ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧ )


ਦੇਸ ਦੇਸ ਤੇ ਤਇਫ਼ੇ ਨਾਲ ਚੱਲੇ ਲਾਹੌਰੀ ਧੁੰਮ ਬੇਹੱਦ ਮਚਾਈਓ ਨ

ਸੈਦੇ ਦੀ ਜੰਝ ਦਾ ਟੁਰਣਾ

ਗਹਿਣੇ ਕੱਪੜੇ ਤਿਆਰ ਜੋ ਜ਼ਰੀ ਜ਼ੇਵਰ ਰਿਣਕੇ ਵਿੱਚ ਸੰਦੂਕ ਦੇ ਪਾਚੱਲੇ ਮੋਹਰਾਂ ਰੋਕ ਰੂਪੈ ਤੇ ਟਕੇ ਪੈਸੇ ਜਿਤਨੀ ਲੋੜ ਸੀ ਭਾਂਨ ਭਨਾ ਚੱਲੇ ਆਤਸ਼ ਬਾਜ਼ੀਨੂੰ ਗਡਿਆਂ ਨਾਲ ਬੱਧਾਲਾੜੇ ਸੀਸ ਸਰਗਸ਼ਤ ਝੁਲਾ ਚੱਲੇ ਕਰਕੇ ਰੱਬ ਨੂੰ ਯਾਦ ਰਵਾਂਨ ਫੌਜੀ ਜਿਵੇਂ ਲੁਟ ਉਤੇ ਦੌੜ ਧਾ ਚੱਲੇ ਕੋਈ ਘੋੜਿਆਂ ਤੇ ਅਸਵਾਰ ਹੋਏ ਬਹਿਲਾਂ ਗਡਿੱਆਂ ਕਈ ਦੁੜਾ ਚੱਲੇ ਹੁੰਦੇ ਜੋਰ ਨਿਤਾਣਿਆਂ ਕੌਣ ਹੋਵੇ ਆਪੋ ਆਪਣਾ ਜ਼ੋਰ ਸਭ ਲਾ ਚੱਲੇ ਸਾਰਿਆਂ ਨਾਲ ਅਬਰੂ ਦੇਘਰੀਂ ਲਿਆਵੀਂ ਸਭੇ ਮੰਗਦੇ ਨੇ ਕਦੁਆਚੱਲੇ ਨਗਰ ਖੇੜਿਆਂ ਤੋਂ ਜੰਝ ਰਵਾਂ ਹੋਈ ਇਕਦੋ ਘੜੀ ਦੀ ਧੁੰਮਮਚਾ ਚੱਲੇ ਕੋਈ ਡਾਚੀਆਂ ਤੇ ਅਸਵਾਰ ਹੋਏ ਨਾਲ ਨਾਜ਼ ਦੇ ਕਦਮ ਉਠਾ ਚੱਲੇ ਲਾਹੌਰੀ ਓਸ ਜਹਾਂਨ ਤੇ ਹੋਣ ਸੌਖੇ ਏਥੇ ਨੇਕ ਜੋ ਅਮਲ ਕਮਾ ਚੱਲੇ

ਸੈਦੇ ਦੀ ਜੰਝ ਦਾ ਝੰਗ ਸਯਾਲ ਦੇ ਨੇੜੇ ਪਹੁੰਚਨਾ

ਥੋੜਾ ਦਿਨ ਹੈਸੀ ਜ਼ੋਰਾ ਜ਼ੋਰ ਪਹੁੰਚੇ ਜੂਹ ਝੰਗ ਸਯਾਲਾਂ ਦੀ ਜਾ ਬੈਠੇ ਅਗੇ ਪਿਛੇਂ ਜੋ ਗਏ ਸਭ ਹੋਏ ਇਕਠੇ ਖੂਹ ਤੇਨਹਾ ਪੁਸ਼ਾਕੀਆਂ ਲਾ ਬੈਠੇ ਜਾ ਝੰਗ ਸਯਾਲਾਂ ਨੂੰ ਖਬਰ ਪਹੁੰਚੀ ਵਾਜਾ ਵਜਿਆਂ ਢੋਲ ਖੜ੍ਕਾਬੈਠੇ ਪੇਕੇ ਸਾਹੁਰੇ ਖੁਸ਼ੀ ਕਮਾਲ ਲਾਹੌਰੀ ਰਾਂਝਾ ਹੀਰ ਦੋਵੇਂ ਨੀਵੀਂ ਪਾ ਬੈਠੇ

ਸਿਯਾਲਾਂ ਨੇ ਜੰਝ ਵਾਸਤੇ ਰੋਟੀ ਦੀ ਤਿਆਰੀ ਕਰਣੀ

ਆਈ ਜੰਝ ਸਿਆਲਾਂਨੇ ਨਾਮ ਸੁਣਕੇ ਬੱਕਤੇ ਛਤਰੇ ਕੋਹ ਕੁਰਬਾਨ ਕੀਤੇ ਕੀਤਾ ਜ਼ਰਦਾਪੁਲਾਤੇ ਹਲਵਾ ਮੰਡਾਗੋਸ਼ਤ ਕੋਰਮਾਂਨਾਲ ਪਕਵਾਂਨਕੀਤੇ ਕੋਠੇ ਸਾਫ਼ ਹਵੇਲੀਆਂ ਸਹੈਨ ਖੁਲੇ ਚੋਬਾਂ ਗਡੀਆਂ ਤੇ ਸਾਏਬਾਨ ਕੀਤੇ ਦਰੀਆਂ ਝਾੜ ਵਿਛਾਈਆਂ ਭਾਈਆਂ ਨੇ ਥਾਂ ਥਾਂ ਰੋਸ਼ਨ ਸ਼ਮਾਦਾਨ ਕੀਤੇ ਹੋਈ ਰਾਤ ਸਿਯਾਲਾਂ ਨੇ ਆਖਿਆ ਏ ਜੰਝ ਲਿਆਉਂਣ ਨੂੰ ਭਾਈਰਵਾਂਨ ਕੀਤੇ ਮਿੱਠੀ ਨਾਲ ਜ਼ੁਬਾਨ ਜਾ ਆਖਿਆਏ ਆਈਏ ਆਈਏ ਜੀ ਵੱਡੇ ਮਾਨ ਕੀਤੇ ਕਰਕੇ ਹਾਰ ਸਿੰਗਾਰ ਸਭ ਜਾਂਝੀਆਂ ਨੇ ਝਬਦੇ ਟੁਰਨ ਦੇ ਸਭ ਸਮਾਨ ਕੀਤੇ