(੬੬)
ਪਹਿਲੀ ਉਮਰ ਜਵਾਨ ਕਮਾਲ ਸੂਰਤ ਪਾਨੀ ਖਾਕਥੀਂ ਘੜੀ ਭਗਵੰਤ ਹੀਰੇ
ਦੇਖੇ ਲੋਗ ਬੈਠੇ ਉਸਦੇ ਪੈਰ ਪੂਜਨ ਕੋਈ ਜਾਪਦਾ ਬੜਾ ਮਹੰਤ ਹੀਰੇ
ਦਾਨੇ ਛੱਡ ਚਤ੍ਰਾਈਆਂ ਹਾਰ ਥੱਕੇ ਪਾਯਾ ਰੱਬ ਦਾ ਕਿਸੇ ਨ ਅੰਤ ਹੀਰੇ
ਲਾਹੌਰੀ ਜ਼ਾਹਿਰਾ ਭੇਸ ਫ਼ਕੀਰ ਦਾਏ ਵਿੱਚੋਂ ਖਬਰ ਨ ਸੰਤ ਦੇ ਦੰਤ ਹੀਰੇ
(ਸਹੇਲੀਆਂ ਨੇ ਹੀਰ ਨੂੰ ਜੋਗੀ ਦਾ ਹਾਲ ਦੱਸਣਾ)
ਪਿੱਛੋਂ ਹੋਰ ਆਈਆਂ ਪੰਜ ਸੱਤ ਕੁੜੀਆਂ ਕਿਹਾਗੱਲ ਸੁਣ ਨਾਲ ਧਿਆਨ ਹੀਰੇ
ਬਾਹਰ ਖੂਹ ਉਤੇ ਇਕ ਸਾਧ ਆਯਾ ਹੋਈਆਂ ਦੇਖਕੇ ਅਸੀਂ ਹੈਰਾਨ ਹੀਰੇ
ਅੱਜ ਤੀਕ ਸੋਹਣਾ ਜੇਹਾ ਦੇਖਿਆ ਨਹੀਂ ਵੇਖੇਹੈਨ ਫ਼ਕੀਰ ਕਿਤਾਨ ਹੀਰੇ
ਦਿੱਤੀ ਹੁਸਨ ਦੀਰੱਬ ਨੇ ਬਾਦਸ਼ਾਹੀ ਦਿੱਤਾ ਮੋਤੀਆਂ ਦਾ ਹੋਸੀ ਦਾਨ ਹੀਰੇ
ਨਿਗਾਹ ਤੀਰ ਤੇ ਅੱਖੀਆਂ ਮਸਤ ਦੋਵੇਂ ਭਵਾਂ ਡਿੱਗੀਆਂ ਵਾਂਗ ਕਮਾਨਹੀਰੇ
ਮੱਥਾ ਚੰਦ ਅਸਮਾਨ ਜਿਉਂ ਤਿਲਕਤਾਰਾ ਕੰਨੀਂ ਮੁੰਦਰਾਂ ਅਜਬ ਸੁਹਾਂਨਹੀਰੇ
ਡਿੱਗਾ ਮੁੰਦਰਾ ਅਸਾਂਨੂੰ ਜਾਪਦਾਏ ਪਰੀਆਂ ਛੱਡ ਗਈਆਂ ਸੁਲੇਮਾਨ ਹੀਰੇ
ਕਦੀ ਹੱਸਦਾ ਹੱਸਦਾ ਰੋ ਪੈਂਦਾ ਕਦੀ ਹੋ ਬਹਿੰਦਾ ਪਰੇਸ਼ਾਨ ਹੀਰੇ
ਓਹਦੀ ਤੱਬਾ ਅਮੀਰਾਂ ਦੇ ਵਾਂਗ ਜਾਪੇ ਆਯਾ ਛੱਡਕੇ ਰਾਜ ਸਮਾਨ ਹੀਰੇ
ਕੋਈ ਭਲਾ ਆਖੇ ਕੋਈ ਬੁਰਾ ਆਖੇ ਦਿਲ ਵਿੱਚ ਨ ਖੁਦੀ ਗੁਮਾਨ ਹੀਰੇ
ਕਦੇ ਪੋਥੀਆਂ ਪੜ੍ਹੇ ਗਿਆਨ ਗੀਤਾ ਕਦੇ ਖੋਲ੍ਹਕੇ ਪੜ੍ਹੇ ਕੁਰਾਨ ਹੀਰੇ
ਕਦੇ ਫੋਲ ਬਹਿੰਦਾ ਨਾਲ ਮੁੰਡਿਆਂਦੇਲਾਹੋਰੀ ਆਸ਼ਕਾਂਦੀ ਦਾਸਤਾਨਹੀਰੇ
(ਹੀਰ ਦਾ ਆਪਣੇ ਵਿਯੋਗ ਨੂੰ ਪ੍ਰਗਟ ਕਰਣਾ)
ਕੀਤਾ ਰੱਬ ਜੋ ਹੋਗਿਆ ਹੋਵਣਾ ਸੀ ਅੱਵਲ ਰੋਜ਼ ਜੋ ਲਿਖਿਆ ਮੱਥ ਹੈ ਨੀ
ਜਿਸ ਦਾ ਪੁੱਤ ਜੋਗੀ ਮਾਂ ਦੁੱਖ ਜੋਗੀ ਰੋਂਦੀਹੋਗ ਵਹਾਂਵਦੀ ਅੱਥ ਹੈ ਨੀ
ਜਿਸ ਦਾ ਕੰਤ ਜੋਗੀ ਸਾਰੀ ਉਮਰਸੋਗੀ ਟੁੱਟ ਗਈ ਸੁਹਾਗਦੀ ਨੱਥ ਹੈਨੀ
ਜਿਸਦਾ ਯਾਰ ਜੋਗੀ ਕਿਸ ਕਾਰ ਜੋਗੀ ਬੈਠੀ ਹੋਗ ਮਲੰਦੜੀ ਹੱਥ ਹੈ ਨੀ
ਕੌਣ ਆਖਦਾ ਖ਼ਾਕ ਲਾ ਖ਼ਾਕ ਹੋਵਾਂ ਗਲੀ ਗਲੀ ਪਵੇ ਮੇਰੀ ਸੱਥ ਹੈ ਨੀ
ਕੀ ਵੱਸ ਹੈ ਕਿਸੇ ਤੇ ਹੋਈ ਤਿਵੇਂ ਭਵਿਆਂ ਜਿਵੇਂ ਤਕਦੀਰ ਦਾ ਰੱਥ ਹੈਨੀ
ਨੀ ਮੈਂ ਕਿਵੇਂ ਦੇਖਾਂ ਉਸ ਜੋਗੜੇ ਨੂੰ ਗੱਲੀਂ ਲਾ ਲਿਆਓ ਕਰੋ ਜੱਥ ਹੈਨੀ