ਪੰਨਾ:ਕੁਰਾਨ ਮਜੀਦ (1932).pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮

ਪਾਰਾ ੫

ਸੂਰਤ ਨਿਸਾਇ ੪



ਨਹੀਂ) ॥੬੬॥ ਅਰ ਯਦੀ ਅਸੀਂ ਏਹਨਾਂ ਨੂੰ ਹੁਕਮ ਦੇਂਦੇ ਕਿ ਆਪਣੇ ਆਪ ਮਾਰ ਸਿਟੋ ਅਥਵਾ ਘਰ ਬਾਰ ਛੱਡ ਛਡਾ ਕੇ (ਵਿਦੇਸ ਨਿਕਸ) ਜਾਓ ਤਾਂ ਏਹਨਾਂ ਵਿਚੋਂ ਥੋੜੇ ਪੁਰਖਾਂ ਤੋਂ ਸਿਵਾ (ਬਹੁਤੇਰੇ ਸਾਡੀ) ਏਸ (ਹੁਕਮ) ਦਾ ਪਾਲਨਾ ਨਾ ਕਰਦੇ ਅਰ ਜੋ ਕੁਛ ਇਨਹਾਂ ਨੂੰ ਸਮਝਾਇਆ ਬੁਝਾਇਆ ਜਾਂਦਾ ਯਦੀ ਓਸ ਦੀ ਪਾਲਨਾ ਕਰਦੇ ਤਾਂ ਏਹਨਾਂ ਵਾਸਤੇ ਚੰਗਾ ਹੁੰਦਾ ਅਰ ਏਸੇ ਨਮਿਤ ਦ੍ਵਾਰਾ (ਦੀਨ ਉਪਰ ਭੀ)ਦ੍ਰਿੜਤਾ ਨਾਲ ਲਗੇ ਰਹਿਦੇ ॥੬੭॥ ਅਰ ਏਸ ਗਲੋਂ ਅਸੀਂ ਜ਼ਰੂਰ ਹੀ ਏਹਨਾਂ ਨੂੰ ਆਪਣੀ ਤਰਫੋਂ ਬਹੁਤ (ਉਤਮ) ਬਦਲਾ ਦੇਂਦੇ ਅਰ ਏਹਨਾਂ ਨੂੰ ਸਚੇ ਮਾਰਗ ਵੱਲ (ਭੀ) ਜਰੂਰ ਲਗਾ ਦੇਂਦੇ ॥੬੮,੬੯॥ ਅਰ ਜੋ ਅੱਲਾ ਅਰ ਰਸੂਲ ਦੀ ਆਗਿਆ ਪਾਲੇ ਸੋ ਐਸੇ ਲੋਗ ਹੀ (ਸ੍ਵਰਗ ਵਿਚ) ਉਨਹਾਂ (ਆਗਿਆ ਪਾਲਕ ਪੁਰਖਾਂ) ਦੇ ਨਾਲ ਹੋਣਗੇ ਜਿਨਹਾਂ ਉਪਰ ਅੱਲਾ ਨੇ (ਵਡੇ ੨) ਉਪਕਾਰ ਕੀਤੇ ਅਰਥਾਤ ਨਬੀ ਅਰ ਸਦੀਕ ਅਰ ਸ਼ਹੀਦ ਅਰ (ਦੂਸਰੇ) ਭਲੇ ਪੁਰਖ ਅਰ ਏਹ ਪੁਰਖ (ਕਿਆ ਹੀ ਚੰਗੇ) ਸਾਥੀ ਹਨ ॥੭੭॥ ਏਹ ਅੱਲਾ ਦੀ ਕਿਰਪਾ ਹੈ ਅਰ ਅੱਲਾ ਦਾ ਹੀ ਜਾਨਣਾ ਅਲੰਰੂਪ (ਅਰਥਾਤ ਬਸ ਕਰਦਾ) ਹੈ ॥੨੧॥ ਰੁਕੂਹ ੯॥

