ਪੰਨਾ:ਕੁਰਾਨ ਮਜੀਦ (1932).pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਮੰਜ਼ਲ ੧

ਸੂਰਤ ਬਕਰ ੨

੧੭


ਫਰਿਸ਼ਤਿਆ ਨੂੰ ਪਹੁੰਚਾਈਆਂ ਗਈਆਂ ਸਨ ਅਰ ਵੈ ਕਿਸੇ ਨੂੰ ਨਹੀਂ ਦਸਦੇ ਸਨ ਜਦੋਂ ਤਕ ਓਸ ਨੂੰ ਨਹੀਂ ਕਹਿ ਦੇਂਦੇ ਅਸੀਂ ਤਾਂ ਪਰੀਖਯਾ (ਦਾ ਕਾਰਨ) ਹਾਂ ਤਾਂ ਕਿਤੇ ਕਾਫਰ ਨਾ ਬਨ ਜਾਈਓ ਫੇਰ ਭੀ ਓਹਨਾਂ ਪਾਸੋਂ ਐਸੀਆਂ ਬਾਤਾਂ ਸਿਖਦੇ ਜਿਨਹਾਂ ਕਰਕੇ ਮੀਆਂ ਬੀਬੀ ਵਿਚ ਵਿਛੋੜਾ ਪਾ ਦੇਣ ਹਾਲਾਂ ਕਿ ਓਹ ਖੁਦਾ ਦੇ ਹੁਕਮ ਥੀਂ ਬਿਨਾਂ ਆਪਣੀਆਂ ਇਹਨਾਂ ਗਲਾਂ ਨਾਲ ਕਿਸੇ ਨੂੰ ਦੁਖ ਨਹੀਂ ਦੇ ਸਕਦੇ ਭਾਵ ਇਹ ਲੋਗ ( ਉਨਹਾਂ ਪਾਸੋਂ) ਐਸੀਆਂ ਬਾਤਾਂ ਸਿਖਦੇ ਜਿਨਹਾਂ ਕਰਕੇ ਏਹਨਾਂ ਨੂੰ (ਹੀ ਖੁਦ) ਨੁਕਸਾਨ ਪਹੁੰਚਦਾ ਹੈ ਲਾਭ ਨਹੀਂ ਹਾਲਾਂ ਕਿ ਜਾਣ ਚੁਕੇ ਸਨ ਕਿ ਜੋ ਪੁਰਖ ਏਹਨਾਂ ਬਾਤਾਂ ਦਾ ਬਯੋਪਾਰੀ ਹੋਇਆ ਅੰਤ ਨੂੰ ਕੁਛ ਹਿਸਾ ਨਹੀਂ ਅਰ ਪਰੰਚ ਬੁਰਾਂ ( ਪ੍ਰਤਿਬਦਲਾ) ਹੈ ਜਿਸ ਦੇ ਬਦਲੇ ਵਿਚ ਏਹਨਾਂ ਨੇ ਆਪਣੀਆਂ ਜਾਨਾਂ ਨੂੰ ਬੇਚਿਆ ਹੇ ਦੇਵ ਏਹਨਾਂ ਨੂੰ ( ਏਤਨੀ) ਸਮਝ ਹੁੰਦੀ॥ ੧੦੨॥ ਅਰ ਯਦੀ ਏਹ ਈਮਾਨ ਧਾਰ ਲੈਂਦੇ ਅਰ ਸੰਜਮੀ ਬਣ ਜਾਂਦੇ ਤਾਂ (ਤਾਂ) ਭਗਵਾਨ ਦੇ ਪਾਸ ਅਛਾ ਬਦਲਾ ਸੀ ਪਰੰਤੂ ਹਯ ਯਦੀ (ਏਹ) ਸਮਝਦੇ॥ ੧੦੩॥ ਰੁਕੂਹ ੧੨॥

