ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਮੀਆਂ ਮੀਣਿਆਂ ਧਰਤਿ ਨੂੰ ਛੇਕ ਪਾਇਓ ਬੜਬੋਲਿਆਂ ਦੇ ਐਵੇਂ ਵੱਜ ਮੀਆਂ
ਖਾ ਕੇ ਲੂਣ ਹਰਾਂਮ ਕਰ ਛੱਡਿਓ ਈ ਬੇਲੇ ਚੋਨ ਲਗੋਂ ਨੱਢੀ ਮੱਜ ਮੀਆਂ
ਜੱਟਾਂ ਅਸਾਂ ਸਯਾਲਾਂ ਦੀ ਜ਼ਾਤ ਉਚੀ ਤੂਧ ਲੀਕ ਲਾਈ ਪਾਈ ਕੱਜ ਮੀਆਂ
ਲਾਹੌਰੀ ਜੇਹਿਆਂ ਕੁਪੱਤਯਾਂ ਦੋਹੀਂ ਥਾਈਂ ਸਿਰ ਪੈਣ ਸੁਵਾਹ ਦੇ ਛੱਜ ਮੀਆਂ

---0---

ਤੇਨੂੰ ਜਾਨ ਅਸ਼ਰਾਫ਼ ਸ਼ਰੀਫ਼ ਜ਼ਾਦਾ ਮਗਰ ਮੱਝੀਆਂ ਲਯਾ ਸੀ ਰੱਖ ਮੀਆਂ
ਜ਼ਾਹਿਰ ਹੋ ਗਈ ਸਭ ਕਰਤੂਤ ਤੇਰੀ ਦੇਖੀ ਬੇਹੱਯਾਈ ਦੀ ਅੱਖ ਮੀਆਂ
ਤੇਰੇ ਕੰਮ ਦੀ ਲੋੜ ਨ ਕੋਈ ਸਾਨੂੰ ਹੋਸੀ ਲੋੜ ਕਾਂਮੇ ਹੋਰ ਲੱਖ ਮੀਆਂ
ਚਾਲ ਬਾਜ਼ ਕਮਾਲ ਦਿਲ ਖੋਟ ਤੇਰਾ ਲਿਆ ਹੀਲ ਪਯਾਜ ਸਬ ਲੱਖ ਮੀਆਂ
ਲੇਖਾ ਅੰਤ ਨੂੰ ਓਸ ਦਰਗਾ ਹੋਸੀ ਜਿੱਥੇ ਰੋ ਰਿਆਇਤ ਨ ਪੱਖ ਮੀਆਂ
ਖਾਲੀ ਆਇਆ ਲਾਹੌਰੀਆ ਗਯਾ ਖਾਲੀ ਰਾਂਝੇ ਚੁਕਿਆ ਨਾਂ ਘਰੋਂ ਕੱਖ ਮੀਆਂ

(ਜਵਾਬ ਰਾਂਝਾ)

ਮਾਲਕ ਓਸ ਕਰਤਾਰ ਨੇ ਸਾਜਿਆ ਏ ਪਾਣੀ ਧਰਤੀ ਤੇ ਉਤੇ ਆਕਾਸ਼ ਮੀਆਂ
ਮਲਕ ਜਿੰਨ ਪਰਿੰਦੇ ਚਰਿੰਦੇ ਆਦਮ ਜਗ ਹੁਕਮ ਹਜੂਰ ਥੀਂ ਵਾਸ ਮੀਆਂ
ਹੱਡ ਮਾਸ ਤੇ ਨਾੜਾਂ ਦਾ ਪਿੰਜਰਾ ਏ ਪੈਂਛੀ ਘੱਤਿਆ ਰੂਹ ਉਦਾਸ ਮੀਆਂ
ਸਿਰ ਸਿਰ ਰਿਜਕ ਸਾਈਂ ਦੇਵਨਹਾਰ ਦੇਵੇ ਚਿੜੀਆਂ ਚੋਗ ਤੇ ਗਊਆਂ ਨੂੰ ਘਾਸ ਮੀਆਂ
ਦੂਧਾ ਧਾਰੀਆਂ ਦੁਧ ਪਿਲਾਉਂਦਾ ਏ ਬਾਜਾਂ ਚੀਤਿਆਂ ਸ਼ੇਰਾਂ ਨੂੰ ਮਾਸ ਮੀਆਂ
ਲਾਹੌਰੀ ਧਿ੍ੱਗ ਹੈ ਓਨਾਂ ਦੇ ਜੀਵਨੇ ਨੂੰ ਰੱਖਣ ਜੋ ਬਗਾਨੜੀ ਆਸ ਮੀਆਂ

(ਵਾਕ ਕਵੀਸ਼ਰ)

ਜਿਸ ਨੇ ਸਾਜਿਆ ਜਗ ਜਹਾਨ ਸਾਨੂੰ ਅਸੀਂ ਓਸਦੇ ਵਾਰਨੇ ਜਾਉਨ ਹਾਂ
ਹੱਥ ਕਾਰ ਦਿਤੇ ਪੇਰ ਸੈਰ ਕਾਰਨ ਦਿੱਤਾ ਮੁਖ ਨੇਹਮਤ ਮੇਵੇ ਖਾਉਨੇ ਹਾਂ
ਜੀਭ ਜ਼ਿਕਰ ਕਾਰਨ ਨੱਕ ਵਾਸ਼ਨਾਂ ਨੂੰ ਦਿਤੇ ਕੰਨ ਤੇ ਸੁਣਦੇ ਸੁਣਾਉਂਨੇ ਹਾਂ
ਅੱਖੀ ਅਸਾਂ ਸੂਰਜ ਚੰਦ ਅੱਖੀਆਂ ਨੂੰ ਦਰਸ਼ਨ ਦੇਂਵਦੇ ਤੇ ਦਰਸ਼ਨ ਪਾਉਂਨੇ ਹਾਂ
ਅਕਲ ਤੰਦਰੁਸਤੀ ਦਿਤੀ ਲਖ ਨੇਹਮਤ ਪਾਣੀ ਬਖਸ਼ਯਾ ਪੀਵਨੇ ਨਾਉਂਨੇ ਹਾਂ
ਕੀਤੇ ਅਸਾਂ ਤੇ ਏਡ ਅਹਸਾਨ ਜਿਸ ਨੇ ਲਾਹੌਰੀ ਧ੍ਰਿੱਗ ਜੇ ਓਸ ਭੁਲਾਉਂਨੇ ਹਾਂ