੧੬
ਪਾਰਾ ੧
ਮੰਜ਼ਲ ੧
ਸੂਰਤ ਬਕਰ ੨
ਹਥਾਂ ਨੇ ਪਹਿਲਾਂ ਥੀਂ ਹੀ ਭੇਜਿਆ ਹੈ ਇਹ ਕਦਾਪਿ ਮੌਤ ਦੀ ਇਛਾ ਨਹੀਂ ਕਰ ਸਕਦੇ ਅਰ ਅੱਲਾ (ਏਹਨਾਂ) ਦੁਸ਼ਟਾਂ ਨੂੰ ਭਲੀ ਭਾਂਤ ਜਾਣਦਾ ਹੈ॥ ੯੫।। ਅਰ (ਹੇ ਪੈਯੰਬਰ) ਨਿਸਚੇ ਹੀ ਤੁਸੀਂ ਦੇਖੋਗੇ ਕਿ ਇਹ ਲੋਗ ਜੀਵਣ ਉਤੇ (ਸਰਿਆਂ) ਲੋਗਾਂ ਨਾਲੋਂ ਬਹੁਤ ਸਾਰੇ ਰੀਝੇ ਹੋਏ ਹਨ ਏਥੋਂ ਤਕ ਕੇ ਭੇਦਵਾਦੀਆਂ ਵਿਚ ਭੀ ਇਕ ਇਕ(ਪੁਰਖ)ਇਛਾ ਕਰਦਾ ਹੈ ਕਿ ਹਾ ਦੈਵ!ਇਸਦੀਆਯੂ ਹਜ਼ਾਰ ਬਰਖ ਦੀ ਹੋਵੇ ਅਰ (ਹਾਲ ਇਹ ਹੈ ਕਿ) ਐਨਾਂ ਚਿਰ ਜੀਉਂਦੇ ਭੀ ਰਹੇ ਤਾਂ ਭੀ ਵਡੀ ਉਮਰ ਉਸਨੂੰ ਦੁਖ ਪਾਸੋਂ ਮੁਕਤੀ ਦੇਣ ਵਾਲੀ ਨਹੀਂ ਅਰ ਜੋ ਕੁਛ ਭੀ ਏਹ ਲੋਗ ਕਰ ਰਹੇ ਹਨ ਅੱਲਾ ਓਸ ਨੂੰ ਦੇਖ ਰਹਿਆਂ ਹੈ॥੯੬॥ ਰੁਕੂਹ ੧੧॥
ਕਹੋ ਕਿ ਜੋ ਆਦਮੀ ਜਬਰਾਈਲ (ਫਰਿਸ਼ਤੇ) ਦਾ ਵੈਰੀ ਬਣੇ ਇਹ (ਕਰਾਨ) ਓਸੇ (ਫਰਿਸ਼ਤੇ) ਨੇ ਖੁਦਾ ਦੇ ਹੁਕਮ ਨਾਲ ਤੁਹਾਡੇ ਦਿਲ ਵਿਚ ਪਾਇਆ ਹੈ (ਅਰ ਕਰਾਨ) ਓਹਨਾਂ ਪੁਸਤਕਾਂ) ਦੀ ਭੀ ਤਸਦੀਕ ਕਰਦਾ ਹੈ ਜੋ ਇਸਦੇ ਉਤ੍ਰਨ ਥੀਂ ਪਹਿਲਾਂ(ਵਿਦਮਾਨ)ਹਨ ਅਰ ਈਮਾਨ ਵਾਲਿਆਂ ਵਾਸਤੇ ਸਿਖਯਾ ਅਰ ਖੁਸ਼ਖਬਰੀ ਹੈ ।।੯੭॥ ਜੋ ਪੁਰਖ ਅੱਲਾ ਦਾ ਓਸ ਦਿਆਂ ਫਰਿਸ਼ਤਿਆਂ ਦਾ ਅਰ ਓਸ ਦਿਆਂ ਰਸੂਲਾਂ ਦਾ ਅਰ ਜਬਰਾਈਲ ਦਾ ਅਰ ਮੇਕਾਈਲ (ਫਰਿਸ਼ਤੇ) ਦਾ ਵੈਰੀ ਹੋਇਆ ਤਾਂ ਅੱਲਾ ਭੀ ਐਸਿਆਂ ਕਾਫਰਾਂ ਦਾ ਦੁਸ਼ਮਨ ਹੈ ।।