ਪੰਨਾ:ਕੁਰਾਨ ਮਜੀਦ (1932).pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਆਲ ਇਮਰਾਂਨ ੩

੬੭



ਛੋਟਾ ਦਿਲ ਨਾ ਕਰੋ ਕਾਹੇ ਤੇ ਬਦਰ ਦੀ ਲੜਾਈ ਵਿਚ) ਪ੍ਰਤੀ ਪਖਸ਼ੀਆਂ ਨੂੰ ਭੀ ਏਸੇ ਤਰਹਾਂ ਦੀ ਘਸੀਟ ਲਗ ਚੁਕੀ ਹੈ ਅਰ ਇਹ ਦਿਨਾਂਦੇ ਫੇਰਹਨਜਿਹਾ ਨੂੰ ਅਸੀਂ ਆਦਮੀਆਂ ਦੇ ਦਰਮਿਆਨ ਫੇਰਦੇ ਰਹਿੰਦੇ ਤਾਂ ਇਸ ਵਾਸਤੇ ਕਿ ਖੁਦਾ ਨੂੰ ਮੁਸਲਮਾਨਾਂ ਦੀ ਪ੍ਰੀਖਯਾ ਅਭਿਸ਼ ਸੀ ਅਰ ਤੁਹਾਡੇ ਵਿਚੋਂ ਕਈਆਂ ਨੂੰ ਸ਼ਹਾਦਤ ਦੇ ਦਰਜੇ ਦੇਨੇ ਸਨ ਨਹੀਂ ਤਾਂ ਖੁਦਾ ਜਾਲਮਾਂ ਦਾ ਮਿੱਤਰ ਨਹੀਂ ॥੧੪o॥ ਅਰ ਹੋਰ ਇਹ ਅਭਿਸ਼ ਸੀ ਕਿ ਅੱਲਾ ਮੁਸਲਮਾਨਾਂ ਨੂੰ (ਭ੍ਰਮ ਦੀ ਮੈਲ ਕੁਚੈਲ ਤੋਂ) ਸ਼ੁਧ ਕਰ ਦੇਵੇ ਅਰ ਕਾਫਰਾਂ ਦਾ ਜੋਰ ਤੋੜ ਦੇਵੇ ॥੧੪੧॥ ਕੀ ਤੁਸੀਂ ਏਸ ਖਿਆਲ ਵਿਚ ਹੋ ਕਿ ਸ੍ਵਰਗਾਂ ਵਿਚ ਜਾ ਦਾਖਲ ਹੋਵੋ ਗੇ ਹਾਲਾਂ ਕਿ ਅਜੋ ਤਕ ਅੱਲਾ ਨੇ ਨਾਂ ਤੋਂ ਉਨਹਾਂ ਲੋਗਾਂ ਨੂੰ ਜਾਚਿਆ ਜੋ ਤੁਹਾਡੇ ਵਿਚੋਂ ਯੁਧ ਕਰਨ ਵਾਲੇ ਹਨ ਅਰ ਨਾਂ ਉਨਹਾਂ ਲੈਗਾਂ ਨੂੰ ਜਾਚਿਆ ਜੋ(ਲੜਾਈ ਵਿਚ) ਸਾਬਤ ਕਦਮ ਰਹਿੰਦੇ ਹਨ ॥੧੪੨॥ ਅਰ ਤੁਸੀਂ ਤਾਂ ਮੌਤ ਦੇ ਆਉਣ ਥੀਂ ਪਹਿਲਾਂ (ਖੁਦਾ ਦੇ ਰਾਹ ਵਿਚ) ਮਰਨ ਦੀਆਂ ਆਰਜੂਆਂ ਕੀਤਾ ਕਰਦੇ ਸੀ ਸੋ ਹੁਣ ਤਾਂ ਤੁਸਾਂ ਨੇ ਓਸ ਨੂੰ ਆਪਣੀ ਅੱਖੀਂ ਵੇਖ ਲੀਤਾ ॥੧੪੩॥ਰਕੂਹ ੧੪॥

