(੯੬)
ਸੁਖੀਏ ਕੋਈ ਲਾਹੌਰੀਆ ਰੱਬ ਪਿਆਰੇ ਦੁੱਖਾਂ ਨਾਲ ਭਰਿਆ ਸੰਸਾਰ ਹੈ ਨੀਂ
ਹੀਰ ਦੀਆਂ ਸਹੇਲੀਆਂ ਦਾ ਜੋਗੀ ਨੂੰ ਛੇੜਨਾ
ਕਿਸੇ ਜੋਗੀ ਦੀ ਝੋਲੀ ਵਿੱਚ ਹੱਥ ਪਾਇਆ ਕਿਸੇ ਪਕੜਚਿਮਟਾਂਧੂਆਂ ਫ਼ੋਲਿਆ ਏ ਕੋਈ ਸੇਲ੍ਹੀਆਂ ਫੜੇ ਤੇ ਜਟਾਂ ਕੋਈ ਕਿਸੇ ਮਾਰ ਨੇਡਾ ਤੂੰਬਾਂ ਭੋਲ੍ਹਿਆ ਏ ਜੀਜੇ ਨਾਲ ਮਖੌਲ ਜਿਉਂ ਸ਼ਾਲੀਆਂ ਦਾ ਜੋ ਜੀ ਆਇਆ ਮੂੰਹੋਂ ਬੋਲਿਆ ਏ ਲਾਹੌਰੀ ਜੇਹਾ ਫ਼ਕੀਰ ਨੂੰ ਕ੍ਰੋਧ ਚੜ੍ਹਿਆ ਸੱਭੇ ਕੁਟੀਆਂ ਖ਼ੂਬ ਮਧੋਲਿਆ ਏ
ਕੌਲਾਂ ਨੂੰ ਜੋਗੀ ਨੇ ਫੜਨਾ
ਸਈਆਂ ਰੋਂਦੀਆਂ ਹੱਸਦੀਆਂ ਨੱਸਗਈਆਂ ਕੌਲਾਂ ਪਕੜਲਈ ਛਾਲ ਮਾਰਜੋਗੀ ਮਾਰ ਮਾਰਕੇ ਖ਼ੂਬ ਸਵਾਰਿਓ ਸੂ ਕੋਈ ਸੁਣੀ ਨਾ ਹਾਲ ਪੁਕਾਰ ਜੋਗੀ ਕੌਲਾਂ ਆਖਿਆ ਵਾਸਤਾ ਨਾਥ ਦਾ ਈ ਭੁੱਲੀ ਮੈਂ ਤੂੰਹੇਂ ਬਖ਼ਸ਼ਨਹਾਰ ਜੋਗੀ ਤੇਗਾ ਹੀਰਦਾ ਮੇਲ ਕਰਵੰਸਾਂ ਮੈਂ ਜੀਵਾਂ ਜਦੋਂ ਤਾਈਂ ਖਿਦਮਤਗਾਰ ਜੋਗੀ ਸਾਈਆਂ ਬੈਠ,ਕਰ ਸ਼ਾਂਤ ਦੇ ਜਾਣ ਮੈਂਨੂੰ ਚੰਗੇ ਕਰੇਗਾ ਕੰਮ ਕਰਤਾਰ ਜੋਗੀ ਲਾਹੌਰੀ ਰੱਬ ਚਾਹੇ ਤੇਰਾ ਮੇਲ ਹੋਸੀ ਬੈਠਾ ਰਹੋ ਏਥੇ ਦਿਨ ਦੋ ਚਾਰ ਜੋਗੀ
ਜੋਗੀ ਨੇ ਕੌਲਾਂ ਦੀ ਰਾਹੀਂ ਹੀਰ ਨੂੰ ਸਨੇਹਾ ਭੇਜਣਾ
ਕੌਲਾਂ ਕੌਲ ਕਰ ਪਾਲ ਵਿਖਾਲਣਾਈਂ ਆਖੀਂ ਕੌਲ ਨ ਮਨੋ ਵਿਸਾਰ ਹੀਰੇ ਬੇੜੀ ਵਿਚ ਜੋ ਕਸਮ ਸੁਗੰਧ ਖਾਧੀ ਆਖੀਂ ਯਾਦ ਕਰ ਕੌਲ ਕਰਾਰ ਹੀਰੇ ਰਾਂਝੇ ਮਹੀਂ ਚਰਾਈਆਂ ਬਰਸ ਬਾਰਾਂ ਓੜਕ ਸੈਦੜੇ ਦੀ ਬਣੀਓਂ ਨਾਰ ਹੀਰ ਲਾਗੀ ਹੋ ਭੰਨਾਂ ਆਇਆ ਮਗ਼ਰ ਡੋਲੀ ਸਿਰ ਚੁਕਾਇਆ ਇਸ਼ਕ ਪਟਾਰ ਹੀਰੇ ਆਪ ਸਤਰ ਪਈਓਂ ਮੈਂਨੂੰ ਮਿਲੇ ਧੱਕੇ ਓੜਕ ਮੱਲਿਆ ਨਾਥ ਦਾਰ ਹੀਰੇ ਪਾਈਆਂ ਮੁੰਦਰਾਂ ਚਾਕ ਨੇ ਖ਼ਾਕ ਲਾਈ ਕੀਤਾ ਹੁਕਮ ਜਿਉਂ ਹੀਰ ਸਰਕਾਰ ਹੀਰੇ ਤੇਰੇ ਮੁੱਖ ਦੀ ਭੁੱਖ ਸੀ ਜੋਗੜੇ ਨੂੰ ਆਇਿਆ ਖ਼ੈਰ ਮੰਗਣ ਖਾਧੀ ਮਾਰ ਹੀਰੇ ਹੀਰੇ ਨਾਲ ਮੇਰੇ ਜੋ ਜੋ ਬੀਤੀਆਂ ਨੇਂ ਲਈਆਂ ਜਾਣ ਤੇ ਸਬ ਸਹਾਰ ਹੀਰੇ ਕਹਿਦਈਂ ਯਾਰ ਜੋਗੀ ਤੇਰਾ ਦਿਨ ਕੋਈ ਨਹੀਂ ਦਮ ਦਾ ਕੁੱਝ ਇਤਬਾਰ ਹੀਰੇ ਲੱਗੇ ਦਾ ਲਾਹੌਰੀਆ ਜਿਵੇਂ ਮਿਲਣਾ ਕਾਲੇ ਬਾਗ਼ ਬੈਠਾ ਜੋਗੀ ਯਾਰ ਹੀਰੇ