ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਲਾਹੌਰੀ ਮਹੀਂ ਚਾ ਵਾੜੀਆਂ ਵਿੱਚ ਬੇਲੇ ਭੂਰਾ ਆਪ ਛਾਵੇਂ ਚਾ ਵਛਾਇਆ ਏ

(ਹੀਰ ਦਾ ਫੇਰ ਬੇਲੇ ਜਾਨਾ)

ਹੀਰ ਛਾਹ ਵੇਲਾ ਲੈ ਕੇ ਗਈ ਬੇਲੇ ਕੂਕਾਂ ਮਾਰਕੇ ਰਾਂਝਣਾ ਭਾਲਿਆ ਏ ਮਿਲੇ ਹਸਕੇ ਹਲ ਜੁਦਾਈ ਵਾਲਾ ਦੋਹਾਂ ਸੱਜਣਾਂ ਫੋਲਿਆ ਫਾਲਿਆ ਏ ਮਾਰੇ ਹਿਜਰ ਜੁਦਾਈ ਦੇ ਰੋਣ ਲੱਗੇ ਦੋਹਾਂ ਨੈਨਾਂ ਦਾ ਨੀਰ ਉਛਾਲਿਆ ਏ ਜੋ ਕੁਝ ਹੀਰ ਲੈ ਗਈ ਸੀ ਚਾ ਖਾਣਾ ਲਾਹੋਰੀ ਰਾਂਝੇ ਨੂੰ ਬੈਠ ਖੁਵਾਲਿਆ ਏ

(ਰਾਂਝੇ ਦਾ ਹੀਰ ਦੇ ਅਗੇ ਆਪਣੀ ਕਿਸਮਤ ਦਾ ਸ਼ਿਕਵਾ)

ਕੀਕਰ ਮੇਲ ਹੋਵੇ ਨਿਤ ਨਾਲ ਤੇਰੇ ਸੱਜਨ ਕੋਈ ਕੋਈ ਵੈਰੀ ਢੇਰ ਹੋ ਗਏ ਤੇਰੀ ਵਿੱਚ ਜੁਦਾਈ ਦੇ ਦੇਖ ਹੀਰੇ ਦੁਖ ਜ਼ਬਰ ਹੋਏ ਸੁਖ ਜ਼ੇਰ ਹੋ ਗਏ ਜ਼ਾਲਮ ਏਸ ਜੁਦਾਈ ਦੇ ਜ਼ਖਮਦਿਲ ਜਾਰੀ ਮਿਸਲ ਫੁਹਾਰਿਆਂ ਫੇਰ ਹੋ ਗਏ

(ਹੀਰ ਨੇ-ਆਪਣੇ ਸੱਚੇ ਮਨ ਨਾਲ ਰਾਂਝੇ ਨੂੰ ਤਸੱਲੀ ਦੇਣੀ)

ਤੇਰੀ ਅਸਾਂ ਨੇ ਦੋਸਤੀ ਰਾਂਝਣਾ ਵੇ ਨਾਂ ਤੋੜਨੀ ਤੇ ਨਾਂ ਟੁਟਨੀ ਏਂ ਦੁਨੀਆਂ ਤੂਤੀਆਂ ਕੂੜ ਵਜਾਏ ਲੱਖਾਂ ਨੋਬਤ ਆਸ਼ਕਾਂ ਸੱਚ ਦੀ ਕੁਟਨੀ ਏਂ ਮਰੇ ਨਿੱਤ ਵਰਜੇ ਦੁਖ ਦੇਣ ਵਾਲੀ ਮੈਂ ਮਾਰ ਮਲਕੀ ਗਰਦਨ ਘੁਟਨੀ ਏਂ ਲਾਹੋਰੀ ਮਾਪਿਆਂ ਸਦਾ ਨਹੀਂ ਨਾਲ ਨਿ ਭਣਾਮੈਂ ਤੇ ਤੂੰ ਓੜਕ ਮੋਜ ਲੁਟਨੀ ਏਂ

(ਹੀਰ ਦਾ ਚਿਰ ਲਾਕੇ ਬੇਲੇ ਵਿਚੋਂ ਅਉਣ ਦਾ ਸੱਬਬ ਮਲਕੀ ਨੇ ਪੁਛਣਾ

ਰਾਂਝੇ ਨਾਲ ਪਯਾਰ ਕਰ ਚਾਰ ਰੱਲਾਂ ਜਲਦੀ ਨਾਲ ਘਰ ਹੀਰ ਰਵਾਨ ਗਈ ਮਲਕੀ ਆਖਿਆ ਮੁਨਸ ਨੂੰ ਖਾਣੀਏ ਨੀਂ ਕੇਹੜੀ ਥਾਂ ਦੁਪਹਿਰ ਬਤਾਨ ਗਈ ਮਾਏ ਮੇਰੀਏ ਨੀ ਸਈਆਂਨਾਲਰਲਕੇ ਮੈਂ ਸਾਂ ਨਦੀ ਝਨਾਂ ਤੇ ਨਹਾਂਨ ਗਈ ` ਸਾਡੇ ਖੂਹ ਤੇ ਰੱਬ ਨੇ ਮੌਜ ਲਾਈ ਫਲੀਆਂ ਬੇਰੀਆਂ ਮੈਂ ਬੇਰ ਖਾਂਣ ਗਈ ਗੱਲੀਂ ਲਗ ਰਹੀ ਨਾਲ ਸਹੇਲੀਆਂ ਦੇ ਤੇਰਾ ਕੁਝ ਨ ਮਾਏ ਗਵਾਣ ਗਈ ਕੇਹੜੀ ਗੱਲ ਤੋਂ ਐਡ ਖ਼ਫ਼ਾ ਹੋਵੇਂ ਨਹੀ ਸੀ ਕਣਕ ਤੋਂ ਜੌਂ ਵਟਾਣ ਗਈ ਤੇਰੀ ਕਣਕ ਤੇ ਜੌਂ ਸਬ ਜ਼ਾਹਿਰ ਹੋਸਨ ਮਲਕੀ ਕਿਹਾ ਮੈਂ ਗਲ ਪਛਾਨ ਗਈ