ਪੰਨਾ:ਕੁਰਾਨ ਮਜੀਦ (1932).pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨

ਪਾਰਾ ੫

ਸੂਰਤ ਨਿਸਾਇ ੪



ਦ੍ਰਿਸ਼ਟੀ ਰਖੇ ਅਰ ਜੋ ਲੋਗ ਇੰਦਰੀ ਵਾਸ਼ਨਾਂ ਦੇ ਪਿਛੇ ਪੜੇ ਹੋਏ ਹਨ ਓਹਨਾਂ ਦਾ ਪ੍ਰਯੋਜਨ ਇਹ ਹੈ ਕੇ ਤੁਸੀਂ(ਕੁਮਾਰਗੀ ਹੋਕਰ)ਦੂਰ ਦੁਰੇਡੇ ਹੋ ਜਾਉ ॥੨੮॥ ਅੱਲਾ ਚਾਹੁੰਦਾ ਹੈ ਕਿ ਤੁਹਾਡੇ ਉਪਰੋਂ (ਭਾਰ) ਹੌਲਾ ਕਰੇ ਕਾਹੇ ਤੇ ਇਨਸਾਨ (ਸੁਭਾਓ ਦਾ) ਕਮਜੋਰ ਪੈਦਾ ਕੀਤਾ ਗਿਆ ਹੈ ॥੨੯॥ ਮੁਸਲਮਾਨੋ! ਨਾਹੱਕ (ਨਾਰਵਾ) ਇਕ ਦੂਸਰੇ ਦਾ ਮਾਲ ਅੱਗੇ ਪਿਛੇ ਨਾ ਕੀਤਾ ਕਰੋ ਹਾਂ ਆਪਸ ਵਿਚ ਰਾਜੀਨਾਵੇਂ ਨਾਲ ਵਿਆਪਾਰ (ਤਾਂ ਅਜੋਗ ਨਹੀਂ) ਅਰ ( ਆਪ) ਆਤਮ ਘਾਤੀ ਨਾ ਬਣੋ ਅੱਲਾ ਤੁਹਾਡੇ ਉਪਰ ਮਿਹਰਬਾਨ ਹੈ ॥੩੦॥ ਅਰ ਜੋ ਜੋਰ ਜੁਲਮ ਨਾਲ ਐਸਾ ( ਕੰਮ) ਕਰੇਗ (ਅਰਥਾਤ ਪਰ ਧਨ ਖਾ ਜਾਵੇਗਾ ਤਾਂ) ਅਸੀਂ ਓਸ ਨੂੰ ਅਗਨੀ ਵਿਚ (ਲੈ ਜਾਕੇ) ਸਿਟ ਦੇਵਾਂਗੇ ਅਰ ਇਹ ਅੱਲਾ ਦੇ ਪਾਸ ( ਇਕ) ਸੁਖੈਨ (ਜੈਸੀ ਵਾਰਤਾ) ਹੈ ॥੩੧॥ ਜਿਨਾਂ ਵਿਹਾਰਾਂ ਦੇ ਕਰਨ ਥੀਂ ਤੁਹਾਨੂੰ ਹਟਕਿਆ ਜਾਂਦਾ ਹੈ ਯਦੀ ਤੁਸੀਂ ਉਨਹਾਂ ਵਿਚੋਂ ਵਡਿਆਂ ੨ ਗੁਨਾਹਾਂ ਥੀਂ ਬਚੇ ਰਹੋਗੇ ਤਾਂ ਅਸੀਂ ਤੁਹਾਡੇ (ਨਿਕੇ ੨) ਦੋਸ਼ ਮਿਟਾ ਦੇਵਾਂਗੇ। ਅਰ ਤੁਹਾਨੂੰ ਲੈਜਾਕੇ ਸਤਕਾਰ ਵਾਲੇ ਅਸਥਾਨ ਵਿਚ ਅਸਥਾਪਨ ਕਰਾਂਗੇ ॥੩੨॥ ਅਰ ਖੁਦਾ ਨੇ ਜੋ ਤੁਹਾਨੂੰ ਇਕ ਦੂਸਰੇ ਉਪਰ ਵਡਿਆਈ ਦੇ ਛਡੀ ਹੈ ਓਸ ਦਾ ਕਛ ਅਰਮਾਨ ਨਾ ਕਰੋ ਮਰਦਾਂ ਨੇ ਯਥਾ ਕਰਮ ਕੀਤੇ ਹੋਣਗੇ ਉਨਹਾਂ ਨੂੰ ਉਨਹਾਂ ਦਾ ਹਿਸਾ ਅਰ ਇਸਤ੍ਰੀਆਂ ਨੇ ਜੈਸੇ ਕਰਮ ਕੀਤੇ ਹੋਣਗੇ ਉਨਹਾਂ ਨੂੰ ਉਨਹਾਂ ਦਾ ਹਿਸਾ ਅਰ(ਸਰਬਦਾ ਕਾਲ) ਅੱਲਾ ਪਾਸੋਂ ਓਸ ਦਾ ਫਜ਼ਲ ਮੰਗਦੇ ਰਹੋ ਅੱਲਾ ਹਰ ਵਸਤੂ ਨੂੰ ਜਾਣਦਾ ਹੈ ॥੩੩॥ ਅਰ ਜੋ (ਤਰਕਾ) ਮਾਤਾ ਪਿਤਾ ਤਥਾ ਸੰਬੰਧੀ ਛੱਡ ਮਰਨ ਤਾਂ ਅਸਾਂ ਨੇ ਹਰ ਏਕ (ਮਰਨ ਵਾਲੇ ਦੀ ਮਾਲਕੀ ਦੇ ਹੱਕ ਦਾਰ ਨਿਯਤ ਕਰ ਦਿਤੇ ਹਨ ਅਰ ਜਿਨਹਾਂ ਲੋਕਾਂ ਦੇ ਨਾਲ ਤੁਹਾਡੀ ਪਰਤਿਗਆ ਹੈ ਤਾਂ (ਆਪਣੇ ਆਪ) ਕੁਛ ਹਿਸਾ ਉਨਹਾਂ ਨੂੰ ਭੀ ਦੇ ਦਿਓ ਹਰ ਏਕ ਵਸਤੁ ਅੱਲਾ ਦੀ ਦਰਿਸ਼ਟੀ ਗੋਚਰ ਹੈ ॥੩੪॥ ਰੁਕੂਹ ੫॥

