ਪੰਨਾ:ਕੁਰਾਨ ਮਜੀਦ (1932).pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਮੰਜ਼ਲ ੧

ਸੂਰਤ ਆਲ ਇਮਰਾਨ

੫੭



ਜਦੋਂ ਅੱਲਾ ਨੇ ਕਹਿਆ ਕਿ ਹੇ ਈਸਾ ਮੈਂ ਤੈਨੂੰ (ਕਾਲ ਦਵਾਰਾ) ਲੈਣ ਵਾਲਾ ਹਾਂ ਅਰ ਆਪਣੀ ਤਰਫ ਉਠਾਉਣ ਵਾਲਾ ਅਰ ਕਾਫਰਾਂ ਥੀਂ ਤੈਨੂੰ ਪਵਿਤਰ ਕਰਨ ਵਾਲਾ ਅਰ ਜਿਨਹਾਂ ਲੋਗਾਂ ਤੇਰੀ ਪੈਰਵੀ ਕੀਤੀ ਉਨਹਾਂ ਨੂੰ ਪ੍ਰਲੇ ਦੇ ਦਿਨ ਤਕ (ਤੇਰਿਆਂ) ਮੁਨਕਰਾਂ (ਅਰਥਾਤ ਯਹੂਦੀਆਂ) ਉੱਪਰ ਬਲੀ (ਗਾਲਬ) ਰਖਾਂਗੇ। ਫੇਰ ਤੁਸਾਂ (ਸਾਰਿਆਂ) ਸਾਡੀ ਹੀ ਤਰਫ ਲੌਟ ਕੇ ਆਉਣਾ ਹੈ ਤਾਂ ਜਿਨਹਾਂ ੨ ਬਾਤਾਂ ਵਿਚ ਤੁਸੀਂ ਭੇਦ ਕਰਦੇ ਸੀ ਓਸ ਵਿਚ ਤੁਸਾਂ ਦਾ ਫੈਸਲਾ ਕਰ ਦੇਵਾਂਗੇ ॥ ੫੫॥ ਤਾਂ ਜਿਨਹਾਂ ਨੇ ਇਨਕਾਰ ਕੀਤਾ ਓਹਨਾਂ ਨੂੰ ਤਾਂ ਦੁਨੀਆਂ ਅਰ ਆਖਰਤ (ਅੰਤ) ਵਿਚ ਬੜੀ ਕਰੜੀ ਮਾਰ ਮਾਰਾਂਗੇ ਅਰ ਓਹਨਾਂ ਦਾ ਕੋਈ ਸਹਾਈ ਨਹੀਂ ਹੋਵੇਗਾ ॥੫੬॥ ਅਰ ਜੋ ਲੋਗ ਈਮਾਨ ਲੈ ਆਏ ਅਰ ਉਨਹਾਂ ਨੇ ਭਲੇ ਕਰਮ (ਭੀ) ਕੀਤੇ ਤਾਂ ਖੁਦਾ ਉਨਹਾਂ ਨੂੰ ਉਨਹਾਂ ਦੇ ਪੂਰੇ ਪੂਰੇ ਫਲ ਦੇਵੇਗਾ ਅਰ ਅੱਲਾ ਬੇ ਫਰਮਾਨਾਂ ਨੂੰ ਪਸੰਦ ਨਹੀਂ ਕਰਦਾ ॥੫੭॥ ਏਹ ਜੋ ਅਸੀਂ ਤੁਹਾਨੂੰ ਆਇਤਾਂ ਪੜ ੨ ਕੇ ਸੁਣਾ ਰਹੇ ਹਾਂ ਜੋ ਯੁਕਤੀ ਭਰਾ ਪ੍ਰਸੰਗ ਹੈ ॥੫੮॥ ਨਿਰਸੰਦੇਹ ਈਸਾ ਦਾ ਦ੍ਰਿਸ਼ਟਾਂਤ ਈਸ਼ਵਰ ਦੇ ਸਮੀਪ ਆਦਮ ਐਸਾ ਹੈ ਕਿ ਉਸ ਨੂੰ ਖੁਦਾ ਨੇ ਮਿਟੀ ਥੀਂ ਬਨਾ ਕੇ ਹੁਕਮ ਦਿਤਾ ਕਿ ਮਨੁਸ਼ ਬਣ ਅਰ ਉਹ ਬਣ ਗਿਆ ॥੯॥ ਇਹ ਸਚਾਈ ਤੁਹਾਡੇ ਪਰਵਰਦਿਗਾਰ ਵਲੋਂ ਸੋ ਕਿਧਰੇ ਤਸੀ ਭੀ ਅਵਿਵਸਥਾਈ ਨਾ ਹੋ ਜਾਓ॥੬o॥ ਫੇਰ ਜਦੋਂ ਤੁਹਾਨੂੰ ਹਕੀਕਤ ਮਾਲੂਮ ਹੋ ਚੁੱਕੀ ਓਸ ਥੀਂ ਪਿਛੋਂ ਭੀ ਤੁਹਾਡੇ ਨਾਲ ਓਹਨਾਂ ਦੇ ਬਾਰੇ ਵਿਚ ਕੋਈ ਤਤੁਨੀ ਛੇੜਨ ਲਗੇ ਤਾਂ ਕਹੋ ਕਿ (ਹੱਛਾ ਪਿੜ ਵਿਚ) ਨਿਕਲੋ ( ਏਧਰ) ਅਸੀਂ ਆਪਣਿਆਂ ਪੁਤਰਾਂ ਨੂੰ ਬੁਲਾਈਏ ਅਰ (ਓਧਰ) ਤੁਸੀਂ ਆਪਣਿਆਂ ਪੁਤਰਾਂ ਨੂੰ (ਬੁਲਾਓ) ਅਰ ਅਸੀਂ ਆਪਣੀ ਇਸਤ੍ਰੀਆਂ ਅਰ ਤੁਹਾਡੀ ਇਸਤ੍ਰੀਆਂ ਅਰ ਅਪਣੇ ਆਪ ਨੂੰ ਅਰ ਤੁਹਾਨੂੰ (ਇਕ ਜਗਹਾਂ ਇਕਤ੍ਰ ਕਰਕੇ) ਫੇਰ ਅਸੀਂ ਪ੍ਰਮਾਤਮਾ ਦੇ ਸਨਮੁਖ ਗਿੜ ਗਈਏ ਅਰ ਝੂਠਿਆਂ ਉਤੇ ਖੁਦਾ ਦੀ ਫਿਟਕਾਰ ਪਾਈਏ ॥੬੧॥ ਨਿਰਸੰਦੇਹ ਇਹੋ ਬਿਆਨ ਸੱਚਾ ਹੈ ਅਰ ਅੱਲਾ ਦੇ ਸਿਵਾ ਕੋਈ ਪੂਜ ਨਹੀਂ ਨਿਰਸੰਸੇ ਅੱਲਾ ਵਹੀ (ਸਭਨਾਂ ਨਾਲੋਂ) ਜਬਰਦਸਤ ਅਰ ਹਿਕਮਤ ਵਾਲਾ ਹੈ ॥ ੬੨॥ ਫਿਰ (ਭੀ) ਜੇਕਰ ਓਹ (ਲੋਗ) ਨਸ ਉਠਣ ਤਾਂ ਅੱਲਾ ਫਸਾਦੀ ਆਦਮੀਆਂ (ਦੇ ਹਾਲ) ਥੀਂ ਖੂਬ ਜਾਨੂੰ ਹੈ ॥੬੩॥ ਰਕੂਹ ੬॥

ਕਹੋ ਕਿ ਹੇ ਪੁਸਤਕ ਵਾਲੋ ਆਓ ਐਸੀ ਬਾਤ ਦੀ ਤਰਫ ਜੋ ਸਾਡੇ ਤੁਹਾਡੇ ਵਿਚ ਇਕ ਜੈਸੀ ਹੈ ਕਿ ਖੁਦਾ ਥੀਂ ਸਿਵਾ ਕਿਸੀ ਦੀ ਪੂਜਾ ਨਾ ਕਰੀਏ ਅਰ ਕਿਸੇ ਵਸਤੂ ਨੂੰ ਓਸ ਦਾ ਸਾਜੀ ਨਾ ਥਾਪੀਏ ਅਰ ਅੱਲਾ ਥੀਂ