ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਆਖੇ ਹੀਰ ਪਯਾਰੀ ਏਹ ਹੈ ਗਲ ਮੁਸ਼ਕਲ ਲੂੰ ਲੂੰ ਵਿੱਚ ਇਸ਼ਕ ਰਚਾਈਦਾ ਏ ਕੁਲ ਜ਼ਾਂਤ ਸਫ਼ਾਤ ਨੂੰ ਦੂਰ ਕਰਕੇ ਪੱਲਾ ਨੰਗ ਨਾਮੂਸ ਦਾ ਲਾਹੀਦਾ ਏ ਖਾਣਾਂ ਖੁਦੀ ਗੁਮਾਨ ਦਾ ਚੂਰ ਕਰਕੇ ਸਈਓ ਜਿਉਂ ਦਿਆਂਈ ਮਰ ਜਾਈਦਾ ਏ ਫੇਰ ਯਾਰ ਦੇ ਮਿਲਨ ਦੀ ਆਸ ਕਰੀਏਪਹਿਲੇਆਪਣਾ ਆਪ ਗਵਾਈਦਾ ਏ ਸੱਸੀ ਵਾਂਗ ਪਯਾਰੇ ਦੇ ਇਸ਼ਕ ਅੰਦਰ ਝਲਿਆਂ ਹੋਕੇ ਝੱਲਾਂ ਨੂੰ ਧਾਈਦਾ ਏ ਲੱਗੇ ਪਯਾਸ ਤੇ ਪੀਵਨਾ ਖ਼ੂਨ ਸਈਓ ਲੱਗੇਭੁਖ ਤੇ ਜਿਗਰ ਨੂੰ ਖਾਈਦਾ ਏ ਮੱਥਾ ਇਸ਼ਕ ਆਫ਼ਾਤ ਦੇ ਨਾਲ ਲਾਕੇ ਤਨ ਕੈਸ ਦੇ ਵਾਂਗ ਸੁਕਾਈਦਾ ਏ ਬਾਬਲਪਿੱਟੀਓ ਨੀਪੁਛੋਮਾਪਿਆਂਥੀ ਦੱਸੋ ਕਿਸਤਰਹ ਇਸ਼ਕ ਕਮਾਈਦਾ ਏ ਲਾਹੋਰੀ ਹੀਰ ਆਖੇ ਮੈਂ ਕੀ ਹਾਲ ਦੱਸਾਂ ਮੈਂ ਤੇ ਆਪ ਕੱਲੀ ਰਾਂਝਨ ਚਾਹੀਦਾ ਦੇ

(ਹੀਰ ਦਾ ਆਪਨੀ ਮਾਂ ਨੂੰ ਰਾਂਝੇ ਦਾ ਫਾਇਦਾ ਦੱਸਣ)

ਮਾਏਂ ਚਾਕ ਨੂੰ ਕਢਿਆ ਕਹੇ ਲੋਕਾਂ ਸੋਚੋ ਤੁਸਾਂ ਦਾ ਕੀ ਗਵਾਂਵਦਾ ਸੀ ਆਇਆਜਦੋਂਦਾਨਹੀ; ਨੁਕਸਾਨਹੋਇਆਸ/ਡਸਾਂਭਕੇਮਾਲ ਲੈ ਆਂਵਦਾ ਸੀ ਆਪੇ ਚਾਰਦਾ ਤੇ ਆਪੇ ਚੋਣ ਬੈਠੇ ਆਪ ਮੌਝੀਆਂ ਨੂੰ ਵੈਡ ਪਾਂਵਦਾਂ ਸੀ ਸਾਰੇ ਘਰ ਦਾ ਕੰਮ ਕਮਾਂਵਦਾ ਸੀ ਸਾਡੇ ਬਿਸਤਰੇ ਤਾੜ ਵਛਾਂਵਦਾ ਸੀ ਮੇਰੇ ਮਨ ਰਾਂਝਾ ਬੜਾ ਭਾਂਵਦਾ ਸੀ ਸੁੰਦਰ ਵੈਜਲੀ ਚਾਕ ਵਜਾਂਵਦਾ ਸੀ ਲਾਹੌਰੀ ਚਾਕ ਨੂੰ ਨਹੀਂ ਸੀ ਜਵਾਬਦੇਣਾ ਲੋਕੀ ਲੱਖ ਜੇਲੂਤੀਆਂਲਾਂਵਦਾ ਸੰ

ਮਲਕੀ ਨੇ ਚੂਚਕ ਨੂੰ ਗਤ ਨੂੰ ਦੋਬਾਰਾ ਘਰ

ਲਿਆਵਨ ਦੀ ਸਲਾਹ ਦੇਨੀ

ਮਲਕੀ ਆਖਿਆ ਆਵਦੇ ਚੂਚਕੇ ਨੂੰ ਸਾਡਾ ਨਿੱਤ ਹੋਵੇ ਨੁਕਸਾਨ ਮੀਆਂ ਅਖੇ ਲੋਕਾਂ ਦੇ ਚਾਕ ਨੂੰ ੧ਢਿਓਈ ਬੇਲੇ ਮੇਂਝੀਆਂ ਹੋਨ ਵੈਰਨ ਮੀਆਂ ਢੂੰਡ ਭਲਕੇ ਚਾਕ ਨੂੰ ਲਿਆ ਰਖੋ ਐਵੇਂ ਮਾਰਦਾ ਝੱਖਾਂ ਜਹਨ ਮੀਆਂ ਓਸੇ ਰੋਜ਼ ਦੀ ਪਈ ਬਿਮਾਰ ਮੰਜੀ ਕੋਈ ਦਮ ਦੀ ਹੀਰ ਮਹਿਮਨ ਮੀਆਂ ਸਾਡੇ ਹੋਣਗੇ ਕੰਮ ਆਸਾਨ ਸਾਰੇ ਜ਼ਰਾ ਆਪਨਾ ਸਮਾਂ ਪਹਿਚਾਨ ਮੀਆਂ ਲਾਹੋਰੀ ਚਾਕ ਨੂੰ ਫੇਰ ਮੁੜ ਰੱਖਦਿਆਂ ਸਾਡੀਕੋਈਨਹੀ'ਘਟਦੀ ਸ਼ਾਨ ਮੀਆਂ