( ੬੮ )
ਜੋਗੀ ਕਿਸੀ ਕੇ ਬਾਪ ਕੇ ਨਹੀਂ ਨੌਕਰ ਮੋਜਆਈ ਤੋ ਆਪ ਹੀ ਜਾਏਂਗੇ ਰੀ
ਵੇਖ ਲੇਂਗੇ ਕੋਣ ਸਰਦਾਰ ਵੇਹੜਾ ਔਰ ਅੰਨ ਭੀ ਹੀਰ ਕਾ ਖਾਏਂਗੇ ਰੀ
ਬਾਰ ਬਾਰ ਕਿਉਂ ਹਮੇਂਅਕਾਵਤੀ ਹੋ ਜਾਓ ਅੱਜ ਹਮ ਕਲ ਕੋ ਆਏਂਗੇਰੀ
ਪ੍ਰਾਤਾਕਾਲਇਸ਼ਨਾਨ ਧਿਆਨ ਧਰਕੇ ਬਾਨਾਂ ਫ਼ਕਰ ਕਾ ਸਭੀ ਸਜਾਏਂਗੇਰੀ
ਲਾਹੋਰੀ ਘੂਮਤੇ ਘਾਮਤੇ ਗਜਾ ਕਰਤੇ ਵੇਹੜੇ ਹੀਰ ਕੇ ਕਦਮ ਟਕਾਏਂਗੇ ਰੀ
(ਸਹੇਲੀਆਂ ਦਾ ਹੀਰ ਨੂੰ ਵਾਪਸ ਆਕਰ ਜਵਾਬ ਦੇਣਾ)
ਬਚੀਆਂ ਮਾਰ ਕੋਲੋਂ ਪਾਈ ਝਾੜ ਜੋਗੀ ਗਾਲੀ ਦੇ ਹਜ਼ਾਰ ਹਜ਼ਾਰ ਹੀਰੇ
ਸਾਡੀ ਇਕ ਨਾ ਮੰਨੀਆਂ ਜੋਗੜੇ ਨੇ ਅਰਜਾਂ ਕੀਤੀਆਂਨੇ ਵਾਰੋ ਵਰ ਹੀਰੇ
ਓਹਦੀ ਤਬਾਨਵਾਬ ਦੇ ਵਾਂਗ ਹੈਨੀ ਸ਼ਹਿਨਸ਼ਾਹ ਸਰਦਾਰ ਸਰਦਾਰ ਹੀਰੇ
ਚਾਤਰ ਕਿਸੇ ਰਜਵੰਸ ਦਾ ਪੁੱਤ ਜਾਪੇ ਨਹੀਂ ਮੂਹੜ ਗਵਾਰ ਗਵਾਰ ਹੀਰੇ
ਹੱਸਕੇ ਆਖਿਓਸੂ ਮੇਰਾ ਆਉਣ ਭਲਕੇ ਕੀਤਾ ਅੱਜ ਇਨਕਾਰ ਇਨਕਾਰ ਹੀਰੇ
ਲਾਹੋਰੀ ਕਿਸੇ ਦੇ ਨਲ ਨਹੀਂ ਗੱਲ ਬਹੁਤੀ ਕਰੇ ਯਾਦ ਕਰਤਾਰ ਕਰਤਾਰ ਹੀਰੇ
(ਹੀਰ ਦਾ ਜੋਗੀ ਦੀ ਉਡੀਕ ਵਿਚ ਅਪਣੇ ਦਿਲ ਨਾਲ ਵਿਚਾਰ)
ਜੇ ਕੁਝ ਕੁੜੀਆਂਨ ਆਖਿਆ ਹੀਰ ਸੁਣਕੇ ਮੂੰਹੋਂ ਠੰਢੜੀ ਆਹ ਚਾਮਾਰੀਬੁਰੀ
ਸੱਜਣ ਵੇਖਿਆਂ ਬਿਨਾਂ ਨਾ ਸੱਬਰ ਦਿਲਨੂੰ ਰੱਬਾ ਮਰਨਕੋਲੋਂ ਇੰਤਜ਼ਾਰੀ ਬੁਰੀ
ਕੋਣ ਜੀਵ ਦੇ ਹਾਲ ਨੂੰ ਜਾਣਦਾਏ ਗੁੱਝੀ ਇਸ਼ਕ ਦੀ ਲੱਗੀ ਬੀਮਰੀ ਬੁਰੀ
ਨੈਨੀਂ ਵਗਦਾ ਨੀਰ ਝਲਾਰ ਜਿਵੇਂ ਲੱਗੀ ਸੀਨੇ ਜੁਦਾਈ ਦੀ ਆਰੀ ਬੁਰੀ
ਜੀਉ ਡੁੱਬਦਾ ਜਾਏ ਖਾਏ ਗੋਤੇ ਤਰਨੀ ਹਿਜਰ ਦੇ ਬਹਿਰ ਦੀ ਤਾਰੀ ਬੁਰੀ
ਲਾਹੋਰੀ ਦਾ ਕੋਣ ਰਾਂਝੇ ਬਿਨਾਂ ਕਰੇ ਦਾਰੂ ਹੋ ਰਹੀ ਦਿਨੇਂ ਦਿਨ ਗੋਰ ਦੁਖਿਆਰੀ ਬੁਰੀ
(ਜੋਗੀ ਦਾ ਗਜਾ ਕਰਨ ਲਈ ਤਿਆਰ ਹੋਣਾ)
ਅਗਲੀ ਹੋਈ ਸਵੇਰ ਤੇ ਉਠ ਜੋਗੀ ਸਚੇ ਨਾਥ ਦਾ ਨਾਮ ਤਿਹਾ ਚਲਿਆ
ਦਰ ਮਬੂਬਅਲਖ ਜਗਾਵਨੇ ਨੂੰ ਕਰ ਇਸ਼ਨਾਨ ਭਬੂਤ ਰਮ ਚਲਿਆ
ਹੱਥ ਪਕੜ ਖੱਪਰ ਮੋਢੇ ਪਾਝੋਲੀ ਮੱਥੇ ਤਿਲਕ ਸੰਧੂਰ ਦਾ ਲਾ ਚਲਿਆ
ਅਲਖ ਦੀ ਮੁਖੋਂ ਅਵਾਜ਼ ਕੀਤੀ ਝੂਲ ਝਾਲ ਕੇ ਨਾਲ ਅਦਾ ਚਲਿਆ
ਨਹੀਂ ਸੀ ਮੰਗ ਕੇ ਖਾਨ ਦੀ ਚਾਹ ਕੋਈ ਲੈਣ ਹੀਰ ਦੌਲਤ ਦੀ ਧਾ ਚਲਿਆ