ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/313

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾਂ ੧੫ ਸੂਰਤ ਬਨੀਅਸਰਾਈਲ ੧੭ ( ੩੧੩ ਅਰ ਉਸ ਦੇ ਕਸ਼ਟ ਪਾਸੋਂ ਡਰਦੇ ਰਹਿੰਦੇ ਹਨ। ਅਰ ਅਸਲ ਵਿਚ ਤੁਸ ਦੇ ਪਰਵਰਦਿਗਾਰ ਦਾ ਕਸ਼ਟ ਡਰਨ ਦੀ ਵਸਤੂ(ਭੀ)ਹੈ ॥ ੫੭ ॥ ਅਰ ( ਨਾ ਫਰਮਾਨ ਲੋਕਾਂ ਦੀ ) ਕੋਈ ਨਗਰੀ ਨਹੀਂ ਪਰੰਤੂ ਲੈ ਦੇ ਦਿਨਾਂ ਤੋਂ ਪ੍ਰਥਮ ( ਪ੍ਰਥਮ ਨਾ ਫਰਮਾਨੀ ਦੀ ਸਜਾ ਵਿਚ ਜਾਂ ਤਾਂ ) ਅਸੀਂ ਓਹਨਾਂ ਮਾਰ ਕੇ ਰਹਾਂਗੇ ਕਿੰਞਾ ਓਸ ਤਾਈਂ ( ਕੋਈ ਔਰ ) ਸਖਤ ਕਸ਼ਟ ਦੇਵਾਂਗੇ। ਅਰ ਇਹ ਬਾਰਤਾਂ ਪੁਸਤਕ ਵਿਖੇ ਲਿਖੀ ਗਈ ਹੈ॥੫੮॥ ਅਰ ਸਾਨੂੰ (ਫਰਮਾਇਸ਼ੀ)ਮੋਜੜਿਆਂ ਦੇ ਭੇਜਣ ਵਿਚ (ਕੋਈ ਹੋਰ) ਰੁਕਾਵਟ (ਦਾ ਕਾਰਣ) ਨਹੀਂ (ਹੋਇਆ) ਪਰੰਤੂ ਇਹੋ ਕਿ ਭੂਤ ਸਮੇਂ ਦੇ ਪੁਰਖਾਂ ਨੇ ਉਨ੍ਹਾਂ ਨੂੰ ਝੂਠਿਆਂ ਕੀਤਾ ਇਸ ਵਾਸਤੇ ਅਸਾਂ ਨੇ ਸਮੂਦ ( ਦੀ ਜਾਤੀ ) ਨੂੰ ਊਠਣੀ ਦਾ ( ਖੁਲ- ਮਖੁਲਾ )ਮੋਜਿਜ਼ਾ ਦਿਤਾ ਸੀ ਫੇਰ ਭੀ ਲੋਕਾਂ ਨੇ (ਨਾ ਮੰਨ ਕੇ ਉਸ ਨੂੰ ਸਤਾਯਾ ਅਰ ( ਇਹ ) ਮੋਜਿਥੇ ( ਜੋ ) ਅਸੀਂ ( ਭੇਜਿਆ ਕਰਦੇ ਹਾਂ ਇਹ ਤਾਂ) ਕੇਵਲ ਡਰਾਉਣ ਦੇ ਭਾਵ ਉਤੇ ਭੇਜਿਆ ਕਰਦੇ ਹਾਂ॥੫੯॥ ਅਰ ( ਹੇ ਪੈਕੰਬਰ ) ਜਦੋਂ ਅਸਾਂ ਨੇ ਤੁਸਾਂ ਤਾਈਂ ਆਖਿਆ ਕਿ ਤੁਸਾਂ ਦੇ ਪਰਵਰਦਿਗਾਰ ਨੇ ( ਅਰਥਾਤ ਅਸਾਂ ਨੇ ) ਲੋਕਾਂ ਨੂੰ ਸੰਪੂਰਨਾਂ ਪਾਸਿਆਂ ਤੋਂ ਰੋਕ ਰੱਖਿਆ ਹੈ ਅਰ ਸ੍ਵਪਨ ਜੋ ਅਸਾਂ ਨੇ ਤੁਸਾਂ ਤਾਈਂ ਦਿਖਾਇਆ ਤਾਂ ਬਸ ਉਸਨੂੰ ਲੋਕਾਂ(ਦੇ ਨਿਸਚੇ ) ਦੀ ਪ੍ਰੀਛਾ ਦਾ ( ਵਸੀਲਾ ) ਨਿਯਤ ਕੀਤਾ। ਅਰ ( ਅਮੁਨਾ ਪ੍ਰਕਾਰ ਸੇ ਹੀ ਥੋਹਰ ਦੇ ) ਬ੍ਰਿਛ ਨੂੰ ਜਿਸ ਉ ਕੁਰਾਨ ਵਿਚ ਫਿਟਕ ਦਿਤੀ ਗਈ ਹੈ ਗਲ ਕਾਹਦੀ ਭਾਵੇਂ ਅਸੀਂ ਏਹਨਾਂ ਲੋਕਾਂ ਨੂੰ ( ਭਾਂਤ ੨ ਸੇ ) ਡਰਾਉਂਦੇ ਹਾਂ ਪਰੰਤੂ ਸਾਡਾ ਡਰਾਉਣਾ ਇਹਨਾਂ ਦੀ ਮਨਮੁਖਤਾਈ ਨੂੰ ਕਈ ਦਰਜੇ ਅਧਿਕ ਕਰਦਾ ਹੈ ॥ ੬੦ ॥ ਰਕੂਹ ੬ ॥ ਮੱਥਾ ੬॥ ਅਰ ਜਦੋਂ ਅਸਾਂ ਨੇ ਫਰਿਸ਼ਤਿਆਂ ਨੂੰ ਹੁਕਮ ਦਿਤਾ ਕਿ ਆਦਮ ਟੇਕੋ ਤਾਂ ਸੰਪੂਰਨਾ ਨੇ ਮਥਾ ਟੇਕਿਆ ਪਰੰਤੂ ਅਬਲੀਸ ਲਗਾ ਅਗੋਂ ਹੁਜਤ ਕਰਨ ਕਿ ਕੀ ਮੈਂ ਐਸੇ ਪੁਰਖ ਨੂੰ ਮਥਾ ਟੇਕਾਂ ਜਿਸਨੂੰ ਤੂਨੇ ਮਿਟੀ ਥੀਂ ਉਤਪਤ ਕੀਤਾ ਹੈ । ੬੧ ॥ ( ਫਿਰ ) ਬੋਲਿਆ ਕਿ ਭਲਾ ਦੇਖ ਤਾਂ ਸਹੀ ਇਹ ਉਹ ਪੁਰਖ ਹੈ ਜਿਸ ਨੂੰ ਤੂੰ ਮੇਰੇ ਨਾਲੋਂ ਉਚਾਈ ਦਿਤੀ ਹੈ ਯਦੀ ਤੂੰ ਮੈਨੂੰ ਲੈ ਦੇ ਦਿਨ ਤਕ ਦੀ ਮੋਹਲਤ ਦੇਵੇਂ ਤਾਂ ਮੈਂ ਥੋਹੜੇ ਜੇਹਾਂ ਦੀ ਗਲ ਤਾਂ ਕਰਦਾ ਨਹੀਂ ਬਾਕੀ ਏਸ ਦੀ ਸੰਪੂਰਨ ਵੰਸ ਦੀ ਜੜ੍ਹ ਪੁਟ ਕੇ ਹੀ ਰਹਾਂਗਾ ॥੬੨॥ ਖੁਦਾ ਨੇ ਆਖਿਆ ਜਾ ( ਪਰੇ ਹਟ ) ਜੋ ਪੁਰਖ ਏਹਨਾਂ ਵਿਚੋਂ ਤੇਰੀ ਬੈਠਣੀ ਬੈਠੇਗਾ ਤਾਂ ਤੁਸਾਂ ਸਾਰਿਆਂ ਦੀ ਸਜ਼ਾ ਜਹੱਨਮ ( ਅਰ ) ਸਜਾ ਪੂਰੀ ॥ ੬੩ ॥ ਅਰ ਇਨਹਾਂ ਵਿਚੋਂ ਜਿਸ ਨੂੰ ਆਪਣੀਆਂ (ਮੋਮੋ ਠੱਗਣੀਆਂ) ਗੱਲਾਂ ਨਾਲ ( ਬਹਿਕਾਉਣਾ ) ਬਨ ਸਕੇ ਬਹਿਕਾ ਅਰ ਇਨਹਾਂ ਉਤੇ ਆ