ਅਰ ਮੁਹੰਮਦ! ਤਾਂ ਕੇਵਲ ਇਕ ਰਸੂਲ ਹੈਂ ਅਰ ਇਨਹਾਂ ਨਾਲੋਂ ਪਹਿਲਾਂ (ਹੋਰ) ਭੀ ਰਸੂਲ ਹੋ ਗੁਜਰੇ ਹਨ ਫਿਰ ਕੀ ਯਦੀ ਓਹ ਮਰ ਜਾਣ ਅਥਵਾ ਮਾਰੇ ਜਾਣ ਤਾਂ ਕੀ ਤੁਸੀਂ ਆਪਣੇ ਪਿਛਲੀਂ ਪੈਰੀਂ (ਕੁਫਰ ਵਲ) ਫਿਰ ਜਾਓਗੇ? ਅਰ ਜੇ ਆਪਣੇ ਪਿਛਲੀਂ ਪੈਰੀਂ (ਕੁਫਰ ਵਲ) ਫਿਰ ਜਾਵੋਗੇ ਓਹ ਖੁਦਾ ਦਾ ਤਾਂ ਕੁਛ ਭੀ ਨਹੀਂ ਵਿਗਾੜ ਸਕੇਗਾ ਅਰ ਜੋ ਲੋਗ (ਇਸਲਾਮ ਦੀ ਨਿਆਮਤ ਦਾ) ਧੰਨਯਵਾਦ ਕਰਦੇ ਹਨ ਓਹਨਾਂ ਨੂੰ ਖੁਦਾ ਸ਼ੀਘਰ ਹੀ ਬਦਲਾ ਦੇਵੇਗਾ ॥੧੪੪॥ ਅਰ ਕੋਈ ਆਦਮੀ ਬਿਨਾ ਖੁਦਾ ਦੇ ਹੁਕਮ ਥੀਂ ਮਰ ਨਹੀਂ ਸਕਦਾ ਨਿਯਤ ਸਮਾਂ ਲਿਖਿਆ ਹੋਇਆ ਹੈ ਅਰ ਜੋ ਆਦਮੀ ਦੁਨੀਆਂ ਵਿਚ (ਆਪਣੇ ਕੀਤੇ ਦਾ) ਫਲ ਚਾਹੁੰਦਾ ਹੈ ਅਸੀਂ ਓਸ ਦਾ ਬਦਲਾ ਏਥੇ ਹੀ ਦੇ ਦੇਂਦੇ ਹਾਂ ਅਰ ਜੋ ਅੰਤ ਨੂੰ ਬਦਲਾ ਚਾਹੁੰਦਾ ਹੈ ਅਸੀਂ ਓਸ ਨੂੰ ਓਥੇ ਹੀ ਦੇਵਾਂਗੇ ਅਰ ਜੋ ਲੋਗ ਧੰਨਵਾਦ ਕਰਦੇ ਹਨ ਅਸੀਂ ਉਨਹਾਂ ਨੂੰ ਝਬਦੇ ਹੀ ਬਦਲਾ ਦੇਵਾਂਗੇ ॥੧੪੫॥ ਅਰ ਬਹੁਤ ਸਾਰੇ ਪੈਯੰਬਰ ਹੋ ਗੁਜਰੇ ਹਨ ਜਿਨਹਾਂ ਦੇ ਨਾਲ ਹੋਕੇ ਬਹੁਤ ਸਾਰੇ ਅੱਲਾ ਲੋਗ (ਦੁਸ਼ਮਨਾਂ ਨਾਲ) ਲੜੇ ਤਾਂ ਜੋ ਆਪਤਿ ਉਨਹਾਂ ਨੂੰ ਅੱਲਾਂ ਦੇ ਰਸਤੇ ਵਿਚ ਪਹੁੰਚੀ ਓਸ ਦੇ ਕਾਰਣੋਂ ਨਾ ਤਾਂ ਓਹਨਾਂ ਨੇ ਹਿੰਮਤ ਹੀ ਹਾਰੀ ਅਤੇ ਨਾਂ ਹੀਂ ਥਕੇ ਅਰ ਨਾ ਹੀਂ (ਦੁਸ਼ਮਨਾਂ ਦੇ ਅੱਗੇ) ਦੀਨ ਤਾਈ (ਹੀ ਪਰਗਟ) ਕੀਤੀ ਅਰ ਅੱਲਾ (ਵਿਪਤੀ ਵਿਚ) ਸਿਥਤ ਰਹਿਣ ਵਾਲਿਆਂ ਨੂੰ ਮਿਤ੍ਰ ਰਖਦਾ ਹੈ ॥੧੪੬। ਅਰ ਇਸ ਤੋਂ ਸਿਵਾ ਉਨਹਾਂ ਦੇ ਮੁਖ ਵਿਚੋਂ ਇਕ