ਪੰਨਾ:ਕੁਰਾਨ ਮਜੀਦ (1932).pdf/2

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬੇਨਤੀ!

ਪਿਆਰੇ ਸਜਨੋ! ਭਾਵੇਂ ਅਪਨੀ ਵਲੋਂ ਬੜਾ ਯਤਨ ਕੀਤਾ ਗਿਆ ਹੈ ਫੇਰ ਵੀ ਹੋ ਸਕਦਾ ਹੈ ਕਿ ਇਸ ਉਲਥੇ ਵਿਚ ਕਈ ਇਕ ਛਾਪੇ ਦੀਆਂ ਭੁਲਾਂ ਰਹਿ ਗਈਆਂ ਹੋਣ ਸਚ ਹੈ:-

"ਭੁਲਣ ਅੰਦਰਿ ਸਭੁ ਕੋ
ਅਭੁਲੁ ਗੁਰੂ ਕਰਤਾਰੁ॥"

 ਨਹੀਂ ਤਾਂ ਕੁਰਾਨ ਮਜੀਦ ਤਾਂ ਭੁਲਾਂ ਥੀਂ ਰਹਿਤ ਅਰ ਉਕਾ ਸਚਾਈ ਦਾ ਹੀ ਭੰਡਾਰ ਹੈ।

ਇਸ ਵਾਸਤੇ ਯਦੀ ਤੁਸੀਂ ਕੋਈ ਭੁਲ ਇਸ ਉਲਥੇ ਵਿਚ ਪਾਓ ਤਾਂ ਉਸਨੂੰ ਮੇਰੀ ਵਲੋਂ ਸਮਝਕੇ ਖਿਮਾਂ ਕਰਨੀ ਕਿਉਂਕਿ ਇਨਸਾਨ ਭੁਲਣਹਾਰ ਹੈ ਹਾਂ ਜੇਕਰ ਹੋ ਸਕੇ ਤਾਂ ਕਿਰਪਾ ਕਰਕੇ ਮੈਨੂੰ ਉਸ ਭੁਲ ਥੀਂ ਇਤਲਾਹ ਬਖਸ਼ਨੀ ਤਾਂਕਿ ਅਗਲੇ ਅਡੀਸ਼ਨ ਵਿਚ ਉਹਦੀ ਸੁਧਾਈ ਕਰ ਦਿਤੀ ਜਾਵੇ।

ਦਾਸ:-ਮੁਹੰਮਦ ਯੂਸਫ਼

 ਐਡੀਟਰ 'ਨੁਰ'

ਕਾਦੀਆਂ