ਆ ਉਨ ਰਿ ਦੇ
(੧੭) ਭੋਲਾ ਭਾਲਾ ਗ਼ਰੀਬੜਾ ਜਾਪਦਾ ਸੀ ਚਾਕ ਨਿਕਲਿਯਾ ਕੇਹਾ ਦਲੇਰ ਹੈ ਨੀ ਮਰੇ ਚਾਕ ਨਲਾਇਕ ਜਿਸ ਖੰਡ ਤੋਲੀ ਢਾਈ ਪਾ ਦਾ ਵਰਤਯਾ ਸੇਰ ਹੈਨੀ ਇਜ਼ਤ ਝੰਗ ਸਯਾਲਾਂ ਦੀ ਦੂਰ ਹੋਈ ਪਿਆ ਕਿਹਾ ਤਕਦੀਰ ਦਾ ਫੇਰ ਹੈਨੀ ਪਹਿਲਾਂ ਸੋਚਿਆ ਨਾ ਹੁਣਕੀ ਝੁਰਨੀਏਂ ਬੱਧੋ ਬੱਕਰੀ ਪਾਸ ਕਿਉਂ ਸ਼ੇਰ ਹੈਨੀ ਏਸ ਚਾਕ ਨਲਾਇਕ ਮੁਸ਼ਟੰਡੜੇ ਨੂੰ ਘਰੋ ਕੱਢ ਲਾਈ ਕਾਹਨੂੰ ਦੇਰ ਹੈਨੀ ਕੰਡੇ ਹੀਰ ਲੱਗੇ ਪੱਗਾਂ ਲਹੁਨ ਲੱਗੀ ਬਣੀ ਥੋਹਰ ਕਿੱਕਰ ਭੈੜੀ ਬੇਰ ਹੈਨੀ ਝੱਬ ਹੀਰ ਦ। ਕਰੋ ਵਯਾਹ ਮਲਕੀ ਤੱਕੋ ਨ ਹੁਣ ਸੰਝ ਸਵੇਰ ਹੈ ਨੀ ਲਾਹੌਰੀ ਚਾਕ ਦਾਨਹੀਂ ਵਿਸਹਕਰਣਾ ਸਾਡਾ ਸੁਖ਼ਨ ਏਹ ਜਾਂਦੜੀਵੇਰ ਹੈ ਨੀ ( ਵਾਕ ਕਵੀਸ਼ਰ ) ਸੂਰਜ ਚੜ੍ਹੇ ਅਸਮਾਨ ਜਹਾਂਨ ਰੌਸ਼ਨ ਅੱਗ ਜ਼ਿਮੀਂ ਤੇ ਧੂਆਂ ਅਕਾਸ ਹੈਜੀ ਝੁਲੇ ਹਵਾ ਤੇ ਖਿੰਡੇ ਸੰਸਾਰ ਅੰਦਰ ਛੁਪੀ ਰਹੇ ਨ ਅਤਰ ਦੀ ਬਾਸ ਹੈਜੀ ਖੰਘ ਖੁਰਕ ਪੀਤੀ ਮਦ ਖ਼ੂਨ ਕੀਤਾ ਖਾਧਾ ਪਾਂਨ ਨ ਛੁਪੇ ਏਹ ਰਾਸ ਹੈਜੀ ਛੁਪੇਨਹੀਂ ਬੁਲਬੁਲ ਆਸ਼ਕ ਫ਼ੁੱਲ ਦੀ ਏ ਜਿਸਦਾ ਕੰਡਯਾਂਦੇ ਵਿੱਚ ਵਾਸ ਹੈਜੀ ਕਦੀ ਇਸ਼ਕ ਛੁਪਾਇਆਂ ਛੁਪੇ ਨਾਹੀਂ ਧੁੰਮਾਂ ਘੱਤ ਦੇਂਦਾਆਸ ਪਾਸ ਹੈਜੀ ਲਾਹੌਰੀ ਛੁਪੇ ਨ ਰੌਸ਼ਨੀ ਨੂਰ ਦੀਏ ਜਦੋਂ ਤੀਕ ਪੁੱਤਲੇ ਵਿਚ ਸਾਸ ਹੈਜੀ ( ਚੂਚਕ ਦਾ ਰਾਂਝੇ ਨੂੰ ਘਰੋਂ ਜਵਾਬ ਦੇਣਾ ) ਰਾਂਝੇ ਆਂਦੀਆਂ ਮਹੀਂ ਤੇ ਕਹਿਆ ਚੂਚਕ ਨਿਕਲਮਾਰਦੇਸਾ ਗਰਦਨ ਘੁਟਕੇਤੇ ਖ਼ਬਰਦਾਰ ਜੇ.ਪੌੜੀ ਤੇ ਲੱਤ ਰੱਖੇਂ ਭੰਨਾਂ ਟੰਗ ਬਾਂਹ ਕੋਠਿਓਂ ਸੁੱਟ ਕੇਤੇ ਸਾਨੂੰ ਵਿੱਚ ਜਹਾਂਨ ਦੇ ਤੰਗ ਕੀਤੋ ਦੌਲਤ ਹੀਰ ਖ਼ਜਾਨਿਓਂ ਲੁੱਟ ਕੇਤੇ ਰਾਂਝੇ ਜਾਂਨ ਛੁਡਉਂਨੀ ਹੋਈ ਮੁਸ਼ਕਲ ਲਾਹੌਰੀ ਪਯਾ ਚੂਚਕ ਜੇਹਾ ਟੁਟਕੇਤੇ ---੦--- -- ਜਾਹ ਝੱਬ ਤੂੰ ਦੂਰ ਹੋ ਅੱਖੀਆਂ ਤੋਂ ਚੂਚਕ ਆਖਿਆ ਰਾਂਝੇ ਨੂੰ ਗੱਜ ਮੀਆਂ ਨਹੀਂ ਸੀ ਖਬਰ ਕੇਂਹੜੇ ਥਾਂ ਦੀ ਜੂਠ ਆਇਓਂ ਤੈਨੂੰ ਸ਼ਰਮਹਯਾ ਨ ਲੱਜਮੀਆਂ ਗ਼ੁਸਾ ਆਉਂਦਾ ਏ ਜਾਨੋਂ ਮਾਰ ਸੁੱਟਾਂ ਭੱਜ ਜਾਹ ਏਥੋਂਸਿਰ ਕੱਜ ਮੀਆਂ ਵਾਹਵਾਹ ਪੂਰੀਆਂ ਪਾਈਆਂ ਨਾਲਸਾਡੇ ਤੇਰੀਆਂ ਮੇਹਨਤਾਂ ਤੋਂ ਗਏ ਰੱਜਮੀਆਂ