ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ੧

ਮੰਜ਼ਲ੧

ਸੂਰਤ ਬਕਰ ੨

੧੫


ਉਤੇ ਚਾਹੇ ਆਪਣੀ ਕ੍ਰਿਪਾ ਨਾਲ ਦੇਵਬਾਨੀ ਉਤਾਰੇ ਮਨਮੁਖਤਾਈ ਨਾਲ ਈਸ਼੍ਵਰ ਦੀ ਉਤਾਰੀ ਹੋਈ ਪੁਸਤਕ ਵਲੋਂ ਲਗੇ ਇਨਕਾਰ ਕਰਨ, ਫਿਰ ਕਸ਼ਟ ਥੀਂ ਕਸ਼ਟ ਵਿਚ ਆ ਗਏ ਅਰ ਮੁਨਕਰਾਂ ਵਾਸਤੇ ਸ਼ਰਮਿੰਦਗੀ (ਮੂੰ ਕਾਲੁਖ)ਦਾ ਕਸ਼ਟ ਹੈ *।।੯੦।। ਅਰ ਜਦੋਂ ਏਹਨਾਂ ਨੂੰ ਕਹਿਆ ਜਾਂਦਾ ਹੈ ਕਿ (ਕੁਰਾਨ) ਜੋ ਖ਼ੁਦਾ ਨੇ ਉਤਾਰਿਆ ਹੈ ਓਸ ਉੱਤੇ ਈਮਾਨ ਲੈ ਆਓ ਤਾਂ ਅੱਗੋਂ ਉੱਤਰ ਦੇਂਦੇ ਹਨ ਕਿ ਅਸੀਂ ਤਾਂ ਓਸੇ ( ਕਿਤਾਬ) ਉਤੇ ਈਮਾਨ ਧਾਰਨੇ ਹਾਂ ਜੋ ਸਾਡੇ ਉਤੇ ਉਤਰੀ ਹੈ ਭਾਵ ਇਹ ਹੈ ਕਿ ਓਸ ਥੀਂ ਸਿਵਾ ( ਦੂਸਰੀ ਪੁਸਤਕ) ਨਹੀਂ ਮੰਨਦੇ, ਯਦਯਪਿ ਏਹ ( ਕੁਰਾਨ) ਸੱਚਾ ਹੈ (ਅਰ) ਜੋ (ਪੁਸਤਕ) ਏਹਨਾਂ ਦੇ ਪਾਸ ਹੈ ਉਸ ਦੀ ਤਸਦੀਕ ਭੀ ਕਰਦਾ ਹੈ ( ਹੇ ਪੈਯੰਬਰ ਏਹਨਾਂ ਪਾਸੋਂ ਏਹ ਤਾਂ) ਪੁਛੋ ਕੇ ਭਲਾ ਯਦੀ ਤੁਸੀਂ ( ਅਰਥਾਤ ਤੁਹਾਡੇ ਮਹਾਨ ਪੁਰਖ) ਈਮਾਨ ਵਾਲੇ ਹੁੰਦੇ ਤਾਂ ਪਹਿਲੇ ( ਅਰਥਾਤ ਭੂਤ ਸਮੇਂ ਵਿਚ) ਅੱਲਾ ਦੇ ਪੈਯੰਬਰਾਂ ਨੂੰ ਕਿਉਂ ਕਤਲ ਕਰਦੇ॥੯੧।। ਅਰ ਤੁਹਾਡੇ ਪਾਸ ਮੂਸਾ ( ਖੁੱਲ੍ਹਮ) ਖੁੱਲ੍ਹੀਆਂ ਨਿਸ਼ਾਨੀਆਂ ਲੈਕੇ ਆਇਆ ਸੀ ਏਸ ਉੱਤੇ ਭੀ ਤੁਸੀਂ ਉਸ ਦੇ (ਤੌਰਾਤ ਲੈਣ ਵਾਸਤੇ ਤੂਰ ਉੱਤੇ ਗਿਆਂ) ਪਿਛੋਂ ਵੈੜਕੇ ਨੂੰ (ਪੂਜਾ ਵਾਸਤੇ) ਬਨਾ ਲਿਆ (ਏਸ ਤਰਹਾਂ ਕਰਨ ਨਾਲ) ਤੁਸੀਂ (ਆਪਣਾ ਹੀ) ਨੁਕਸਾਨ ਕਰ ਰਹੇ ਸੀ॥