ਪੰਨਾ:ਕੁਰਾਨ ਮਜੀਦ (1932).pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪

ਪਾਰਾ ੫

ਸੂਰਤ ਨਿਸਾਇ ੪



ਅਰ ਹੇ (ਪੈਯੰਬਰ) ਅਸੀਂ ਤੁਹਾਨੂੰ ਇਨ੍ਹਾਂ ਉਪਰ (ਅਰਥਾਤ ਆਪਣੀ ਸੰਪ੍ਰਦਾਯ ਦੇ)ਗਵਾਹ ਲਵਾਂਗੇ ॥੪੨॥ ਓਸ ਦਿਨ ਕਾਫਰ ਅਰ ਰਸੂਲ ਦੀ ਆਗਯਾ ਭੰਗ ਕਰਨ ਵਾਲੇ ਕਲਪਨਾ ਕਰਨਗੇ ਕਿ ਹਾਇ ਰੱਬਾ! (ਪ੍ਰਿਥਵੀ ਵਿਚ ਗਡਕੇ) ਕੋਈ ਉਹਨਾਂ ਉਪਰੋਂ ਮਟੀ ਬਰਾਬਰ ਕਰ ਦੇ ਅਰ(ਉਸ ਦਿਨ ਏਹ ਲੋਗ)ਖੁਦਾ ਪਾਸੋਂ ਕੋਈ ਬਾਤ ਭੀ ਗੁਪਤ ਨਹੀਂ ਰੱਖ ਸੱਕਣਗੇ ॥੪੩॥ ਰੁਕੂਹ ੬॥