ਮੁਸਲਮਾਨੋ! (ਪੈਯੰਬਰ ਨੂੰ ਰਾਯਨਾ ਕਹਿਕੇ ਨਾ ਬੁਲਾਇਆ ਕਰੋ, ਕਿੰਤੂ ਉਨਜ਼ੁਰਨਾ ਕਹਿਆ ਕਰੋ ਅਰ (ਧਿਆਨ ਲਾਕੇ) ਸੁਣਦੇ ਰਹਿਆ ਕਰੋ ਅਰ ਮੁਨਕਰਾਂ ਵਾਸਤੇ ਭਿਆਂਨਕ ਦੁਖ ਹੈ॥੧੦੪॥ ਕਿਤਾਬਾਂ ਵਾਲਿਆਂ ਅਰ ਭੇਦ ਵਾਦੀਆਂ ਵਿਚੋਂ ਜੋ ਲੋਗ ਮੁਨਕਰ (ਇਸਲਾਮ) ਹਨ ਏਸ ਬਾਰਤਾ ਥੀਂ ਰਾਜ਼ੀ ਨਹੀਂ ਕਿ ਤੁਹਾਡੇ ਪਰਵਰਦਿਗਾਰ ਦੇ ਵਲੋਂ ਤੁਸਾਂ (ਮੁਸਲਮਾਨਾਂ) ਉਤੇ ਭਲਾਈ ਉਤਾਰੀ ਜਾਵੇ ਅਰ ਅੱਲਾ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਵਾਸਤੇ ਚੁਣ ਲੈਂਦਾ ਹੈ ਅਰ ਅੱਲਾ ਵਡਾ ਫਜ਼ਲ (ਕਰਨ) ਵਾਲਾ ਹੈ॥੧੫॥(ਹੇ ਪੈਯੰਬਰ) ਅਸੀਂ ਯਜੀ ਕੋਈ ਆਯਤ ਮਨਸੂਖ ਕਰ ਦੇਵੀਏ ਕਿੰਵਾ(ਤਹਾਡੇ) ਚੇਤੇ ਥੀਂ ਭਲਾ ਦੇਈਏ ਤਾਂ ਉਸ ਨਾਲੋਂ ਚੰਗੀ ਕਿੰਵਾ ਵੈਸੀ ਹੀ ਉਤਾਰ (ਭੀ) ਦੇਂਦੇ ਹਾਂ, (ਹੇ ਪੈਯੰਬਰ) ਕੀ ਤੈਨੂੰ ਮਾਲੂਮ ਨਹੀਂ ਕਿ ਅੱਲਾ ਸੰਪੂਰਨ ਵਸਤਾਂ ਉੱਤੇ ਕਾਦਰ ਹੈ॥੧੦੬॥ ਕੀ ਤੁਹਾਨੂੰ ਮਾਲੂਮ ਨਹੀਂ ਕਿ ਅਕਾਸ ਧਰਤੀ ਦਾ ਰਾਜ ਓਸੇ ਦਾ ਹੀ ਹੈ ਅਰ ਅੱਲਾ ਥਾਂ ਸਿਵਾ ਤੁਸਾਂ ਦਾ ਨਾ ਕੋਈ ਮਿੱਤਰ ਹੈ ਨਾ ਕੋਈ ਸਹਾਇਕ॥੧੦੭॥ (ਮੁਸਲਮਾਨੋ!) ਕੀ ਤੁਸੀਂ ਵੀ ਆਪਣੇ ਰਸੂਲ ਥਾਂ ਪ੍ਰਸ਼ਨ ਕਰਨਾ ਚਾਹੁੰਦੇ ਹੋ ਜਿਸ ਤਰਹਾਂ ਪਹਿਲੇ ਮੂਸਾ ਤੇ ਪ੍ਰਸ਼ਨ ਕੀਤੇ ਗਏ ਸਨ ਅਰ ਜੋ ਈਮਾਨ ਦੀ ਪ੍ਰਤਿਨਿਧੀ ਵਿਚ ਕੁਫਰ ਨੂੰ ਸ੍ਵੀਕਾਰ ਕਰੇ ਤਾਂ ਵੈ ਸੂਧੇ ਮਾਰਗੋਂ ਭੁਲ ਗਿਆ ਹੈ॥੧ot॥ ( ਮੁਸਲਮਾਨੋਂ!) ਪੁਸਤਕ ਵਾਲਿਆਂ ਵਿਚੋਂ ਬਹੁਤ ਸਾਰਿਆਂ ਉੱਤੇ ਸੱਤ ਪਰਗਟ ਹੋ ਚੁਕਾ ਹੈ (ਫੇਰ ਭੀ) ਆਪਣੀ ਮਾਨਸਿਕ ਈਰਖਾ ਦੇ ਕਾਰਣ