ਪੰਨਾ:ਕੁਰਾਨ ਮਜੀਦ (1932).pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੮੧



ਕੋ ਵਿਵਾਹ ਵਿਚ ਲਾਨਾ ਭੀ ਹਰਾਮ ਹੈ ਪਰੰਤੂ ਉਹ ਜੋ (ਕਾਫਰਾਂ ਦੀ ਲੜਾਈ ਵਿਚ ਕੈਦ ਹੋਕੇ) ਤੁਹਾਡੇ ਹਥਾਂ ਦੇ ਅਧੀਨ ਹੋਗਈਆਂ ਹਨ (ਇਹ) ਹੁਕਮ ਖੁਦਾ ਦੀ ਲੇਖਣੀ ਦੁਆਰਾ ਲਿਖ ਦਿਤਾ ਅਰ (ਜੋ ਇਸਤਰੀਆਂ ਤੁਹਾਡੇ ਉਤੇ ਹਰਾਮ ਕੀਤੀਆਂ ਗਈਆਂ) ਉਨਹਾਂ ਤੋਂ ਸਿਵਾ (ਹੋਰ ਸਾਰੀਆਂ) ਤੁਹਾਡੇ ਵਾਸਤੇ ਹਲਾਲ ਹਨ ਪਰੰਤੂ ਕਾਮਬਾਸ਼ਨਾ ਦੇ ਵਾਸਤੇ ਨਹੀਂ ਪਰੰਚ ਕੈਦ (ਨਕਾਹ) ਵਿਚ ਲੈ ਆਉਣ ਦੇ ਪ੍ਰਯੋਜਨ ਨਾਲ ਧਨ (ਹੱਕ ਮੇਹਰ) ਦੇ ਬਦਲੇ ਨਕਾਹ ਕਰਨਾ ਚਾਹੇ ਫੇਰ ਜਿਨਹਾਂ ਇਸਤਰੀਆਂ ਨਾਲ ਤੁਸਾਂ (ਕਾਮ ਕ੍ਰੀੜਾ ਵਿਖਯ) ਰਸ ਲੀਤਾ ਹੋਵੇ ਤਾਂ ਉਨਹਾਂ ਨਾਲ ਜੋ ਮਹਿਰ ਤੁਸਾਂ ਧਾਰਿਆ ਹੋਵੇ ਉਨਹਾਂ ਨੂੰ ਦੇ ਦਿਓ ਅਰ ਨਿਯਤ ਕੀਤਿਆਂ ਪਿਛੋਂ (ਮਿਹਰ ਦੇ ਨਯੂਨਾਧਿਕ ਕਰਨ ਵਿਚ) ਆਪਸ ਮੇਂ (ਕਿਸ ਬਾਰਤਾ ਪਰ)ਰਾਜੀ ਹੋਜਾਓ ਤਾਂ ਤੁਹਾਡੇ ਵਾਸਤੇ ਏਸ ਬਾਤ ਦਾ ਕੋਈ ਦੋਖ ਨਹੀਂ ਅੱਲਾ (ਸੰਪੂਰਣਾਂ ਦੇ ਹਾਲ ਥਾਂ) ਗਿਯਾਤ ਹੈ ਅਰ (ਸੰਪੂਰਣ ਵਿਵਹਾਰ) ਯੁਕਤਿ ਅਨਸਾਰ ਕਰਦਾ ਹੈ ॥੨੫॥ ਅਰ ਤੁਹਾਡੇ ਵਿਚੋਂ ਜਿਸਨੂੰ ਮੁਸਲਮਾਨ ਇਸਤਰੀਆਂ ਨਾਲ ਨਕਾਹ ਕਰਨ ਦੀ ਸਮਰਥ ਨਾਂ ਹੋਵੇ ਤਾਂ ਖ਼ੈਰ ਦਾਸੀਆਂ (ਹੀ) ਜੋ ਤੁਸਾਂ ਮੁਸਲਮਾਨਾਂ ਦੇ ਕਬਜ਼ੇ ਵਿਚ ਆ ਜਾਣ (ਨਕਾਹ ਕਰ ਲੋ) ਇਸ ਨਿਯਮ ਪਰ ਕਿ ਉਹ ਈਮਾਨ ਰਖਦੀਆਂ ਹੋਣ ਅਰ ਅੱਲਾਂ ਤੁਹਾਡੇ ਈਮਾਨ ਨੂੰ ਖੂਬ ਜਾਂਣਦਾ ਹੈ (ਮਾਨੁਖ ਜੋਨੀ ਹੋਣ ਕਰਕੇ) ਤੁਸੀਂ ਇਕ ਦੂਸਰੇ ਦੇ ਸਹਿਜਾਤੀ ਹੋ ਫਿਰ ਲੋਂਡੀ ਵਾਲਿਆਂ ਦੀ ਸੰਮਤੀ ਨਾਲ ਓਹਨਾਂ ਨਾਲ ਨਕਾਹ ਕਰ ਲਓ ਅਰ ਰੀਤ ਅਨੁਸਾਰ ਉਨ੍ਹਾਂ ਦਾ ਮਹਿਰ ਉਨ੍ਹਾਂ ਦੇ ਹਵਾਲੇ ਕਰ ਦਿਓ ਪਰੰਚ ਸ਼ਰਤ ਇਹ ਹੈ ਕੇ (ਨਕਾਹ ਦੀ) ਸੀਮਾਂ ਵਿਖੇ ਲਿਆਂਦੀਆਂ ਜਾਨ ਨਾਂ ਵਿਭਚਾਰਣੀਆਂ ਅਰ ਗੁਪਤ ਯਾਰ ਰੱਖਣ ਵਾਲੀਆਂ ਫੇਰ ਯਦੀ (ਨਕਾਹ ਦੀ) ਕੈਦ ਵਿਖਯ ਆਇਆਂ ਪਿਛੋਂ ਕੋਈ ਨਿਲੱਜਤਾਈ ਦਾ ਵਿਵਹਾਰ ਕਰਨ ਤਾਂ ਜੋ ਦੰਡ ਤੀਵੀਂ ਨੂੰ ਸੀ ਓਸ ਨਾਲੋਂ ਅੱਧਾ ਲੋਂਡੀ ਨੂੰ। ਲੋਂਡੀ ਨਾਲ ਨਕਾਹ ਕਰਨ ਦੀ ਆਗਿਆ ਉਸੀ ਨੂੰ ਹੈ ਜਿਸ ਨੂੰ ਤੁਹਾਡੇ ਵਿਚੋਂ ਗੁਨਹ (ਕਰ ਬੈਠਣ) ਦਾ ਖੌਫ ਹੋਵੇ ਅਰ ਸਬਰ ਕਰੋ ਤਾਂ ਤੁਹਾਡੇ ਹੱਕ ਵਿੱਚ ਬਹੁਤ ਉੱਤਮ ਹੈ ਅਰ ਅੱਲਾ ਮਾਫ ਕਰਨੇ ਵਾਲਾ ਮਿਹਰਬਾਨ ਹੈ ॥੨੬॥ ਰੁਕੂਹ ੪॥

ਅੱਲਾ ਚਾਹੁੰਦਾ ਹੈ ਕਿ ਜੋ ਤੁਹਾਡੇ ਨਾਲੋਂ ਪ੍ਰਿਥਮ (ਹੋ ਚੁਕੇ ਹਨ) ਉਨ੍ਹਾਂ ਦੇ ਮਾਰਗ ਤੇ ਤੁਹਾਡੇ ਅੱਗੇ ਵਸਤਾ ਪੂਰਵਕ ਵਰਣਨ ਕਰੇ ਅਰ ਤੁਹਾਨੂੰ ਉਨਹਾਂ ਰਸਤਿਆਂ ਦਾ ਰਾਹੀ ਕਰੇ ਅਰ ਤੁਹਾਡੇ ਉਪਰ ਖਛਿਮਾ ਕਰੇ ਅਰ ਅੱਲਾ (ਸਭ ਕੁਛ) ਜਾਣਦਾ ਹੈ ਅਰ ਹਿਕਮਤ ਵਾਲਾ ਹੈ ॥੨੭॥ ਅਰ ਅੱਲਾ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਮਿਹਰ ਦੀ