ਪੰਨਾ:ਕੁਰਾਨ ਮਜੀਦ (1932).pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਸੂਰਤ ਨਿਸਾਇ ੪

੭੯



ਦੀ ਆਗਿਆ ਵਿਭੰਗ ਕਰੇ ਅਰ ਅੱਲਾ ਦੀਆਂ (ਬਧੀਆਂ ਹੋਈਆਂ) ਸੀਮਾਂ ਨੂੰ ਉਲੰਘਣ ਕਰ ਚਲੇ (ਤਾਂ ਅੱਲਾ) ਓਸ ਨੂੰ ਨਰਕਾਂ ਵਿਚ (ਜਾ) ਸਿਟੇਗਾ (ਅਰ ਉਹ) ਓਸ ਵਿਚ ਸਦੈਵ (੨) ਰਹੇਗਾ ਅਰ ਓਸ ਨੂੰ ਜਿੱਲਤ ਦੀ ਮਾਰ ਮਾਰੀ ਜਾਵੇਗੀ ॥੧੫॥ਰਕੂਹ ੨॥

ਅਰ (ਮੁਸਲਮਾਨੋ) ਤੁਹਾਡੀਆਂ ਇਸਤ੍ਰੀਆਂ ਵਿਖ ਜੋਨਸੀਆਂ ਇਸਤ੍ਰੀਆਂ ਵਿਭਚਾਰਨਾ ਹੋਣ ਤਾਂ ਇਹਨਾ ਦੇ (ਵਿਭਚਾਰ) ਉਤੇ ਆਪਣਿਆਂ ਲੋਗਾਂ ਵਿਚੋਂ ਚਾਰ ਦੀ ਗਵਾਹੀ ਲਓ ਬਸ ਜੇਕਰ ਗਵਾਹ (ਓਸ ਦੀ ਬਦਕਾਰੀ ਦੀ) ਤਸਦੀਕ ਕਰਨ ਤਾਂ (ਦੰਡ ਦੇ ਤੌਰ ਉਤੇ) ਉਹਨਾਂ (ਇਸਤ੍ਰੀਆਂ) ਨੂੰ ਘਰਾਂ ਵਿਚ ਬੰਦ ਰਖੋ ਏਥੋਂ ਤਕ ਕਿ ਮੌਤ ਓਹਨਾਂ ਦਾ ਘਾੜਾ ਘੜ ਛਡੇ ਅਥਵਾ ਅੱਲਾ ਓਹਨਾਂ ਵਸਤੇ ਕੋਈ (ਹੋਰ) ਮਾਰਗ ਨਿਕਾਸ ਦੇਵੇ ॥੧੬॥ ਅਰ ਜੋ ਦੋ ਆਦਮੀ ਤੁਹਾਡੇ ਵਿਚੋਂ ਬਦਕਾਰੀ ਦੇ ਕਰਨ ਵਾਲੇ ਹੋਣ ਤਾਂ ਓਹਨਾਂ ਨੂੰ ਮਾਰੋ ਕੁਟੋ ਫੇਰ ਯਦੀ ਤੋਬਾ ਕਰਨ ਅਰ ਆਪਣੀ ਦਸ਼ਾ ਦਾ ਸੁਧਾਰ ਕਰ ਲੈਣ ਤਾਂ ਓਹਨਾਂ ਦਾ ਧਿਆਨ ਛਡ ਦਿਓ ਕਾਹੇ ਤੇ ਅੱਲਾ ਵਡਾ ਤੋਬਾ ਕਬੂਲ ਕਰਨ ਵਾਲਾ ਮੇਹਰਬਾਨ ਹੈ ॥੧੭॥ ਅੱਲਾ ਤੋਬਾ (ਤਾਂ) ਕਬੂਲ ਕਰਦਾ ਹੀ ਹੈ (ਪਰੰਚ) ਓਹਨਾਂ ਹੀ ਲੋਗਾਂ ਦੀ ਜੋ ਮੂਰਖ ਪੁਣੇ ਵਿਚ ਕੁਈ ਬੁਰੀ ਹਰਕਤ ਕਰ ਬੈਠਣ ਅਰ ਪੁਨ: ਜਲਦੀ ਨਾਲ ਤੋਬਾ ਕਰ ਲੈਣ ਤਾਂ ਅੱਲਾ ਵੀ ਐਸਿਆਂ ਹੀ ਲੋਗਾਂ ਦੀ ਤੋਬਾ ਪਰਵਾਨ ਕਰਦਾ ਹੈ ਅਰ ਅੱਲਾ (ਸਭ ਦੀ ਦਸ਼ਾ) ਜਾਣਦਾ (ਅਰ) ਯੁਕਤੀ ਦਾਤਾ ਹੈ ॥੧੮॥ ਅਰ ਓਹਨਾਂ ਲੋਗਾਂ ਦੀ ਤੋਬਾ ਕਬੂਲ ਨਹੀਂ ਜੋ ਨਖਿਧ ਕਰਮ ਕਰਦੇ ਰਹੇ ਹਨ ਏਥੋਂ ਤਕ ਕਿ ਓਹਨਾਂ ਵਿਚੋਂ ਜਦੋਂ ਕਿਸੇ ਨੂੰ ਕਾਲ ਨੇ ਆਕੇ ਗ੍ਰਸਿਆ ਤਾਂ ਲਗੇ ਕਹਿਣ ਕਿ ਹੁਣ ਮੇਰੀ ਤੋਬਾ ਅਰ (ਏਸੇ ਤਰਹਾਂ) ਓਹਨਾਂ ਦੀ (ਤੋਬਾ) ਭੀ (ਪ੍ਰਵਾਨ) ਨਹੀਂ ਜੋ ਕਾਫਰ ਹੀ ਮਰ ਗਏ ਏਹੋ ਲੋਗ ਹਨ ਜਿਨਹਾਂ ਵਾਸਤੇ ਅਸਾਂ ਅਸਹਿ ਦੁਖ ਤਿਆਰ ਕਰ ਛਡਿਆ ਹੈ ॥੧੯॥ ਮੁਸਲਮਾਨੋਂ ਤੁਹਾਨੂੰ ਯੋਗ ਨਹੀਂ ਕਿ*ਇਸਤ੍ਰੀਆਂ ਨੂੰ ਮੀਰਾਸ ਸਮਝਕੇ ਬਦੋ ਬਦੀ ਉਹਨਾਂ ਉੱਤੇ ਆਪਣਾ ਕਬਜ਼ਾ ਕਰ ਲਓ ਅਰ ਜੋ ਕੁਛ ਤੁਸਾਂ ਨੇ ਓਹਨਾਂ ਨੂੰ ਦਿਤਾ ਹੈ ਓਵਰ ਵਿਚੋਂ ਕੁਝ ਖੁਹ ਖਸੋਟ ਲੈਣ ਦੀ ਨੀਅਤ ਨਾਲ ਓਹਨਾਂ ਨੂੰ (ਘਰਾਂ ਵਿਚ) ਬੰਦ ਨਾਂ ਰਖੋ (ਕੇ ਦੂਸਰੇ ਨਾਲ ਵਿਵਾਹ ਨਾ ਕਰ ਸਕਨ) ਹਾਂ ਓਹਨਾਂ ਤੋਂ ਕੋਈ ਪਰਤੱਖ ਬਦਕਾਰੀ ਹੋ ਜਾਵੇ (ਤਾਂ ਕਾਰਾਗਾਰ ਵਿਚ ਰੱਖਣ ਦਾ


*ਅਰਬ ਵਿਚ ਰਵਾਜ ਸੀ ਕਿ ਜਦੋਂ ਕੋਈ ਮਰ ਜਾਂਦਾ ਤਾਂ ਪਿਛੇਂ ਉਸ ਦੀ ਇਸਤ੍ਰੀ ਭੀ ਓਸਦੀ ਜਾਇਦਾਦ ਸਮਝਕੇ ਹੀ ਸਾਂਭ ਲੈਂਦੇ ਏਥੋਂ ਤੱਕ ਕਿ ਮਾਤ੍ਰ ਮਾਂ ਨੂੰ ਭੀ ਸਾਂਭ ਲੈਂਦੇ ਅਤੇ ਵਿਭਚਾਰ ਕਰਦੇ।