈਏ ਜਾਂ
ਅਸੀਂ ਰੋ ਬੈਠੇ ਤੁਸੀਂ ਰੋਵਣਾ ਏਂ ਏਹ ਤਕਦੀਰ ਖ਼ੁਦਾ ਦੀ ਹੋਈਏ ਜੀ
ਲਾਹੌਰੀ ਸਿੱਕ ਸੀ ਖ਼ੁਸੀ ਦੀ ਗ਼ਮੀ ਹੋਈ ਜੇਹੜੀ ਰੱਬ ਭਾਈ ਭਲੀ ਸੋਈਏ ਜੀ

ਹੀਰ ਨੂੰ ਨਹਾਣਾ ਤੇ ਦਬਣਾ

ਬਾਹਰ ਆਣ ਸਿਆਲ ਸਬ ਹੋਏ ਕੱਠੇ ਅੰਦਰ ਹੀਰਦੀਆਂਹੋਣ ਤਿਆਰੀਆਂਨੇਂ
ਮਲਮਲ ਨੁਹਾਂਣ ਗਲ ਪਾਨ ਚੋਲਾ ਸਈਆਂ ਹੀਰਦੀਆਂ ਅੰਤ ਪਿਆਰੀਆਂਨੇਂ
ਨਾਲੇ ਕਾਜ ਸਵਾਰਨ ਸਹੇਲੜੀ ਦੇ ਨਾਲੇ ਗਾਂਉਂਦੀਆਂਗੀਤ ਵਿਚ ਰੀਆਂਨੇਂ
ਹਾਲੋਂ ਹੋਣ ਬੇਹਾਲ ਬੇ ਦਰਦ ਸੁਣਕੇ ਓਸ ਗੀਤ ਦੀਆਂ ਸੁਰਾਂ ਨਿਆਰੀਆਂਨੇਂ
ਡੋਲੀ ਹੀਰ ਨੂੰ ਪਾ ਕਾਹਾਰ ਚੱਲੇ ਬੰਨ੍ਹ ਦਿਤੜਾ ਦਾਜ ਪਿਟਾਰੀਆਂ ਨੇਂ
ਵਿਦਾ ਹੀਰ ਪਿਆਰੀ ਨੂੰ ਕਰਨ ਗਈਆਂ ਕੁੜੀਆਂ ਝੰਗ ਸੁਆਲਦੀਆਂਸਦੀਆਂਨੇਂ
ਨਿੰਮੋਂ ਝਾਣੀਆਂ ਤੇ ਮੈਲ ਵੇਸਹੋਈਆਂ ਕੀ ਸਿਆਣੀਆਂ ਬਾਲ ਕੁਵਾਰੀਆਂ ਨੇਂ
ਵਾਰੋ ਵਾਰ ਕੰਧਾ ਦੇਵਨ ਡੋਲੜੀ ਨੂੰ ਮੰਜ਼ਲ ਗੋਰ ਤੇ ਜਾ ਖਲ੍ਹਾਰੀਆਂ ਨੇਂ
ਆਖਣ ਦਖ ਹੀਰੇ ਘਰ ਸੌਹੁਰਾ ਨੀਂ ਜਿੱਨੂੰ ਤਾਕ ਬੂਹੇ ਤੇ ਨਾ ਬਾਰੀਆਂ ਨੇਂ
ਪੱਲਾ ਲਾਹ ਮੁੱਖੜਾ ਦਰਦ ਨਾਲ ਦੇਖਣ ਉੱਚੀ ਰੋ ਨਾਹਰੇ ਚੀਖ਼ਾਂ ਮਾਰੀਆਂ ਨੇਂ
ਏਥੋਂ ਤੀਕ ਤੁਰਾ ਸਾਡਾ ਸਾਕ ਹੈਸੀ ਅੱਗੇ ਜਾਣ ਤੂੰ ਮੰਜ਼ਲਾਂ ਭਾਰੀਆਂ ਨੇਂ
ਅੰਦਰ ਹੀਰ ਰੰਝਟੇ ਨੂੰ ਸੌਂਪਕੇ ਤੇ ਕੰਧਾਂ ਕੱਚੀਆਂ ਬਾਹਰ ਉਸਾਰੀਆਂ ਨੇਂ
ਚੰਦ ਮੁੱਖੜ ਜ਼ਿਮੀਂ ਦਵਿੱਚ ਛਪਿਆ ਰੁਲੀਆਂ ਖ਼ਾਕ ਦੇ ਵਿੱਚ ਕਨਾਰੀਆਂਨੇਂ
ਰਾਂਝੇ ਗੁਲ ਨੂੰ ਭਾਲਨੇ ਹੀਰ ਬੁਲਬੁਲ ਜਾਨ ਨਿਕਲਗਈਮਾਰ ਉਡਾਰੀਆਂਨੇਂ
ਅੱਛਾ ਨਾਲ ਰਾਂਝੇ ਤੇਰੀ ਨਿੱਭੇ ਅੱਛੀ ਰੋ ਰੋ ਕੈਹਣ ਸੱਭੋ ਜ਼ਾਰੋ ਜਾਰੀਆਂ ਨੇਂ
ਲਾਹੌਵਾਂਗਨਿਮਾਣਿਆਂਅਸੀਂਕੂੰਜਾਂਅੰਤਔਉਂਣਅਸਾਡੀਆਂਵਾਰੀਆਂ ਨੇਂ