ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਲੱਗੀ ਸਿੱਕ ਸੀ ਯਾਰ ਦੇ ਦੇਖਨੇ ਨੂੰ ਦਿਲ ਦੌੜਿਆ ਕਦਮ ਉਠਾਚਲਿਆ
ਮੂੰਹੋਂ ਕਹਿਆ ਸਾਈਂ ਲਾਈਂ ਨੇਕ ਮੱਥੇ ਸੁਰ ਵਿਚਾਰ ਕੇ ਸਗਨ ਮਨਾ ਚਲਿਆ
ਲੇਖਾ ਹੋਗ ਲਾਹੋਰੀਆ ਅੰਤ ਉਥੇ ਇਥੇ ਪਾਪ ਜੋ ਪੁੰਨ ਕਮਾ ਚਲਿਆ

(ਜੋਗੀ ਦਾ ਭਿੱਛਿਆ ਲੈਣ ਲਈ ਨਗਰ ਵਿਚ ਜਾਣਾ)

ਸੱਚੇ ਨਾਥ ਅਲਖ ਦਾ ਨਾਮ ਲੈਕੇ ਹੋਯਾ ਡੇਰਿਓ ਉਠ ਰਵਾਨ ਹੈ ਜੀ
ਖੇਹ ਲਾਕੇ ਖੇਹੁ ਦੇ ਨਾਲ ਰਲਿਆ ਦਿਲੋਂ ਛੱਡਿਆ ਖ਼ੁਦੀ ਰੁਮਾਨ ਹੈ ਜੀ
ਪਹਿਨ ਸੇਹਲੀਆਂ ਗਾਨੀਆਂ ਹੱਥ ਖੱਪਰਲੈਣ ਧਾਇਆ ਹੁਸਨ ਦਾ ਦਾਨ ਹੈ ਜੀ
ਨਗਰ ਖੇੜਿਆਂ ਅਲਖ ਜਗਾਇਓਸੂ ਲੌਕੀ ਵੇਖਕੇ ਹੋਏ ਹੈਰਾਨ ਹੈ ਜੀ
ਛੋਟੀ ਉਮਰਜਵਾਨ ਤੇ ਚੰਦ ਸੂਰਤ ਰੰਨਾਂ ਮੁੱਠੀਆਂ ਹੁਸਨ ਦੀ ਕਾਨ ਹੈ ਜੀ
ਰੂਪ ਜੋਗੀ ਤੋਂ ਵਾਰੀਆਂ ਕਵਾਰੀਆਂ ਕਈ ਅਤੇ ਵਿਆਹੀਆਂ ਹੋਣਕੁਰਬਾਨਹੈਜੀ
ਸਖੀ ਘਰਾਂ ਦੀ ਭਿੱਛਿਆ ਰਿਆ ਲੈਦਾਦੌੜਦੌੜ ਝੋਲੀ ਜੇਹੜੀਆਂ ਪਾਨ ਹੈ ਜੀ
ਨਜ਼ਰਬਾਜ਼ ਖੁਫੀਆ ਘਰਘਰ ਨਜ਼ਰ ਮਾਰੇ ਕਰਦਾ ਯਾਰ ਦੀ ਫਿਰੇ ਪਛਾਨ ਹੈਜੀ
ਮੁੰਡੇ ਬਹੁਤ ਲੱਗੇ ਮਗਰ ਜੋਗੜੇ ਦੇ ਹੂ ਹੂ ਕਰ ਸ਼ੋਰ ਮਚਾਨ ਹੈ ਜੀ
ਲਾਹੌਰੀ ਨਜ਼ਰ ਨਾ ਭਰੀ ਤੇ ਭਰੀ ਝੋਲੀ ਫਿਰੇ ਲੱਭਦਾ ਹੀਰ ਮਕਾਨ ਹੈਜੀ

(ਜੋਗੀ ਦਾ ਹੀਰ ਦੇ ਵੇਹੜੇ ਵਿੱਚ ਜਾਣਾ)

ਪਤਾ ਪੁੱਛ ਪੂਰਾਸਾਰਾ ਮੁੰਡਿਆਂ ਥੀਂ ਜੋਗੀ ਹੀਰ ਦੇ ਵੇਹੜੇ ਨੂੰ ਧਾਇਆਏ
ਮੋਢੇ ਪਈ ਝੋਲੀ ਹੱਥ ਸਜੇ ਖੱਪਰ ਚਿਮਟਾ ਚਾ ਦੇ ਨਾਲ ਖੜਕਾਇਆਏ
ਵੇਹੜੇ ਖੇਹੜਿਆਂ ਦੇ ਅਲਖ ਅਲਖ ਕਰਦਾ ਲਾਲ ਲੱਖਨੇ ਨੂੰ ਫੇਰਾ ਪਾਇਆਏ
ਕੱਤਨ ਕੁਆਰੀਆਂ ਵਿਆਹੀਆਂ ਡਾਹ ਚਰਖੇ ਜੋਗੀ ਜਾਕੇ ਨਾਦ ਵਜਾਇਆਏ
ਆਈਆਂ ਦੌੜ ਗਵਾਂਢਨਾਂ ਵੇਖਨੇ ਨੂੰ ਕੁੜੀਆਂ ਕਿਹਾ ਹੀਰੇ ਜੋਗੀ ਆਇਆਏ
ਲਾਹੋਰੀ ਹੀਰ ਬੀਮਾਰ ਸੀ ਪਈ ਮੰਜੇ ਪਾਸਾ ਪਰਤਿਆ ਮੁੱਖ ਛੁਪਾਇਆਏ

(ਜੋਗੀ ਦੇ ਚੋਫਿਰਦੇ ਤੀਵੀਆਂ ਦਾ ਝੁਰਮਟ)

ਰੰਨਾਂ ਕੱਠ ਕੀਤਾ ਗਿਰਦੇ ਜੋਗੜੇ ਦੇ ਵਖੋ ਵੱਖਰੇ ਸੁਖਨ ਅਲਾਂਦੀਆਂ ਨੇ
ਕੋਈ ਆਖਦੀ ਕਦੋਂ ਦਾ ਜੋਗ ਲੀਤਾ ਪਕੜ ਸੇਹਲੀਆਂ ਛੇੜ ਛਿੜਾਂਦੀਆਂਨੇ
ਕੋਈ ਆਖਦੀ ਜੋਗੀਆ ਚਲ ਮੇਰੇ ਕੋਈ ਬੈਠੀਏ ਮੂੰਹੋਂ ਫੁਰਮਾਂਦੀਆਂ ਨੇ