ਆਦਮੀ ਇਸਤਰੀਆਂ ਤੇ ਬਲੀ (ਅਰਥਾਤ ਸਿਰ ਧਰੇ ਹਨ) ਇਸ ਕਾਰਣ ਕਿ ਭਗਵਾਨ ਨੇ ਇਕ ਨੂੰ ਇਕ ਉਤੇ ਵਡਿਆਈ ਦਿਤੀ ਹੈ ਅਰ ਇਹ ਕਾਰਣ ਭੀ ਹੈ ਕਿ ਮਰਦਾਂ ਨੇ (ਇਸਤਰੀਆਂ ਉਪਰ) ਆਪਣਾ ਮਾਲ ਖਰਚ ਕੀਤਾ ਹੈ ਤਾਂ ਜੋ ਨੇਕ (ਇਸਤਰੀਆਂ) ਹਨ (ਪਤੀਆਂ ਦਾ) ਕਹਿਣਾ ਮੰਨਦੀਆਂ ਹਨ (ਅਰ) ਖੁਦਾ ਦੀ ਕਿਰਪਾ ਨਾਲ (ਉਹਨਾਂ ਦੀ) ਪਿੱਠ ਪਿਛੇ ਹਿਫਾਜ਼ਤ ਰਖਦੀਆਂ ਹਨ ਅਰ ਤੁਹਾਨੂੰ ਜਿਨਹਾਂ ਬੀਬੀਆਂ ਦੇ ਸਿਰ ਚੜ ਆਉਣ ਦਾ ਸੰਦੇਹ ਹੋਵੇ ਤਾਂ (ਪਹਿਲੀ ਬਾਰ) ਉਹਨਾਂ ਨੂੰ ਸਮਝਾ ਦਿਓ ਫਿਰ ਉਨਹਾਂ ਨਾਲ ਰਮਣ ਕਰਨਾ ਛਡ ਦੇਵੋ ਅਰ (ਏਸ ਯੁਕਤੀ