ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

 

ਕਾਜ਼ੀ ਦਾ ਸ਼ਰਾ ਮੂਜਬ ਹੀਰ ਨੂੰ ਸਮਝਾਉਣਾ।


ਕਾਜ਼ੀ ਕਿਹ ਕਿਉਂ ਸ਼ਰਾ ਨੂੰ ਨਿੰਦਨੀ ਏਂ ਦੋਜ਼ਖ ਜਾਣੀਏਂ ਨੀਂ ਨਾਮਾਕੂਲ ਹੀਰੇ
ਅੱਗੇ ਮਾਪਿਆਂ ਧੀਆਂ ਨ ਉਜ਼ਰ ਕੋਈ ਤੇਰਾ ਬੋਲਣਾ ਹੈ ਫ਼ਜੂਲ ਹੀਰੇ
ਆ ਮੰਨ ਕੈਹਨਾ ਜੇ ਤੂੰ ਸੁੱਖ ਲੈਣਾ ਗੱਲਾਂ ਫ਼ੋਲ ਨਾਂਹੀਂ ਅਰਜ਼ ਤੂਲ ਹੀਰੈ
ਔਖੇ ਹੋਣ ਸਜ਼ਾਈਆਂ ਪੌਨ ਓੱਥੈ ਜੇਹੜੇ ਨਹੀ ਪਹਿਚਾਨਦੇ ਮੂਲ ਹੀਰੇ
ਮੇਵੇ ਖਾਨ ਬਹਿਸ਼ਤ ਦੇ ਓਹ ਬੰਦੇ ਮੰਨਣ ਸ਼ਰਾ ਜੋ ਰੱਬ ਰਸੂਲ ਹੀਰੇ
ਛੱਡ ਚਾਕ ਤੱਕੀਂ ਲੱਜ ਮਾਪਿਆਂ ਦੀ ਸੈਦੇ ਨਾਲ ਨਿਕਾਹ ਕਬੂਲ ਹੀਰੇ
ਸੀਨਾ ਸਾਫ ਕਰ ਹਕ ਨੂੰ ਹਕ ਸਮਝੀਂ ਜੋ ਜੋ ਲੋੜ ਸੋ ਹੋਗ ਵਸੂਲ ਹੀਰੇ
ਕਿਨ੍ਹੇ ਪੱਟੀਆਂ ਇਸ਼ਕ ਪੜਾਈਆਂ ਨੇ ਮਸਜਿੱਦ ਬੈਠੀਓਂ ਕਿਸ ਸਕੂਲ ਹੀਰੇ
ਹੋਨੇ ਨਹੀਂ ਹੈਂ ਸੇਰੂ ਪਾਵੇ ਵਖ ਹੋਸਨ ਜੇਹੜੀ ਰਾਂਝਣੇ ਨੇ ਠੌਕੀ ਚੂਲ ਹੀਰੇ
ਲਾਹੋਰੀ ਜਿਨ੍ਹਾਂ ਏਹੁ ਗਾਜਰਾਂ ਖਾਧੀਆਂ ਨੀ ਮਰਨ ਅੰਤ ਓਹ ਪੇਟ ਦੇ ਸੂਲ ਹੀਰੇ
 

ਹੀਰ ਦਾ ਕਾਜ਼ੀ ਨੂੰ ਇਸ਼ਕ ਵਿਚ ਪਕਿੱਆਂ ਰਹਿਣ ਦਾ ਉਤਰ


ਕਾਜ਼ੀ ਸ਼ਰਾ ਦਾ ਲਫ਼ਜ਼ ਸੁਣਾ ਕੇਤੇ ਬੁਰਾਂ ਇਸ਼ਕ ਨੂੰ ਪਿਆ ਬਣਾਓਣਾਂ ਏਂ
ਦੇਖੀਂ ਸ਼ਰਾ ਤੇਰੇ ਜਿਹੇ ਕਾਫ਼ਰਾਂ ਨੂੰ ਪੁਲਸਰਾਤ ਤੋਂ ਕਿਵੇਂ ਲੰਘਾਓਣਾ ਏਂ
ਸੱਚੇ ਆਸ਼ਕਾਂ ਸਾਦਕਾਂ ਹੋਰ ਰਸਤਾ ਅਸਾਂ ਹਸਦਿਆਂ ਨੇਂ ਲੰਗ ਜਾਓਣਾ ਏਂ
ਆਖੇ ਸ਼ਰਾ ਪਾਬੰਦ ਜੋ ਰਹਿਣ ਮੇਰੇ ਮੇਵਾ ਉਹਨਾ ਬਹਿਸ਼ਤ ਦਾ ਖਾਓਣਾ ਏਂ
ਆਖੇ ਇਸ਼ਕ ਅਸਾਡਰੇ ਹੱਥ ਹੋਸੀ ਚਾਹੀਏ ਜਿਨ੍ਹਾਂ ਨੂੰ ਆਪ ਵਰਤਾਓਣਾ ਏਂ
ਆਖੇ ਸ਼ਰਾ ਪੰਜ ਵਕਤ ਨਮਾਜ਼ ਪੜ੍ਹਨੀ ਆਖੇ ਇਸ਼ਕ ਹਰਦਮ ਸਿਰ ਝੁਕਾਓਣਾ ਏਂ
ਆਖੇ ਸ਼ਰਾ ਹਯਾ ਦੀ ਪਹਿਨ ਚਾਦਰ ਇਸ਼ਕ ਆਖਦਾ ਘੂੰਗਟ ਹਟਾਉਣਾ ਏਂ
ਦੱਸ ਸ਼ਰਾ ਹੈ ਆਬੇ ਹਯਾਤ ਓੱਥੇ ਆਖੇ ਇਸ਼ਕ ਭਰ ਭਰ ਮੈਂ ਪਲਾਓਣਾ ਏਂ
ਅੱਗੇ ਆਸ਼ਕਾਂ ਵਿੱਚ ਦਰਬਾਰ ਬਹਿਣਾ ਸ਼ਰਾ ਵਾਲਿਆਂ ਖੜੇ ਘਬਰਾਓਣਾ ਏਂ
ਲਾਹੌਰੀ ਸ਼ਾਹ ਦਰਬਾਰ ਮੁਕਾਬਲੇ ਵਿੱਚ ਪਾਸਾ ਆਸ਼ਕਾਂ ਦਾ ਫ਼ਤਹ ਪਾਓਣਾ ਏ

ਕਾਜ਼ੀ ਦਾ ਹੀਰ ਨੂੰ ਸ਼ਰਾ ਵਿਚ ਨਾ ਰਹਿਣ ਕਰਕੇ ਫਿਟਕਾਰਣਾ


ਕਾਜ਼ੀ ਆਖਿਆ ਅਜ ਤੀਕ ਹੀਰੇ ਪਾਸਾ ਸ਼ਰਾ ਦਾ ਕਿੱਨ ਉਥੱਲਿਆ ਏ