ਮੁਸਲਮਾਨੋਂ! ਜਦੋਂ ਤੁਸੀਂ ਮਦੋਨ ਮੱਤ (ਨਸ਼ਾ ਦੀ ਹਾਲਤ ਵਿਚ) ਹੋਵੇ ਤਾਂ ਨਮਾਜ ਦੇ ਪਾਸ ਭੀ ਨਾ ਜਾਣਾਂ ਏਥੋਂ ਤਕ ਕਿ ਸਮਝਨੇ ਲਗੋ ਕਿ ਕੀ ਆਖਦੇ ਹੋ ਅਰ (ਏਸੇ ਤਰਾਂ ਹੀ) ਅਸ਼ਨਾਨ ਦੀ ਲੋੜ ਹੋਵੇ ਤਾਂ ਭੀ ਨਮਾਜ ਦੇ ਪਾਸ ਮਤ ਜਾਓ ਏਥੋਂ ਤਕ ਕਿ ਇਸ਼ਨਾਨ ਕਰ ਲਓ ਹਾਂ (ਪੈਂਡੇ ਦੀ ਦਿਸ਼ਾ ਵਿਚ) ਮਾਰਗੀ ਹੋਵੇ (ਤਾਂ ਖੈਰ) ਅਰ ਯਦੀ ਤੁਸੀਂ ਬੀਮਾਰ ਹੋਵੇ ਅਥਵਾ ਮਾਰਗੀ ਹੋਵੋ ਯਾ ਤੁਹਾਡੇ ਵਿਚੋਂ ਕੋਈ ਸੋਚ (ਫਿਰ ਕੇ) ਆਵੇ ਅਥਵਾ ਇਸਤ੍ਰੀ ਨਾਲ ਸੰਭੋਗ ਕੀਤਾ ਹੋਵੇ ਅਰ ਤੁਹਾਨੂੰ ਜਲ ਨਾਂ ਮਿਲੇ ਤਾਂ ਪਵਿਤ੍ਰ ਮ੍ਰਿਤਕਾ ਲੈ ਕੇ ਤਯਮਮ ਅਰਥਾਤ ਮੂੰਹ ਹੱਥ ਦਾ ਮਸਾ ਕਰ ਲਓ ਅੱਲਾ ਦਰਗੁਜਰ ਕਰਨੇ ਵਾਲਾ (ਅਰ) ਬਖਸ਼ਨੇ ਵਾਲਾ ਹੈਂ ॥੪੪॥ ( ਹੇ ਪੈਯੰਬਰ) ਕੀ ਤੁਸਾਂ ਨੇ ਓਹਨਾਂ ਲੋਕਾਂ (ਦੇ ਬਿਰਤਾਂਤ) ਉਤੇ ਦ੍ਰਿਸ਼ਟੀ ਨਹੀਂ ਦਿੱਤੀ ਜਿਨ੍ਹਾਂ ਨੂੰ (ਆਸਮਾਨੀ) ਪੁਸਤਕ ਵਿਚੋਂ ਹਿੱਸਾ ਦਿਤਾ ਗਿਆ ਸੀ ਉਹ (ਓਸ ਦੇ ਹੁੰਦਿਆਂ ਸੁੰਦਿਆਂ ਭੀ) ਗੁਮਰਾਹੀ ਅਖਤਿਆਰ ਕਰਨ ਲੱਗੇ ਅਰ ਚਾਹੁੰਦੇ ਹਨ ਕਿ ਤੁਸੀਂ (ਮੁਸਲਮਾਨ) ਭੀ ਕਮਾਰਗੀ ਹੋ ਜਾਓ ॥੪੫॥ ਅਰ ਅੱਲਾ ਤੁਹਾਡਿਆਂ ਵੈਰੀਆਂ ਨੂੰ ਖੂਬ ਜਾਣਦਾ ਹੈ ਅਰ ਅੱਲਾ ਮਦਦਗਾਰ ਬੱਸ ਹੈ ਅਰ ਅੱਲਾ ਮਿਤ੍ਰ ਬਸ ਹੈ ॥੪੬॥ ( ਹੇ ਪੈਯੰਬਰ) ਯਹੂਦੀਆਂ ਵਿਚੋਂ (ਕਈ ਕੁ ਆਦਮੀ ਐਸੇ ਭੀ)ਹਨ ਜੋ ਸ਼ਬਦਾਂ ਨੂੰ ਓਹਨਾਂ ਦੀ ਜਗਹਾ(ਅਰਥਾਤ ਅਸਲੀ ਅਰਥਾਂ)ਥੀ ਫੇਰ ਦੇਂਦੇ ਹਨ ਅਰ ਆਖਦੇ ਹਨ ਕੇ ਤੇਰਾ ਬਚਨ ਸੁਨਿਆ (ਅਸਾਂ ਨੇ)ਅਰ ਤੇਰਾ ਹੁਕਮ ਨਾ ਮੰਨਿਆਂ(ਅਸਾਂ ਨੇ)ਅਰ ਸੁਣਕੇ ਨਾਂ ਸੁਣਾਇਆ ਜਾਏ (ਅਰਥਾਤ ਤੇਰੀ ਕੋਈ ਨਾ ਸੁਣੇ)ਅਰ ਆਪਣੀ ਜੀਵਾਂ ਨੂੰ ਮਰੋੜ ਕੇ ਅਰ ਦੀਨ ਵਿਚ ਤਾਨੇ ਮਾਰਕੇ "ਰਾਇਨਾਂ ਆਖਦੇ ਹਨ ਅਰ ਯਦ ਓਹ ਆਖਦੇ ਸੁਨਾ ਅਸਾਂ ਨੇ ਅਰ ਮੰਨਿਆਂ ਅਸਾਂ ਨੇ ਅਰ ਤੁਸੀਂ ਸਗੋਂ ਅਰ ਸਾਡੇ ਤੇ ਨਜਰ ਕਰੋ* ਤਾਂ ਉਨਹਾਂ ਦੇ ਹੱਕ ਵਿਚ ਭਲੀ ਬਾਤ ਹੁੰਦੀ ਅਰ ਬਾਤ ਭੀ ਸਿੱਧੀ (ਸਾਦੀ) ਹੁੰਦੀ ਪਰੰਚ ਉਨਹਾਂ ਉੱਪਰ ਤਾਂ ਉਨਹਾਂ ਦੇ


*ਏਸ ਤਰਹਾਂ ਬਲਾਣ ਕਰਕੇ ਪੈਕੰਬਰ ਦਾ ਅਦਬ ਭੀ ਹੁੰਦਾ ਸੀ ਅਰ ਬੇ ਅਦਬੀ ਭੀ। ਕਿਉਂ ਜੋ ਇਹ ਲਫਜ ਦੋ ਦੋ ਅਰਥ ਰਖਦੇ ਹਨ ਜਿਸ ਤਰਹਾਂ ਆਪ ਬੜੇ ਦੇਵਤਾ ਹੈਂ। ਦੇਵਤਾ ਪਰਤਾਪ ਵਾਲੇ ਅਥਵਾ ਮੂਰਖ