ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ )

ਹੀਰਾ ਹਰੀ ਦਾ ਨਾਮ ਵਸਾਰਿਓ ਸੂ ਗੱਦਾ ਅਕਲ ਦਾ ਊਤ ਦਾ ਊਤ ਹੈ ਜੀ
ਪੱਟੇ ਚਸ਼ਮ ਨਾਹੀਂ ਦੁਨੀਆਂਦਾਰੀਆਂ ਥੀਂ ਦੇਖੋ ਰਾਤ ਦਿਨੇ ਖਾਂਦਾ ਜੂਤ ਹੈ ਜੀ
ਜਪੇ ਨਾਮ ਤੇ ਦੇਵਨ ਕਾ ਦੇਵਤਾ ਹੈ ਬਿਨਾ ਨਾਮ ਦੇ ਭੂਤ ਦਾ ਭੂਤ ਹੈ ਜੀ
ਇਕ ਨਾਮ ਦੇ ਤੁੱਲ ਨ ਹੋਰ ਕੋਈ ਲਿਖਿਆ ਵੇਦ ਗ੍ਰੰਥ ਸਬੂਤ ਹੈ ਜੀ
ਇਕ ਪਲਕ ਵੀ ਹਰੀ ਨ ਚੇਤਿਓ ਸੂ ਸਾਰਾ ਜਨਮ ਹੀ ਗਿਆ ਕਸੂਤ ਹੈ ਜੀ
ਹੋਈ ਮੂੰਹ ਕਾਲਾ ਅੱਗੇ ਜਾਂਦੜੇ ਦਾ ਜੇਹੜੀ ਚਲਿੱਆ ਘੋਲ ਕਰਤੂਤ ਹੈ ਜੀ
ਲਾਹੌਰੀ ਕਰਣੀ ਕਰੇ ਤਾਂ ਪੂਤ ਹੋਵੇ ਬਿਨਾ ਕਰਣੀਓਂ ਮੂਤ ਦਾ ਮੂਤ ਹੈ ਜੀ

_______੦_______

ਰੋ ਰੋ ਮਾਰ ਆਹੀਂ ਕਿਉਂ ਨਾ ਹੀਰਰੋਵੇ ਜਿਸਦਾਵੇਹੜਿਓਂ ਸੱਖਣਾ ਯਾਰਗਿਆ
ਮੂੰਹੋਂ ਕਿਹਾ ਬੜਾ ਗਰਕ ਖੇੜਿਆਂ ਦਾ ਹਾਇਹਾਇ ਕਰਦਾ ਖਾਂਦਾ ਮਾਰਗਿਆ
ਦੋਹਾਂ ਨਾਲ ਲੜਿਆ ਗਤਕੇ ਬਾਜ਼ ਜੋਗੀ ਜਾਨ ਰੱਖ ਕੇ ਤੇ ਕਰਦਾ ਵਾਰ ਗਿਆ
ਜਾਨ ਤਲੀ ਤੇ ਰੱਖਕੇ ਯਾਰ ਡਿੱਠਾ ਦਰਸ਼ਨ ਦੇਕੇ ਲੈ ਦੀਦਾਰ ਗਿਆ
ਵੇਲਾ ਟਾਲਿਆ ਤੇ ਦਿਲੋਂ ਰਿਹਾ ਸਾਬਤ ਮੁਸ਼ਕਲ ਬਣੀ ਜੋ ਸਿਰ ਸਹਾਰਗਿਆ
ਥਾਂ ਥਾਂ ਵਿਚਾਰ ਸੀ ਜੋਗੜੇ ਦੀ ਲਾਹੌਰੀ ਘਰੋ ਘਰ ਪਾ ਪੁਕਾਰ ਗਿਆ

ਜੋਗੀ ਦਾ ਕਾਲੇ ਬਾਗ਼ ਜਾਕੇ ਆਸਣ ਲਾਉਂਣਾ

ਕੀਤਾ ਕੂਚ ਜੋਗੀ ਭੰਨਾ ਖੂਹ ਉਤੋਂ ਧੂੰਣੀ ਕਾਲੜੇ ਬਾਗ਼ ਜਾ ਲਾ ਦਿੱਤੀ
ਆਸਣ ਝਾੜ ਵਿਛਾਇਆ ਰੱਖ ਤੂੰਬਾ ਝੋਲੀ ਬੋਹੜ ਦੇ ਨਾਲ ਲਟਕਾ ਦਿੱਤੀ
ਮੂੰਹੋਂ ਆਖਦਾ ਮਾਰਿਆ ਇਸ਼ਕ ਮੈਂਨੂੰ ਨਵੀਂ ਜ਼ਿੰਦਗੀ ਅੱਜ ਖ਼ੁਦਾ ਦਿੱਤੀ
ਕਈ ਰੋਜ਼ ਲਾਹੌਰੀਆ ਕੱਟਣੇ ਨੂੰ ਕੁੱਟੀਆ ਬਾਗ਼ ਦੇ ਵਿੱਚ ਸਜਾ ਦਿੱਤੀ

ਹੀਰ ਦੀ ਸਹੇਲੀਆਂ ਦਾ ਕਾਲੇ ਬਾਗ਼ ਜਾਣਾ

ਜੁਮੇਰਾਤ ਦੇ ਦਿਨ ਸਈਆਂ ਹੀਰਦੀਆਂ ਰਲ ਧਾਈਆਂ ਕਾਲੜੇ ਬਾਗ਼ਗਈਆਂ
ਪੰਜਾਂ ਪੀਰਾਂ ਦੀ ਖ਼ਾਨਗਾਹ ਬਾਗ਼ ਅੰਦਰ ਸੇਹਰੇ ਹੱਥ ਜਗਾਣ ਚਰਾਗ਼ ਗਈਆਂ
ਕੋਈ ਦੁੱਧ ਮੰਗਣ ਕੋਈ ਪੁੱਤ ਮੰਗਣ ਕੋਈ ਮਾਰੀਆਂ ਇਸ਼ਕ ਵੈਰਾਗ ਗਈਆਂ