ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਜਵਾਬ ਸਹਿਤੀ

ਮੇਰੇ ਸਾਹਮਨੇ ਭੇਜਿਆ ਖ਼ਤ ਏਹਨੂੰ ਤੈਂਨੂੰ ਯਾਦ ਹੈ ਕਿ ਨਹੀਂ ਯਾਦ ਹੈ ਨੀ
ਜਿਵੇਂ ਲਿਖਿਆ ਮੰਨਿਆ ਹੁਕਮ ਤੇਰਾ ਆਇਆ ਭੇਸ ਵਟਾ ਆਜ਼ਾਦ ਹੈ ਨੀ
ਘਰ ਵੀਰ ਦਾ ਚੌੜ ਚੁਪੱਟ ਸੁੱਝੇ ਧੂੰਆ ਯਾਰ ਦਾ ਹੋਗ ਆਬਾਦ ਹੈ ਨੀ
ਰਸ ਝੰਗ ਸਿਆਲ ਦੀ ਭੁਲੀਓਂ ਨਾ ਚੂਪੇ ਰਲਕੇ ਦੋਹਾਂ ਕਮਾਦ ਹੈ ਨੀ
ਮੇਰੀ ਮਾਰ ਦੀ ਪੀੜ ਨ ਸੱਟ ਪੁਛੀ ਬੋਲ ਜੋਗੜੇ ਨੂੰ ਦਿਤੀ ਦਾਦ ਹੈ ਨੀ
ਲੱਥੇ ਰੋਗ ਸੱਭੇ ਤਨਦਰੁਸਤ ਹੋਈ ਜੋਗੀ ਯਾਰ ਵਾਲਾ ਸੁਣਕੇ ਨਾਦ ਹੈ ਨੀ
ਮੈਂਨੂੰ ਯਾਰ ਮੁਰਾਦ ਦਾ ਦੇਂ ਮੇਹਣਾ ਵੱਡਾ ਹੋਸੀਆ ਅੱਜ ਫ਼ਸਾਦ ਹੈ ਨੀ
ਐਵੇਂ ਸਈ ਤੈਂਨੂੰ ਚਾਹ ਰਾਝਣੇ ਦੀ ਮੈਂਨੂੰ ਲੋੜ ਮੁਰਾਦ ਮੁਰਾਦ ਹੈ ਨੀ
ਛੱਵੀ ਮਾਰ ਕੇ ਜੋਗੀ ਦੇ ਕਰਨ ਟੋਟੇ ਖੇੜੇ ਸੁਨਣ ਨ ਦਾਦ ਫ਼ਰਿਆਦ ਹੈ ਨੀ
ਲਾਹੌਰੀ ਵਿੱਚ ਵੇਹੜੇ ਦੀਵਾ ਨਿੱਤ ਬਾਲੀਂ ਬਣਸੀ ਯਾਰ ਦੀ ਮੜ੍ਹੀ ਸਮਾਧ ਹੈਨੀ

ਦੋ ਕਾਮਿਆਂ ਨੇ ਆਕੇ ਜੋਗੀ ਨੂੰ ਮਾਰ ਕੁੱਟ ਕੇ ਬਾਹਰ ਕਢ ਦੇਣਾ

ਸਹਿਤੀਹੀਰਦੋਵੇਂ ਸਖ਼ਤ ਲੜਦੀਆਂ ਸਨ ਲੱਭੂ ਰੌਸ਼ਨ ਆ ਮੁੱਖਵਿਖਾਲਿਆਏ
ਸਹਿਤੀ ਉੱਠ ਕੇ ਦੱਸੀਆਂ ਸਭ ਗੱਲਾਂ ਜੋ ਜੀਉ ਚਾਹਿਆ ਸੌ ਸਿਖਾਲਿਆ ਏ
ਸੁਣਦੇ ਸਾਰ ਰੌਸ਼ਨ ਲੱਭੂ ਕਾਮਿਆਂ ਨੂੰ ਗੁਸਾ ਆਇਆ ਤੇ ਖ਼ੂਨ ਉਛਾਲਿਆਏ
ਦੁਹਾਂ ਆਖਿਆ ਜੋਗੀਦਿਆ ਸਾਲਿਆ ਓਇ ਏਥੇ ਕੀ ਪਾਖੰਡ ਜਗਾਲਿਆ ਏ
ਦਾਰੂ ਇਕ ਦਾ ਦੋ ਦੇਹ ਲੱਤ ਮੁੱਕੀ ਜੋਗੀ ਕੁਟਿੱਆ ਤੇ ਲੰਮਾਂ ਪਾ ਲਿਆ ਏ
ਹੋਈ ਹਾਲ ਦੁਹਾਈ ਤੇ ਆਣ ਲੋਕਾਂ ਕੀਤਾ ਤਰਸ ਫ਼ਕੀਰ ਛੁਡਾਲਿਆ ਏ
ਵੇਖੇਂ ਬੁਰਾ ਸ਼ਰੀਫ਼ਾਂ ਦੇ ਘਰੀਂ ਆਕੇ ਤੂੰ ਕੀ ਜੋਗੀਆ ਓਏ ਏਥੇ ਭਾਲਿਆ ਏ
ਖਾਧੀ ਮਾਰ ਤੇ ਡੇਰੇ ਨੂੰ ਉਠ ਭੰਨਾ ਹਾਲ ਕਾਲ ਨ ਗਿਆ ਸੰਭਾਲਿਆ ਏ
ਕਿਤੇ ਤੇਲ ਮਲਿਆ ਕਿਤੇ ਬੰਨ੍ਹ ਪੱਟੀ ਕਿਤੇ ਸੇਕ ਕਰਦਾ ਧੂਆਂ ਬਾਲਿਆ ਏ
ਲਾਹੌਰੀ ਦੇਖ ਪਿੰਡਾ ਰੱਤੋ ਰਤ ਹੋਇਆ ਮੱਖਣ ਦੁੱਧ ਮਲਾਈ ਜੋ ਪਾਲਿਆ ਏ

ਵਾਕ ਕਵੀਸ਼ਰ

ਭੁੱਖਾ ਜਨਮ ਦਾ ਫ਼ਿਰੇ ਨਾ ਰੱਜਦਾ ਏ ਭਰੇ ਕਦੀ ਨ ਬੜਾ ਅਕੂਤ ਹੈ ਜੀ