੯੨॥ ਅਰ (ਵੈ ਸਮਾਂ ਯਾਦ ਕਰੋ) ਜਦੋਂ ਅਸਾਂ ਤੁਹਾਡੇ (ਅਰਥਾਤ ਤੁਹਾਡਿਆਂ ਮਹਾਨ ਪੁਰਖਾਂ) ਪਾਸੋਂ ਪਰਤੱਗਯਾ ਲੀਤੀ ਅਰ (ਪ੍ਰਬਤ) ਤੂਰ ਨੂੰ ਓਠਾਕੇ ਤੁਹਾਡੇ(ਅਰਥਾਤ ਤੁਹਾਡਿਆਂ ਮਹੱਦ ਪੁਰਖਾਂ)ਉਤੇ ਉੱਚਿਆਂ ਕੀਤਾ। (ਅਰ ਹੁਕਮ ਦਿਤਾ ਕਿ ਇਹ ਕਿਤਾਬ ਤੌਰਾਤ) ਨੂੰ ਜੋ ਅਸਾਂ ਦਿਤੀ ਹੈ ਮਜਬੂਤੀ ਨਾਲ ਪਕੜੀ ਰੱਖੋ ਜੋ ਅਸਾਂ ਨੇ ਤੁਹਾਨੂੰ ਦਿਤੀ ਹੈ (ਜੋ ਕੁਛ ਇਸ ਵਿਚ ਲਿਖਿਆ ਹੈ ਉਸ ਨੂੰ) ਸੁਣੋ (ਇਸਦੇ ਉੱਤਰ ਵਿਚ) ਓਹਨਾਂ ਲੋਗਾਂ ਨੇ ਕਹਿਆ ਕਿ ਅਸੀਂ ਸੁਣਿਆਂ ਤਾਂ ਸਹੀ ਪਰੰਤੂ ( ਏਸ ਨੂੰ ਅਸੀਂ) ਨਾ ਮੰਨਿਆਂ ਅਰ ਓਹਨਾਂ ਨੇ ਕੁਫਰ ਦੇ ਕਾਰਣੋਂ ਬੈੜਕਾ (ਅਰਥਾਤ ਉਸ ਦੀ ਪੂਜਾ) ਉਹਨਾਂ ਦੇ ਦਿਲਾਂ ਵਿਚ ਸੰਚਰ ਗਈ ਸੀ (ਹੇ ਪੇਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਯਦੀ ਤੁਸੀਂ ਧਾਰਮਿਕ ਲੋਗ ਹੋ ਤਾਂ ਤੁਹਾਡਾ ਧਰਮ ਹੀ ਤੁਹਾਨੂੰ (ਬਹੁਤ ਹੀ) ਬੁਰਾ ਉਪਦੇਸ਼ ਕਰਦਾ ਹੈ॥੯੩॥ (ਹੇ ਪੈਯੰਬਰ ਏਹਨਾਂ ਨੂੰ) ਕਹੋ ਕਿ ਯਦੀ ਖੁਦਾ ਦੇ ਪਾਸ ਅੰਤ ਦਾ ਘਰ ਖਾਸ ਕਰਕੇ ਤੁਹਾਡੇ ਹੀ ਵਾਸਤੇ ਹੈ(ਕਿੰਤੂ)ਦੂਸਰਿਆਂ ਵਾਸਤੇ ਨਹੀਂ (ਜੇਕਰ) (ਏਸ ਪਖ ਵਿਚ) ਸਚੇ ਹੋ ਤਾਂ ਮਰਨ ਦੀ ਚਾਹਨਾ ਕਰੋ॥੯੪॥ ਪਰੰਚ ਉਨਹਾਂ (ਮੰਦ ਕਰਮਾਂ) ਦੇ ਕਾਰਨ ਜਿਨ੍ਹਾਂ ਨੂੰ ਏਹਨਾਂ ਦਿਆਂ


*ਸ਼ਰਮਿੰਦਗੀ।