੯੮।। ਅਰ (ਹੇ ਪੈਯੰਬਰ) ਅਸਾਂ ਨੇ ਤੁਹਾਡੇ ਪਾਸ ਪਰਗਟ ਆਯਤਾਂ ਭੇਜੀਆਂ ਹਨ ਅਰ ਏਹਨਾਂ ਪਾਸੋਂ ਇਨਕਾਰ ਨਹੀਂ ਕਰਦੇ ਪਰੰਚ ਵਹੀ ਜੋ ਬਦਕਾਰ ਹਨ॥੯੯।। ਕੀ ਜਦੋਂ ਕਦੇ ਕੋਈ ਪਰਤੱਗਯਾ ਕਰ ਲੈਂਦੇ ਹਨ ਤਾਂ ਇਹਨਾਂ ਵਿਚੋਂ ਕੋਈ ਨਾ ਕੋਈ ਟੋਲਾ ਉਸਨੂੰ *ਸੁਟ ਪਾਉਂਦਾ ਹੈ ਕਿੰਤੂ ਏਹਨਾਂ ਵਿਚੋਂ ਬਹੁਤ ਸਾਰੇ ਤਾਂ ਈਮਾਨ ਹੀ ਨਹੀਂ ਰਖਦੇ॥੧oo।। ਅਰ ਜਦੋਂ ਏਹਨਾਂ ਦੇ ਪਾਸ ਈਸ਼ਵਰ ਦੇ ਵਲੋਂ ਰਸਲ ( ਮੁਹੰਮਦ) ਆਇਆ (ਜੋ) ਉਸ ਕਿਤਾਬ ਦੀ ਜੋ ਏਹਨਾਂ ( ਯਹੂਦੀਆਂ) ਦੇ ਪਾਸ ਹੈ ਤਸਦੀਕ ਭੀ ਕਰਦਾ ਹੈ ਤਾਂ (ਏਹਨਾਂ) ਕਿਤਾਬਾਂ ਵਾਲਿਆਂ ਵਿਚੋਂ ਇਕ ਟੋਲੇ ਨੇ ਅੱਲਾ ਦੀ ਕਿਤਾਬ ( ਤੌਰਾਤ) ਨੂੰ ( ਜਿਸ ਵਿਚ ਏਸ ਰਸੂਲ ਦੀ ਭਵਿਖਤ ਬਾਣੀ ਭੀ ਹੈ ਐਸੀ)†ਪਿਠ ਪਿੱਛੇ ਸਿੱਟੀ ਕਿ ਮਾਨੋਂ ਓਹਨਾਂ ਨੂੰ ਕੁਛ ਖਬਰ ਹੀ ਨਹੀਂ॥੧੦੧॥ ਉਹ ਉਸ (ਅਟਕਲਪਚੂਆਂ) ਪਿਛੇ ਪੜ ਗਏ ਜਿਨ੍ਹਾਂ ਨੂੰ ਸਿਲੇਮਾਨ ਦੇ ਰਾਜ ਸਮੇਂ ਵੇਲੇ ਸ਼ੈਤਾਨ ਪਢਿਆ (ਪਢਾਯਾ) ਕਰਦੇ ਸਨ ਸੁਲੇਮਾਨ ਨੇ ਕਾਫਰ ਨਹੀਂ ਸੀ ਕੀਤਾ ਕਿੰਤੂ ਕੁਫਰ (ਕੀਤਾ ਸੀ ਤਾਂ) ਸ਼ੈਤਾਨਾਂ ਨੇ ਹੀ ਕੀਤਾ ਸੀ ਕਾਹੇ ਤੇ ਵੈ ਲੋਗਾਂ ਨੂੰ ਟੂਣਾ ਟਾਮਣ ਦਸਿਆ ਕਰਦੇ ਸਨ ਅਰ ( ਇਸ ਥੀਂ ਸਿਵਾ ਉਨ੍ਹਾਂ ਗੱਲਾਂ ਵਿਚ ਰੁਝ ਗਏ) ਜੋ ਬਾਯਬਲ ਵਿਚ ਹਾਰੂਤ ਅਰ ਮਾਰੂਤ
*ਮੰਨਦਾ ਨਹੀਂ। †ਭੁਲਾਈ ‡ਵਰਤ ਕੇ।