ਪੰਨਾ:ਕੁਰਾਨ ਮਜੀਦ (1932).pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਸੂਰਤ ਆਲ ਇਮਰਾਨ ੩

੫੩ਤਰਫ ਬੁਲਾਇਆ ਜਾਂਦਾ ਹੈ ਤਾਕਿ (ਉਹੀ) ਉਨਹਾਂ ਦਾ ਝਗੜਾ ਚੁਕਾ ਦੇਵੇ ਏਸ ਬਾਤੋਂ ਭੀ ਉਨਹਾਂ ਦਾ ਇਕ ਟੋਲਾ ਮੁੰਹ ਮੋੜਕੇ ਪਿਛੇ ਹਟ ਗਿਆ ॥੨੨॥ ਏਹ ਏਸ ਕਰਕੇ (ਕਿ ਏਹਨਾਂ ਨੂੰ ਘੁਮੰਡ ਹੈ) ਕਿ ਸਾਨੂੰ ਨਰਕਾਗਨੀ ਛੁਏਗੀ ਭੀ ਤਾਂ ਬਸ ਗਿਨਤੀ ਦੇ ਚਾਰ ਦਿਹਾੜੇ ਅਰ ਜੋ ਮਨ ਵਧੀਆਂ ਇਹ ਕਰਦੇ ਰਹੇ ਹਨ ਉਸਨੇ ਹੀ ਏਹਨਾਂ ਨੂੰ ਦੀਨ ( ਵਲੋਂ) ਭੁਲਣਾ ਕਰਵਾ ਛਡੀਆਂ ਹਨ ॥੨੪॥ ਫੇਰ ਓਸ ਦਿਨ (ਅੰਤ ਨੂੰ) ਜਿਸ (ਤੋਂ ਉਸ) ਵਿਚ ਕੋਈ ਭਰਮ ਨਹੀਂ (ਇਨਹਾਂ ਦੀ) ਕੈਸੀ ( ਭੁਗਤ) ਸੌਰੇਗੀ ਜਦੋਂ ਅਸੀਂ ਉਨਹਾਂ ਨੂੰ ਓਸ ਦਿਨ ਇਕਤ੍ਰ ਕਰਾਂਗੇ ਅਰ ਹਰ ਪੁਰਖ ਨੂੰ ਜੈਸਾ ਉਸ ਨੇ ਕੀਤਾ ਹੈ ਪੂਰਾ ਪੂਰਾ ਭਰ ਦਿਤਾ ਜਾਵੇਗਾ ਅਰ ਲੋਗਾਂ ਉੱਪਰ (ਕਿਸੀ ਤਰਹਾਂ ਦਾ) ਜੁਲਮ ਨਹੀਂ ਹੋਵੇਗਾ ॥੨੫॥ (ਹੇ ਪੈਯੰਬਰ) ਤੁਸੀਂ ਪ੍ਰਾਰਥਨਾ ਕਰੋ ਹੇ ਖੁਦਾ(ਸਾਰੇ)ਮੁਲਕ ਦਾ ਮਾਲਕ ਤੂੰ (ਹੀ) ਜਿਸਨੂੰ ਚਾਹੇਂ ਰਾਜ ਪਦਵੀ ਦੇਵੇਂ ਅਰ ਤੂੰ (ਹੀ)ਜਿਸ ਪਾਸੋਂ ਚਾਹੇ ਰਾਜਪਦਵੀ ਖੋਲੇਵੇਂ ।ਅਰ ਤੂੰ(ਹੀ) ਜਿਸ ਨੂੰ ਚਾਹੇਂ ਵਡਿਆਈ ਦੇਵੇਂ ਅਰ ਤੂੰ ਹੀ ਜਿਸਨੂੰ ਚਾਹੇਂ ਹੀਨ ਕਰੇ (ਸਭ ਤਰਹਾਂ ਦੀ) ਖੂਬੀ ਤੇਰੇ ਹੀ ਹਥਵਿਚ ਹੈ,ਨਿਰਸੰਦੇਹ ਤੂੰ ਹਰਵਸਤੂਉੱਪਰ ਕਾਦਰ ਹੈਂ ॥੨੬॥ ਤੂੰ (ਹੀ) ਰਾਤ੍ਰੀ ਨੂੰ ( ਘਟਾ ਕੇ) ਦਿਨ ਵਿਚ ਮਿਲਾ ਦੇਂਦਾ ਹੈਂ ਅਤੇ ਤੂੰ (ਹੀ) ਦਿਨ ਨੂੰ ( ਘਟਾ ਕੇ) ਰਾਤ੍ਰੀ ਵਿਚ ਸ਼ਾਮਲ ਕਰ ਦੇਂਦਾ ਹੈਂ ਅਰ ਤੂੰ (ਹੀ) ਜਢ ਥੀਂ ਜੀਵ ਅਰ ਤੂੰ (ਹੀ) ਜੀਵ ਥੀਂ ਜਢ ਨਿਕਾਸੇ ਅਰ ਤੂੰ (ਹੀ) ਜਿਸ ਨੂੰ ਚਾਹੇ ਬੇ ਹਿਸਾਬ ਰੋਜੀ ਦੇਵੇਂ ॥੨੭॥ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਈਮਾਨਦਾਰਾਂ ਨੂੰ ਛਡ ਕੇ ਮੁਨਕਰਾਂ ਨੂੰ ਆਪਣਾ ਸੱਜਨ ਨਾ ਕਰਨ ਅਰ ਜੋ ਐਸੇ ਕਰੇਗਾ ਤਾਂ ਉਸੇ ਅੱਲਾ ਸੈ ਕੋਈ ਯੋਜਨ ਨਹੀਂ ਪਰੰਚ ( ਏਸ ਯੁਕਤੀ ਨਾਲ) ਕ ਕਿਸੀ ਤਰਹਾਂ ਉਨਹਾਂ (ਦੀ ਸ਼ਰਾਰਤ) ਥੀਂ ਬਚਨਾ ਚਾਹੋ (ਤਾਂ ਖੈਰ) ਅਰ ਅੱਲਾ ਤੁਹਾਨੂੰ ਆਪਣੇ (ਤੇਜ) ਨਾਲ ਸਭੈ ਕਰਦਾ ਹੈ ਅਰ (ਅੰਤ ਨੂੰ) ਅੱਲਾ ਵਲ ਹੀ ਲੌਟ ਕੇ ਜਾਣਾ ਹੈ ॥੨੮॥ ( ਹੇ ਪੈਯੰਬਰ ਏਹਨਾਂ ਲੋਕਾਂ ਨੂੰ) ਕਹਿ ਦੇਵੋ ਕਿ ਜੋ ਕੁਛ ਤੁਹਾਡਿਆਂ ਦਿਲਾਂ ਵਿਚ ਹੈ ਉਸ ਨੂੰ ਗੁਪਤ ਕਰੋ ਅਥਵਾ ਪ੍ਰਗਟ ਕਰੋ ਓਹ(ਹਰ ਹਾਲ) ਵਿਚ ਅੱਲਾ ਨੂੰ ਤਾਂ ਮਾਲੂਮ ਹੈ ਹੀ ਅਰ ਜੋ ਕੁਛ ਅਗਾਸਾਂ ਵਿਚ ਅਰ ਜੋ ਕੁਛ ਧਰਤੀ ਵਿਚ ਹੈ (ਉਹ ਤਾਂ ਸਭ ਨੂੰ) ਜਾਣਦਾ ਹੈ ਅਰ ਅੱਲਾ ਹਰ ਵਸਤੁ ਉੱਪਰ ਕਾਦਰ ਹੈ ॥੨੯॥ ਜਦੋਂ ਹਰ ਏਕ ਆਦਮੀ ਜੋ ਕੁਛ ਭਲਾਈ (ਸੰਸਾਰ ਵਿਚ) ਕਰ ਗਿਆ ਹੈ ਉਸ ਨੂੰ ਸਨਮੁਖ ਦੇਖੇਗਾ ਅਰ ( ਏਸੇ ਤਰਹਾਂ) ਜੋ ਕੁਛ ਬੁਰਾਈ ਕਰ ਗਿਆ ਹੈ ( ਉਸ ਨੂੰ ਭੀ ਸਨਮੁਖ ਦੇਖੇਗਾ ਅਰ) ਅਭਿਲਾਖਾ ਕਰੇਗਾ ਕਿ ਹਾਇ ਰੱਬਾ! ਓਸ ਵਿਚ ਅਰ