ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਵਿਚ ਏਹ ਗੱਲ ਖਿਆਲ ਆਈ ਬੇਲੀ ਸੁਣੀ ਤ੍ੰਨਾਲ ਧਯਾਨ ਮੀਆਂ

_ ਕੱਕਾ ਕੈਰਾ ਬਿੱਲਾ ਅਤੇ ਡੇੜ ਚਿਸ਼ਮਾਂ ਖੋਟੇ ਆਦਮੀ ਏ ਨਿਸ਼ਾਨ ਮੀਆਂ ਕੈਦੋ ਨਾਮ ਟੋਪੀ ਸਿਰ ਤੇ ਧੌਨ ਮਧਰੀ ਡੇੜ ਟੰਗ ਬੀਂ ਕਰੀਂ ਪਹਚਾਨ ਮੀਆਂ ਮਤੇ ਹੋ ਮਚਲਾ ਤੈਥੀ' ਭੇਦ ਪੁਛੇ ਸਾਡੀ ਹੋਵੇ ਨ ਰੱਲ ਵੈਰਾਨ ਮੀਆਂ ਰਾਂਝਣ ਯਾਰ ਤੇਰੇ ਮੇਰੇ ਇਸ਼ਕ ਦੀਆਂ ਗੱਲਾਂ ਖਿੰਡੀਆਂ ਵਿੱਚ ਜਹਾਨ ਮੀਆਂ ਕਦੀ ਪੂਛਿਆ ਨਹੀਂ ਮਾਂ ਬਾਪ ਮੈਂਨੂੰ ਅਜੇ ਹੈਨ ਹੈਰਾਂਨ ਹੈਰਾਨ ਮੀਆਂ ਰਾਂਝੇ ਚਾਕ ਨੂੰ ਗੱਲ ਸਮਝਾ ਸਾਰੀ ਹੋਈ ਘਰਾਂ ਨੂੰ ਹੀਰ ਰਵਾਨ ਮੀਆਂ

- ਰਖ ਯਾਦ ਕੈਦੋ ਨਹੀਂ ਖੈਰ ਹੱਬਾ ਲਾਹੌਰੀ ਕਸਮ ਹੈ ਦੀਨ ਈਂਮਾਨ ਮੀਆਂ

ਕੈਦੋ ਨੇ ਰਾਂਝੇ ਕੋਲੋਂ ਭਿਖਯਾ ਮੰਗਣੀ ਅਤੇ ਰਾਂਝੇ ਨੇ ਚੂਰੀ ਦੇਣੀ

. ਕੈਦੋ ਜਾਇਕੇ ਆਖਿਆ ਰਾਂਝਣੇ ਨੂੰ ਪਾਓ ਖੈਰ ਅੱਲਾ ਕਰੇ ਖੈਰ ਮੀਆਂ

ਭੁਲ ਗਈ ਜੋ ਗੱਲ ਸੀ ਹੀਰ ਆਖੀ ਰਾਂਝੇ ਆਖਿਆ ਲੈ ਲੈ ਠਹਿਰ ਮੀਆਂ ਚੂਰੀ ਬੁਕ ਭਰਕੇ ਰਾਂਝੇ ਚਾ ਦਿੱਤੀ ਕੇਦੋ ਪਰਤ ਭੰਨਾ ਓਸੇ ਪੈਰ ਮੀਆਂ ਮਿਲੀ ਹੀਰ ਵਾਟੇ ਪਿਛੇ ਮੁੜੀ ਜਾਂਦੀ ਵੇਖ ਨਜ਼ਰ ਭਰੀ ਨਾਲ ਕਹਿਰ ਮੀਆਂ ਹੀਰ ਲੰਙੇ ਨੂੰ ਰੱਜਕੇ ਫਾਟ ਕੀਤੀ ਉਠੀ ਚਿੱਤ ਕਰੋਧ ਦੀ ਲਹਿਰ ਮੀਆਂ ਜਾਕੇ ਰਾਂਝੇ ਨੂੰ ਹੀਰ ਨੇ ਆਖਿਆ ਏ ਚੂਰੀ ਦੇ ਸਹੇੜਿਆ ਵੈਰ ਮੀਆਂ

ਫਲ ਖਾਂਏਂਗਾ ਤੂੰ ਯਾਂ ਹੀਰ ਕਮਲੀ ਕਾਹਨੂੰ ਬੀਜਿਆ ਏ ਬੀ ਜ਼ਹਿਰ ਮੀਆਂ

ਲਾਹੌਰੀ ਸੁਝਦੀਏ ਸਾਡੇ ਐਸ਼ ਵਾਲੀ ਹੈ ਬੁਨਯਾਦ ਕੋਈਘੜੀ ਪਹਿਰ ਮੀਆਂ ਹੀਰ ਦੇ ਮਾਪਿਆਂ ਕੋਲ ਕੈਦੋ ਨੇ ਜ ਕੇ ਚੁਗਲੀ ਕਰਨੀ

ਕੈਦੋ ਜਾ ਘਰ ਮਹਿਰਦੇ ਪਾਸ ਮਲਕੀ ਮੱਤੀਂ ਦੇਕਹਿੰਦਾ ਵਾਹ ਵਾਹ ਮੀਆਂ


ਤੇਰੀ ਹੀਰ ਨੱਢੀ ਮਾਰ ਮਾਰ ਮੈਂਨੂੰ ਕਰ ਸੁਟਿਆ ਅੱਜ ਤਬਾਹ ਮੀਆਂ ਬੇਲੇ ਚਾਕ ਪਿੱਛੇ ਰੋਜ਼ ਫਿਰੇ ਭੰਨੀ ਚਾਦਰ ਸ਼ਰਮ ਵਾਲੀ ਦਿੱਤੀ ਲਾਹ ਮੀਆਂ ਅਸਾਂ ਅਾਪ ਡਿੱਠਾ ਅੱਖੀਂ ਨਾਨ ਰਾਂਝਾ ਖੜਾ ਦੇਖਦਾ ਹੀਰ ਦਾ ਰਾਹ ਮੀਆਂ ਲੀਕ ਲਾਵਸੀ ਚਾਕ ਲੈ ਹੀਰ ਜਾਸੀ ਮੰਨ ਅਸਾਂ ਦੀ ਨੇਕ ਸਲਾਹ ਮੀਆਂ ਸਾਕਾਂ ਵਿੱਚ ਵੇਖੋ ਕੋਈ ਸਾਕ ਚੰਗਾ ਝਬਦੇ ਹੀਰ ਦਾ ਕਰੋ ਵਯਾਹ ਮੀਆਂ ਏਸ ਲੁੰਡ ਕੁਪੱਤੜੇ ਮੁੰਡੜੇ ਨੂੰ ਘਰੋਂ ਕੱਢ ਮਗਰੋਂ ਚਾਕ ਲਾਹ ਮੀਆਂ

0600 2) /ਗੁੰਕ? 090! 40306 / ੧੧੧67ਗ;ੁੰਗਓੰਰਿਹਹੂ