ਮੁਸਲਮਾਨੋ ਆਪਣੀ ਸਾਵਧਾਨੀ ਰਖੋ ਅਰ ਜਥੇ ਬਨ ਕੇ ਨਿਕਲਿਆ ਕਰੋ ਪ੍ਰਤਯੁਤ (ਸਾਰਿਆਂ ਦੇ ਸਾਰੇ) ਇਕ ਸਾਥ ਨਿਕਲ ਖਲੋਯਾ ਕਰੋ ॥੭੨॥ ਅਰ ਤੁਹਾਡੇ ਵਿਚੋਂ ਕੋਈ ੨ ਐਸਾ ਭੀ ਹੈ ਕਿ ਉਹ ਅਵਸ਼ ਪਿਛੇ ਹਟਿਆ ਰਵੇਗਾ ਫੇਰ ਯਦੀ ਤੁਹਾਡੇ ਉਪਰ(ਕੋਈ)ਵਿਪਤੀ ਆ ਪਵੇ ਤਾਂ ਕਹਿਣ ਲਗੇ ਕਿ ਖੁਦਾ ਨੇ ਮੇਰੇ ਉਪਰ (ਬਹੁਤ ਹੀ) ਉਪਕਾਰ ਕੀਤਾ ਹੈ ਕਿ ਮੈਂ ਏਹਨਾਂ (ਮੁਸਲਮਾਨਾਂ) ਦੇ ਨਾਲ ਮੌਜੂਦ ਨਹੀਂ ਸਾਂ ॥੭੩॥ ਅਰ ਯਦੀ ਤੁਹਾਡੇ ਉਪਰ ਖੁਦਾ ਦਾ ਫਜਲ ਹੋਵੇ ਤਾਂ (ਜਾਨੀ ਦੁਸ਼ਮਨਾਂ ਦੀ ਤਰਹਾਂ ਕਿ) ਮਾਨੋਂ ਤੁਸਾਂ ਵਿਚ ਅਰ ਓਸ ਵਿਚ (ਕਿਸੇ ਤਰਹਾਂ ਦਾ) ਮੋਹ (ਪਿਆਰ) ਹੈ ਈ ਨਹੀਂ ਕਹਿਣ ਲਗ ਪਵੇ ਕਿ ਹੇ ਦੇਵ (ਮੈਂ ਭੀ) ਏਹਨਾਂ ਦੇ ਨਾਲ ਹੁੰਦਾ ਤਾਂ ਮੈਨੂੰ (ਭੀ) ਬੜੀ ਸਫਲਤਾ ਪਰਾਪਤ ਹੁੰਦੀ ॥੭੪॥ ਸੋ ਜੋ ਲੋਗ ਅੰਤਮ ਦੀ ਪ੍ਰਤੀਨਿਧਿ ਵਿਚ ਸਾਂਸਾਰਿਕ ਜੀਵਣ ਦੇ ਛੱਡਣ ਨੂੰ ਤਿਆਰ ਹਨ ਉਨਹਾਂ ਨੂੰ ਚਾਹੀਦਾ ਹੈ ਕਿ ਰੱਬ ਦੇ ਰਾਹ ਵਿਚ (ਵੈਰੀਆਂ ਨਾਲ) ਲੜਨ ਅਰ ਜੋ ਰੱਬ ਦੇ ਰਾਹ ਵਿਚ (ਵੈਰੀਆਂ ਨਾਲ) ਲੜਨ ਅਰ ਫੇਰ ਮਾਰਿਆ ਜਾਵੇ ਅਥਵਾ ਸ਼ਕਤੀ ਪਾਵੇ ਤਾਂ (ਅੰਤ ਦੇ ਦਿਨ) ਅਸੀਂ ਓਸ ਨੂੰ ਬਹੁਤ ਪ੍ਰਤਿਬਦਲਾ ਦੇਵਾਂਗੇ ॥੭੫॥ ਅਰ (ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੈ ਕਿ (ਤਸੀਂ) ਅੱਲਾ ਦੇ ਰਾਹ ਵਿਚ ਅਰ ਉਨਹਾਂ ਪਰਾਧੀਨ ਪੁਰਖ